ਇਸ ਘਟਨਾ ਨੇ ਸਰਬਜੀਤ ਨੂੰ ਮਾਨਸਿਕ ਤੌਰ ’ਤੇ ਤੋੜ ਦਿੱਤਾ, ਜਿਸ ਨਾਲ ਉਹ ਸਦਮੇ ਵਿਚ ਚਲੀ ਗਈ। ਕਰਨੈਲ ਸਿੰਘ ਮੁਤਾਕ ਲਗਭਗ ਦੋ ਸਾਲ ਪਹਿਲਾਂ, ਸਥਿਤੀ ਇੰਨੀ ਵਿਗੜ ਗਈ ਕਿ ਸਰਬਜੀਤ ਕੌਰ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ। ਉਸ ਸਮੇਂ ਪਰਿਵਾਰ ਨੇ ਉਸ ਨੂੰ ਬੜੀ ਮੁਸ਼ਕਿਲ ਨਾਲ ਸਮਝਾਇਅ ਤੇ ਅਜਿਹਾ ਕਦਮ ਚੁੱਕਣ ਤੋਂ ਰੋਕ ਲਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਅੰਮ੍ਰਿਤਸਰ: ਪਾਕਿਸਤਾਨ ’ਚ ਨਾਸਿਰ ਨਾਲ ਨਿਕਾਹ ਕਰਨ ਵਾਲੀ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਵਿਚ ਇਕ ਹੋਰ ਪਹਿਲੂ ਸਾਹਮਣੇ ਆਇਆ ਹੈ। ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਪਤੀ ਕਰਨੈਲ ਸਿੰਘ ਨੇ ਇੰਟਰਨੈੱਟ ’ਤੇ ਇਕ ਵੀਡੀਓ ਜਾਰੀ ਕਰ ਕੇ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਪਤਨੀ ਨੂੰ ਲੰਬੇ ਸਮੇਂ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਮਾਨਸਿਕ ਦਬਾਅ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ ਸੀ।
ਕਰਨੈਲ ਸਿੰਘ ਦੇ ਵੱਲੋਂ ਜਾਰੀ ਵੀਡੀਓ ਮੁਤਾਬਕ ਪਾਕਿਸਤਾਨ ’ਚ ਰਹਿਣ ਵਾਲਾ ਨਾਸਿਰ ਉਨ੍ਹਾਂ ਦੀ ਪਤਨੀ ਨੂੰ ਲਗਾਤਾਰ ਅਸ਼ਲੀਲ ਤਸਵੀਰਾਂ ਨਾਲ ਬਲੈਕਮੇਲ ਕਰਦਾ ਰਹਿੰਦਾ ਸੀ। ਉਸ ਕੋਲ ਸਰਬਜੀਤ (ਹੁਣ ਨੂਰ ਹੁਸੈਨ) ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਨ, ਜਿਨ੍ਹਾਂ ਦੀ ਵਰਤੋਂ ਕਰਕੇ ਉਹ ਉਸ 'ਤੇ ਧਮਕੀਆਂ ਦਿੰਦਾ ਸੀ ਅਤੇ ਦਬਾਅ ਪਾਉਂਦਾ ਸੀ।
ਕਰਨੈਲ ਨੇ ਕਿਹਾ ਕਿ ਨਾਸਿਰ ਨੇ ਇਹ ਤਸਵੀਰਾਂ ਸਿਰਫ਼ ਸਰਬਜੀਤ ਤੱਕ ਹੀ ਸੀਮਤ ਨਹੀਂ ਰੱਖੀਆਂ, ਸਗੋਂ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਭੇਜੀਆਂ। ਉਸ ਨੇ ਕਿਹਾ ਕਿ ਜਦੋਂ ਇਹ ਤਸਵੀਰਾਂ ਪਰਿਵਾਰ ਦੇ ਫੋਨਾਂ 'ਤੇ ਪਹੁੰਚੀਆਂ ਸਨ ਤਾਂ ਇਹ ਪੂਰੇ ਘਰ ਵਿਚ ਤੂਫ਼ਾਨ ਵਾਂਗ ਸੀ।
ਇਸ ਘਟਨਾ ਨੇ ਸਰਬਜੀਤ ਨੂੰ ਮਾਨਸਿਕ ਤੌਰ ’ਤੇ ਤੋੜ ਦਿੱਤਾ, ਜਿਸ ਨਾਲ ਉਹ ਸਦਮੇ ਵਿਚ ਚਲੀ ਗਈ। ਕਰਨੈਲ ਸਿੰਘ ਮੁਤਾਕ ਲਗਭਗ ਦੋ ਸਾਲ ਪਹਿਲਾਂ, ਸਥਿਤੀ ਇੰਨੀ ਵਿਗੜ ਗਈ ਕਿ ਸਰਬਜੀਤ ਕੌਰ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ। ਉਸ ਸਮੇਂ ਪਰਿਵਾਰ ਨੇ ਉਸ ਨੂੰ ਬੜੀ ਮੁਸ਼ਕਿਲ ਨਾਲ ਸਮਝਾਇਅ ਤੇ ਅਜਿਹਾ ਕਦਮ ਚੁੱਕਣ ਤੋਂ ਰੋਕ ਲਿਆ ਸੀ।
ਕਰਨੈਲ ਸਿੰਘ ਕਹਿੰਦਾ ਹੈ ਕਿ ਉਸ ਘਟਨਾ ਤੋਂ ਬਾਅਦ ਵੀ ਉਸ ਦੀ ਪਤਨੀ ਡਰ ਅਤੇ ਤਣਾਅ ਨੂੰ ਦੂਰ ਕਰਨ ਵਿਚ ਅਸਮਰੱਥ ਸੀ। ਨਾਸਿਰ ਉਸ ਨੂੰ ਧਮਕੀ ਦਿੰਦਾ ਰਿਹਾ ਕਿ ਜੇਕਰ ਉਸ ਨੇ ਉਸ ਦੀ ਗੱਲ ਨਹੀਂ ਮੰਨੀ, ਤਾਂ ਉਹ ਫੋਟੋਆਂ ਨੂੰ ਹੋਰ ਥਾਵਾਂ 'ਤੇ ਭੇਜ ਦੇਵੇਗਾ। ਇਸ ਦਬਾਅ ਅਤੇ ਡਰ ਕਾਰਨ ਸਰਬਜੀਤ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਨਾਸਿਰ ਕੋਲੋ ਫੋਟੋਆਂ ਨੂੰ ਹਮੇਸ਼ਾ ਲਈ ਡਿਲੀਟ ਕਰਵਾ ਲਵੇਗੀ ਅਤੇ ਇਸ ਬਲੈਕਮੇਲਿੰਗ ਤੋਂ ਮੁਕਤ ਹੋ ਜਾਵੇਗੀ। ਉਸ ਦਾ ਦੋਸ਼ ਹੈ ਕਿ ਪਾਕਿਸਤਾਨ ਪੁੱਜਣ ਮਗਰੋਂ ਉਸ ਦੀ ਪਤਨੀ ਉੱਥੇ ਫਸ ਗਈ ਸੀ ਅਤੇ ਹੁਣ ਅਜਿਹੀ ਸਥਿਤੀ ਵਿਚ ਹੈ ਜਿੱਥੋਂ ਬਚਣਾ ਉਸ ਲਈ ਮੁਸ਼ਕਲ ਹੈ। ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ਇਸ ਪੂਰੀ ਘਟਨਾ ਨਾਲ ਬਹੁਤ ਦੁਖੀ ਹੈ। ਕਰਨੈਲ ਸਿੰਘ ਭਾਵੁਕ ਹੋ ਕੇ ਕਿਹਾ ਕਿ ਉਹ ਸਿਰਫ ਇਹੀ ਚਾਹੁੰਦਾ ਹੈ ਕਿ ਉਸ ਦੀ ਪਤਨੀ ਸੁਰੱਖਿਅਤ ਭਾਰਤ ਵਾਪਸ ਆਵੇ ਅਤੇ ਸੱਚਾਈ ਸਾਹਮਣੇ ਆਵੇ। ਕਰਨੈਲ ਸਿੰਘ ਨੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਦਖਲ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਉਸ ਦੀ ਪਤਨੀ ਨੂੰ ਇਸ ਮੁਸ਼ਕਲ ਸਥਿਤੀ ਤੋਂ ਮੁਕਤ ਕੀਤਾ ਜਾ ਸਕੇ ਅਤੇ ਪਰਿਵਾਰ ਨੂੰ ਦੁਬਾਰਾ ਮਿਲਾਇਆ ਜਾ ਸਕੇ।