ਰੇਲਵੇ ਵੱਲੋਂ ਤਿਉਹਾਰਾਂ ਦਾ ਤੋਹਫ਼ਾ: ਅੰਮ੍ਰਿਤਸਰ ਤੋਂ ਜੈਨਗਰ ਅਤੇ ਨਿਊ ਜਲਪਾਈਗੁੜੀ ਲਈ ਚੱਲਣਗੀਆਂ ਖ਼ਾਸ ਰੇਲ ਗੱਡੀਆਂ
ਪ੍ਰਾਪਤ ਜਾਣਕਾਰੀ ਮੁਤਾਬਕ ਏਸੀ ਅਤੇ ਸਲੀਪਰ ਕੋਚਾਂ ਨਾਲ ਲੈਸ ਅੰਮ੍ਰਿਤਸਰ-ਜੈਨਗਰ ਵਿਸ਼ੇਸ਼ (04652) 29 ਮਾਰਚ (ਛੇ ਫੇਰੇ) ਤੱਕ ਚੱਲੇਗੀ, ਜੋ ਸਵੇਰੇ 10:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। (04651) ਜੈਨਗਰ-ਅੰਮ੍ਰਿਤਸਰ ਸਪੈਸ਼ਲ 31 ਮਾਰਚ (7 ਫੇਰੇ) ਤੱਕ ਚੱਲੇਗੀ, ਜੋ ਕਿ ਜੈਨਗਰ ਤੋਂ ਸਵੇਰੇ 04:15 ਵਜੇ ਰਵਾਨਾ ਹੋਵੇਗੀ।
Publish Date: Fri, 20 Mar 2026 08:09 AM (IST)
Updated Date: Fri, 20 Mar 2026 08:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਇੱਥੋਂ ਜੈਨਗਰ ਅਤੇ ਨਿਊ ਜਲਪਾਈਗੁੜੀ ਤੱਕ ਲਈ ਖ਼ਾਸ ਰੇਲ-ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਵੱਲੋਂ ਇਹ ਅਹਿਮ ਫੈਸਲਾ ਚੇਤ ਦੇ ਨਰਾਤੇ ਅਤੇ ਜਮਾਤ-ਉਲ-ਵਿਦਾ (ਈਦ) ਦੇ ਪਵਿੱਤਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਯਾਤਰਾ ਲਈ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏਸੀ ਅਤੇ ਸਲੀਪਰ ਕੋਚਾਂ ਨਾਲ ਲੈਸ ਅੰਮ੍ਰਿਤਸਰ-ਜੈਨਗਰ ਵਿਸ਼ੇਸ਼ (04652) 29 ਮਾਰਚ (ਛੇ ਫੇਰੇ) ਤੱਕ ਚੱਲੇਗੀ, ਜੋ ਸਵੇਰੇ 10:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। (04651) ਜੈਨਗਰ-ਅੰਮ੍ਰਿਤਸਰ ਸਪੈਸ਼ਲ 31 ਮਾਰਚ (7 ਫੇਰੇ) ਤੱਕ ਚੱਲੇਗੀ, ਜੋ ਕਿ ਜੈਨਗਰ ਤੋਂ ਸਵੇਰੇ 04:15 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ, (04654) ਅੰਮ੍ਰਿਤਸਰ-ਨਿਊ ਜਲਪਾਈਗੁੜੀ ਸਪੈਸ਼ਲ 25 ਮਾਰਚ (2 ਫੇਰੇ) ਤੱਕ ਚੱਲੇਗੀ, ਜੋ ਕਿ ਅੰਮ੍ਰਿਤਸਰ ਤੋਂ ਸਵੇਰੇ 08:35 ਵਜੇ ਰਵਾਨਾ ਹੋਵੇਗੀ। (04653) ਨਿਊਜਲਪਾਈਗੁੜੀ-ਅੰਮ੍ਰਿਤਸਰ ਸਪੈਸ਼ਲ 21 ਮਾਰਚ ਤੋਂ 27 ਮਾਰਚ (2 ਟ੍ਰਿਪ) ਤੱਕ ਚੱਲੇਗੀ, ਜੋ ਕਿ ਨਿਊ ਜਲਪਾਈਗੁੜੀ ਤੋਂ ਸਵੇਰੇ 06:45 ਵਜੇ ਰਵਾਨਾ ਹੋਵੇਗੀ।