ਇਹ ਮਾਮਲਾ ਜਿਥੇ ਜਾਂਚ ਲਈ ਪੁਲਿਸ ਪ੍ਰਸਾਸ਼ਨ ਤੇ ਸਿਵਲ ਪ੍ਰਸਾਸ਼ਨ ਕੋਲ ਹੈ, ਉਥੇ ਹੀ ਅਦਾਲਤ ਵਿਚ ਵੀ ਇਸ ਮਾਮਲੇ ‘ਤੇ ਕੇਸ ਚੱਲ ਰਿਹਾ ਹੈ ਤੇ ਅਦਾਲਤ ਹਰ ਪੱਖ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਜਿਸ ਵਿਚ ਉਪਰੋਕਤ ਪੱਤਰ ਦੀ ਵੀ ਫੋਰੈਂਸਿਕ ਜਾਂਚ ਚੱਲ ਰਹੀ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਬਹੁ-ਕਰੋੜੀ ਜ਼ਮੀਨ ਘੋਟਾਲੇ ’ਚ ਜ਼ਮੀਨ ਵੇਚਣ ਨਾਲ ਸਬੰਧਤ ਤਿਆਰ ਪੱਤਰ ’ਤੇ ਸਕੱਤਰ ਪ੍ਰਤਾਪ ਸਿੰਘ ਦੇ ਦਸਤਖਤ ਦੀ ਫੋਰੈਂਸਿਕ ਜਾਂਚ ਰਿਪੋਰਟਰ ਆਉਂਣ ਅਤੇ ਦੋਸ਼ ਤਹਿ ਹੋਣ ਤੋਂ ਪਹਿਲਾਂ ਪ੍ਰਤਾਪ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਗਲਿਆਰੇ ’ਚ ਚਰਚਾ ਬਣਿਆ ਹੋਇਆ ਹੈ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਕਰਮਚਾਰੀ ਹੁਣ ਸਕੱਤਰ ਪ੍ਰਤਾਪ ਸਿੰਘ ਦੇ ਹੱਕ ‘ਚ ਆ ਗਏ ਹਨ।
ਗੁਪਤ ਇਕੱਤਰਤਾ ਕਰਨ ਤੋਂ ਬਾਅਦ ਬਿਨਾਂ ਕਿਸੇ ਅਧਿਕਾਰੀ ਤੇ ਕਰਮਚਾਰੀ ਦੇ ਨਾਂ ਹੇਠ ਬਿਆਨ ਪ੍ਰਕਾਸ਼ਿਤ ਕਰਨ ਦੀ ਸ਼ਰਤ ’ਤੇ ਉਪਰੋਕਤ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸੰਸਥਾ ਦਾ ਮੁੱਖੀ ਹੁੰਦਾ ਹੈ। ਜੇਕਰ ਸੰਸਥਾ ਦਾ ਮੁੱਖੀ ਕਿਸੇ ਦੇ ਦਬਾਅ ਹੇਠ ਆ ਕੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਇਸ ਤਰਾਂ ਦਾ ਫੈਂਸਲਾ ਲੈ ਲਵੇਗਾ ਜਿਸ ਨਾਲ ਉਸ ਮੁਲਾਜਮ ਦੇ ਨਿੱਜੀ ਜੀਵਨ ਵਿਚ ਵੀ ਗਹਿਰਾ ਅਸਰ ਪਵੇ ਸਮੂਹ ਮੁਲਾਜਮ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆ ਕਿਹਾ ਦੋਸ਼ ਸਾਬਤ ਹੋਣ ਤੋਂ ਪਹਿਲਾਂ ਸਜਾ ਦੇਣਾ ਗੈਰ ਸਵਿਧਾਨਿਕ ਹੈ, ਇਸ ਫੈਂਸਲੇ ‘ਤੇ ਮੁੜ ਨਜਰਸਾਨੀ ਕਰਦਿਆ ਤੁਰੰਤ ਪ੍ਰਤਾਪ ਸਿੰਘ ਨੂੰ ਬਹਾਲ ਕੀਤਾ ਜਾਵੇ। ਜੇਕਰ ਪ੍ਰਤਾਪ ਸਿੰਘ ਦਾ ਇਸ ਮਾਮਲੇ ਵਿਚ ਦੋਸ਼ ਸਾਬਤ ਹੁੰਦਾ ਹੈ ਤਾਂ ਇਸ ਤੋਂ ਵੀ ਸਖਤ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤਰਾਂ ਸਾਬਕਾ ਮੈਨੇਜਰ ਰਜਿੰਦਰ ਸਿੰਘ ਨੇ ਜਮੀਨ ਵੇਚਣ ਲਈ ਹਰ ਤਰਾਂ ਦੇ ਝੂਠੇ ਦਸਤਾਵੇਜ ਤਿਆਰ ਕੀਤੇ ਹਨ, ਇਹ ਪੱਤਰ ਵੀ ਉਸ ਸਾਜਿਸ਼ ਦਾ ਹਿੱਸਾ ਹੈ, ਜਿਸ ਜਾਲਸਾਜੀ ਵਿਚ ਸਕੱਤਰ ਪ੍ਰਤਾਪ ਸਿੰਘ ਨੂੰ ਫਸਾਇਆ ਗਿਆ ਹੈ।
ਜਮੀਨ ਵੇਚ ਕੇ ਰਜਿੰਦਰ ਸਿੰਘ ਨੇ ਪੈਸੇ ਗੁਰਦੁਆਰਾ ਜਾਂ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚ ਨਾ ਲੈ ਕੇ ਆਪਣੇ ਨਿੱਜੀ ਖਾਤੇ ਵਿਚ ਲੈ ਕੇ ਗੁਰੂ ਘਰ ਨਾਲ ਵੱਡਾ ਧੋਖਾ ਕੀਤਾ ਹੈ। ਇਹ ਮਾਮਲਾ ਜਿਥੇ ਜਾਂਚ ਲਈ ਪੁਲਿਸ ਪ੍ਰਸਾਸ਼ਨ ਤੇ ਸਿਵਲ ਪ੍ਰਸਾਸ਼ਨ ਕੋਲ ਹੈ, ਉਥੇ ਹੀ ਅਦਾਲਤ ਵਿਚ ਵੀ ਇਸ ਮਾਮਲੇ ‘ਤੇ ਕੇਸ ਚੱਲ ਰਿਹਾ ਹੈ ਤੇ ਅਦਾਲਤ ਹਰ ਪੱਖ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਜਿਸ ਵਿਚ ਉਪਰੋਕਤ ਪੱਤਰ ਦੀ ਵੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਜਿਸ ਦੀ ਰਿਪੋਰਟਰ ਆਉਂਣ ਅਤੇ ਕਿਸੇ ਹੋਰ ਦੀ ਇਸ ਕੇਸ ਵਿਚ ਸ਼ਮੂਲੀਅਤ ਸਾਹਮਣੇ ਆਉਂਣ ਤੱਕ ਕਿਸੇ ਨੂੰ ਵੀ ਆਪਣੇ ਪੱਧਰ ‘ਤੇ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਉਨ੍ਹਾਂ ਦੂਸ਼ਣਬਾਜ਼ੀ ਕਰਨ ਵਾਲਿਆਂ ਨੂੰ ਤਾੜਣਾ ਕਰਦਿਆ ਕਿਹਾ ਕਿ ਆਪਣੀ ਦੂਸ਼ਣਬਾਜ਼ੀ ਵਿਚ ਬਿਨਾਂ ਕਿਸੇ ਠੋਸ ਸਬੂਤ ‘ਤੇ ਜੇਕਰ ਕਿਸੇ ਨੇ ਕਿਸੇ ਪ੍ਰਤੀ ਦੂਸ਼ਣਬਾਜ਼ੀ ਕੀਤੀ ਜਾਂ ਕਿਸੇ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ।
ਉਨ੍ਹਾਂ ਪ੍ਰਧਾਨ ਨੂੰ ਮੁੱੜ ਅਪੀਲ ਕੀਤੀ ਕਿ ਜੇਕਰ ਪ੍ਰਤਾਪ ਸਿੰਘ ਖਿਲਾਫ ਲਿਆ ਫੈਂਸਲਾ ਤੁਰੰਤ ਵਾਪਸ ਨਾ ਲਿਆ ਤਾਂ ਮਜਬੂਰ ਹੋ ਕੇ ਸ਼੍ਰੋਮਣੀ ਕਮੇਟੀ ਮੁਲਾਜਮਾਂ ਨੂੰ ਪ੍ਰਤਾਪ ਸਿੰਘ ਦੇ ਹੱਕ ਵਿਚ ਖੜੇ ਹੋਣ ਲਈ ਅਗਲੀ ਰਣਨਿਤੀ ਤਿਆਰ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਫੈਂਸਲੇ ਤੋਂ ਬਾਅਦ ਜਿਹੜੇ ਮੁਲਾਜਮ ਇਕ ਦੂਸਰੇ ‘ਤੇ ਪਰਿਵਾਰਕ ਮੈਂਬਰਾਂ ਵਾਂਗ ਅੱਖਾਂ ਬੰਦ ਕਰਕੇ ਰੂਟੀਨ ਦੇ ਕੰਮਕਾਜ ‘ਤੇ ਦਸਤਖਤ ਕਰ ਦਿੰਦੇ ਸਨ ਅੱਜ ਮੌਜੂਦਾ ਹਲਾਤ ਇਹ ਹਨ ਕਿ ਸਾਰੇ ਇਕ ਦੂਸਰੇ ਵੱਲ ਛੱਕ ਦੀ ਨਿਘਾ ਨਾਲ ਦੇਖਦੇ ਹਨ, ਜੋ ਕਿ ਕਿਸੇ ਵੀ ਸੰਸਥਾ ਵਿਚ ਇਸ ਤਰਾਂ ਦਾ ਆਲਮ ਬਹੁਤ ਹੀ ਘਾਤਕ ਹੁੰਦਾ ਹੈ।