ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਖੰਡ ਕੀਰਤਨੀ ਜਥੇ 'ਚੋਂ ਅਣਮਿਥੇ ਸਮੇਂ ਲਈ ਬਰਖਾਸਤ
ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਏ ਕਿ ਮਨਪ੍ਰੀਤ ਸਿੰਘ ਕਾਨਪੁਰੀ ਚਲਾਕ ਬੁੱਧੀ ਤੇ ਲੋਭੀ ਮਾਨਸਿਕਤਾ ਵਾਲੇ ਠੱਗ ਕਿਸਮ ਦੇ ਇਨਸਾਨ ਹਨ। ਇਸ ਲਈ ਉਹਨਾਂ ਸਮੂਹ ਸਾਧ ਸੰਗਤ ਨੂੰ ਕਾਨਪੁਰੀ ਤੋਂ ਦੂਰੀ ਬਣਾ ਕੇ ਰੱਖਣ ਦੀ ਅਪੀਲ ਹੈ ।
Publish Date: Wed, 15 Apr 2026 12:45 PM (IST)
Updated Date: Wed, 15 Apr 2026 01:11 PM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਅਖੰਡ ਕੀਰਤਨੀ ਜੱਥਾ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਆਪਣੇ ਜਥੇ ਵਿਚੋਂ ਅਣਮਿਥੇ ਸਮੇਂ ਲਈ ਛੇਕ ਦਿੱਤਾ ਹੈ। ਅਖੰਡ ਕੀਰਤਨੀਏ ਜਥੇ ਨੇ ਇਸ ਸਬੰਧ ਵਿਚ ਮਤਾ ਪਾਸ ਕੀਤਾ ਹੈ। ਉਹਨਾਂ ਸਮੁੱਚੀ ਅਖੰਡ ਕੀਰਤਨੀ ਸੰਸਥਾ ਵੱਲੋਂ ਸਮੂਹ ਸਾਧ ਸੰਗਤ ਨੂੰ ਜਾਣਕਾਰੀ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨੀਆ ਜਿਸ ਨੇ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਚਾਂ ਵੱਲੋ ਹੋਏ ਹੁਕਮ ਦੀ ਉਲੰਘਣਾ ਕਰਕੇ ਗੁਰਦੁਆਰਾ ਸ੍ਰੀ ਰਾਮਸਰ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਅਖੰਡ ਕੀਰਤਨ ਸਮਾਗਮ ਦੇ ਸਟੇਜ ਸਕੱਤਰ ਦੀ ਆਗਿਆ ਤੋਂ ਬਿਨਾਂ ਆਪਣੇ ਕੁਝ ਸਾਥੀਆਂ ਨਾਲ ਸਟੇਜ ਦੇ ਉਤੇ ਕਬਜ਼ਾ ਕਰਕੇ ਕੀਰਤਨ ਕਰਨ ਦੀ ਕੋਸ਼ਿਸ਼ ਕਰਕੇ ਗੁਰ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੁੰਚਾਈ ਹੈ । ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਏ ਕਿ ਮਨਪ੍ਰੀਤ ਸਿੰਘ ਕਾਨਪੁਰੀ ਚਲਾਕ ਬੁੱਧੀ ਤੇ ਲੋਭੀ ਮਾਨਸਿਕਤਾ ਵਾਲੇ ਠੱਗ ਕਿਸਮ ਦੇ ਇਨਸਾਨ ਹਨ। ਇਸ ਲਈ ਉਹਨਾਂ ਸਮੂਹ ਸਾਧ ਸੰਗਤ ਨੂੰ ਕਾਨਪੁਰੀ ਤੋਂ ਦੂਰੀ ਬਣਾ ਕੇ ਰੱਖਣ ਦੀ ਅਪੀਲ ਹੈ ।