- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
328 ਪਾਵਨ ਸਰੂਪਾਂ ਵਾਲੇ ਮਾਮਲੇ ਤੋਂ ਲੈਕੇ ਅਜਿਹੇ ਜਿੰਨੇ ਵੀ ਗੰਭੀਰ ਮਾਮਲੇ ਹਨ, ਉਹਨਾਂ ਵਿੱਚ ਸਪੱਸ਼ਟ ਕਾਰਵਾਈ ਕਰਨ ਦੀ ਬਜਾਏ ਮਸਲਿਆਂ ਨੂੰ ਕੁਝ ਵਿਅਕਤੀਆਂ ਨੂੰ ਬਚਾਉਣ ਲਈ ਅਧੂਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਕਰਕੇ ਸਰਕਾਰ ਦੇ ਦਖ਼ਲ ਲਈ ਰਾਹ ਪੱਧਰਾ ਹੁੰਦਾ ਹੈ, ਜਿਹੜਾ ਸਾਡੀਆਂ ਸਿੱਖ ਸੰਸਥਾਵਾਂ ਲਈ ਸਹੀ ਨਹੀਂ ਹੈ।
ਸਟਾਫ ਰਿਪੋਰਟਰ, ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਦਾ ਕੀਤਾ ਗਿਆ ਤਬਾਦਲਾ ਮਹਿਜ਼ ਉਸੇ ਤਰ੍ਹਾਂ ਦੀ ਪਰਦਾ ਪਾਊ ਕਾਰਵਾਈ ਹੈ, ਜੋ ਹੋਰ ਮਸਲਿਆਂ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਰਹੀ ਹੈ। ਸਿਰਫ਼ ਤਬਾਦਲਾ ਕਰਨ ਦੀ ਬਜਾਏ ਇਹ ਵੀ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਸਕੱਤਰ ਦੀ ਇਸ ਮਾਮਲੇ ਵਿੱਚ ਕੀ ਭੂਮਿਕਾ ਸੀ ਅਤੇ ਤਬਾਦਲੇ ਦਾ ਫੈਸਲਾ ਕਿਹੜੇ ਆਧਾਰ 'ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਮੋਹਾਲੀ ਤੋਂ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਵੱਲੋਂ ਉਠਾਈ ਗਈ ਗੱਲ ਸ਼ਲਾਘਾਯੋਗ ਹੈ। ਜਿਨ੍ਹਾਂ ਨੇ ਮੈਨੇਜਮੈਂਟ ਵਿੱਚ ਉੱਚ ਅਧਿਕਾਰੀਆਂ ਨੂੰ ਬਚਾਉਣ ਦੇ ਰੁਝਾਨ ਬਾਰੇ ਜੋ ਸਵਾਲ ਖੜ੍ਹੇ ਕੀਤੇ ਹਨ, ਉਹ ਗੰਭੀਰ ਧਿਆਨ ਦੇਣ ਯੋਗ ਹਨ। ਬਾਕੀ ਮੈਂਬਰਾਂ ਨੂੰ ਵੀ ਸੰਸਥਾ ਦੇ ਗੰਭੀਰ ਮਸਲਿਆਂ 'ਤੇ ਉਸੇ ਹਿੰਮਤ ਨਾਲ ਆਪਣੀ ਚੁੱਪ ਤੋੜਨੀ ਚਾਹੀਦੀ ਹੈ।
328 ਪਾਵਨ ਸਰੂਪਾਂ ਵਾਲੇ ਮਾਮਲੇ ਤੋਂ ਲੈਕੇ ਅਜਿਹੇ ਜਿੰਨੇ ਵੀ ਗੰਭੀਰ ਮਾਮਲੇ ਹਨ, ਉਹਨਾਂ ਵਿੱਚ ਸਪੱਸ਼ਟ ਕਾਰਵਾਈ ਕਰਨ ਦੀ ਬਜਾਏ ਮਸਲਿਆਂ ਨੂੰ ਕੁਝ ਵਿਅਕਤੀਆਂ ਨੂੰ ਬਚਾਉਣ ਲਈ ਅਧੂਰੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਸ ਕਰਕੇ ਸਰਕਾਰ ਦੇ ਦਖ਼ਲ ਲਈ ਰਾਹ ਪੱਧਰਾ ਹੁੰਦਾ ਹੈ, ਜਿਹੜਾ ਸਾਡੀਆਂ ਸਿੱਖ ਸੰਸਥਾਵਾਂ ਲਈ ਸਹੀ ਨਹੀਂ ਹੈ। ਇਥੇ ਇਹ ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੇ ਸਕੱਤਰ ਪ੍ਰਤਾਪ ਸਿੰਘ ਨੂੰ ਹਟਾਏ ਜਾਣ ਦੀ ਗੱਲ ਚੱਲ ਰਹੀ ਹੈ ਜਦ ਕਿ ਇਹ ਪ੍ਰਬੰਧ ਨੂੰ ਮੁੱਖ ਰੱਖਦਿਆਂ ਵਿਭਾਗਾਂ ਦੀਆਂ ਅਦਲੀਆ ਬਦਲੀਆਂ ਹਨ | ਇਥੇ ਇਹ ਵੀ ਦੱਸਣ ਯੋਗ ਹੈ ਕਿ ਸਕੱਤਰ ਪ੍ਰਤਾਪ ਸਿੰਘ ਪਾਸੋਂ ਗੁਰਦੁਆਰਾ ਸੈਕਸ਼ਨ 85 ਦਾ ਵਿਭਾਗ ਗੁਰਿੰਦਰ ਸਿੰਘ ਮਥਰੇਵਾਲ ਵਧੀਕ ਸਕੱਤਰ ਨੂੰ ਸੌਂਪਿਆ ਗਿਆ ਹੈ ਜੋ ਕਿ ਪਿਛਲੇ ਸਾਲ ਗੁਰਿੰਦਰ ਸਿੰਘ ਮਥਰੇਵਾਲ ਪਾਸ ਪਹਿਲਾਂ ਹੀ ਮੌਜੂਦ ਸੀ |
ਗੁਰਿੰਦਰ ਸਿੰਘ ਮਥਰੇਵਾਲ ਜਦੋਂ ਵਿਦੇਸ਼ ਛੁੱਟੀ ਗਏ ਸਨ ਉਸ ਸਮੇਂ ਸਕੱਤਰ ਪ੍ਰਤਾਪ ਸਿੰਘ ਨੂੰ ਗੁਰਦੁਆਰਾ ਸੈਕਸ਼ਨ 85 ਦਾ ਵਿਭਾਗ ਵਾਧੂ ਤੌਰ ਤੇ ਸੌਂਪਿਆ ਗਿਆ ਸੀ, ਜਿਸ ਨੂੰ ਹੁਣ ਵਾਪਸ ਲੈ ਕੇ ਵਧੀਕ ਸਕੱਤਰ ਮੱਥਰੇਵਾਲ ਨੂੰ ਅਜਾਦਆਨਾ ਤੌਰ ਤੇ ਪਹਿਲਾਂ ਦੀ ਤਰ੍ਹਾਂ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਬੰਧ ਨੂੰ ਮੁੱਖ ਰੱਖਦਿਆਂ ਕੁਝ ਸਕੱਤਰਾਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਨੂੰ ਧਰਮ ਪ੍ਰਚਾਰ ਕਮੇਟੀ ਵਿਚ ਮੀਤ ਸਕੱਤਰ ਲਗਾਇਆ ਹੈ । ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਨੂੰ ਜਸਵਿੰਦਰ ਸਿੰਘ ਜੱਸੀ ਦੀ ਥਾਂ ਤੇ ਟਰੱਸਟ ਵਿਭਾਗ, ਵਿਦੇਸ਼ ਵਿਭਾਗ ਤੇ ਵਿਦਿਆ ਵਿਭਾਗ ਸੌਂਪਿਆ ਹੈ। ਇਸ ਤਰਾਂ ਗੁਰਦੁਆਰਾ ਸੈਕਸ਼ਨ 85 ਅਤੇ ਫਲਾਇੰਗ ਵਿਭਾਗ ਦੇ ਇੰਚਾਰਜਾਂ ਨੂੰ ਆਪਸ ਵਿੱਚ ਤਬਦੀਲ ਕੀਤਾ ਹੈ।