ਵੀਡੀਓ ਵਾਇਰਲ ਹੋਣ ਮਗਰੋਂ ਡਾਕ ਵਿਭਾਗ ਦਾ ਵੱਡਾ ਐਕਸ਼ਨ! ਪੰਜਾਬੀ ਨਾ ਆਉਣ 'ਤੇ ਮੁਲਾਜ਼ਮ ਨੂੰ ਮਿਲੀ 'ਵੱਡੀ ਸਜ਼ਾ' , ਕੇਰਲਾ 'ਚ ਕੀਤੀ ਬਦਲੀ
ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਡਾਕਘਰ ਵਿਚ ਪੰਜਾਬੀ ਵਿਚ ਲਿਖੇ ਪਤੇ ਵਾਲਾ ਪੱਤਰ ਰਜਿਸ਼ਟਰ ਕਰਨ ਗਿਆ ਸੀ। ਹਾਲਾਂਕਿ ਕਾਊਂਟਰ 'ਤੇ ਬੈਠੇ ਅਧਿਕਾਰੀ ਨੂੰ ਪੰਜਾਬੀ ਨਹੀਂ ਆਉਂਦੀ।
Publish Date: Sat, 03 Jan 2026 10:53 AM (IST)
Updated Date: Sat, 03 Jan 2026 11:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼ਹਿਰ ਦੇ ਮੁੱਖ ਡਾਕਘਰ ਨਿਊ ਰਿਆਲਟੋ ਵਿਖੇ ਸਹਾਇਕ ਡਾਕਘਰ ਅਧਿਕਾਰੀ ਵਿਸ਼ਾਲ ਸਿੰਘ ਦਾ ਪੰਜਾਬੀ ਭਾਸ਼ਾ ਨਾ ਪੜ੍ਹ ਸਕਣ ਸਬੰਧੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿਚ ਨਵੀਂ ਚਰਚਾ ਦਾ ਵਿਸ਼ਾ ਬਣ ਗਈ ਸੀ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਡਾਕਘਰ ਵਿਚ ਪੰਜਾਬੀ ਵਿਚ ਲਿਖੇ ਪਤੇ ਵਾਲਾ ਪੱਤਰ ਰਜਿਸ਼ਟਰ ਕਰਨ ਗਿਆ ਸੀ। ਹਾਲਾਂਕਿ ਕਾਊਂਟਰ 'ਤੇ ਬੈਠੇ ਅਧਿਕਾਰੀ ਨੂੰ ਪੰਜਾਬੀ ਨਹੀਂ ਆਉਂਦੀ। ਦੋਵਾਂ ਵਿਚਕਾਰ ਹੋਈ ਗੱਲਬਾਤ ਦਾ ਇਕ ਵੀਡੀਓ ਜਿਸ ਵਿਚ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਨੂੰ ਪੰਜਾਬੀ ਨਹੀਂ ਆਉਂਦੀ, ਵੀਡੀਓ ਵਾਈਰਲ ਹੋ ਰਹੀ ਹੈ। ਇਸ ਤੋਂ ਬਾਅਦ ਵਿਭਾਗ ਨੇ ਵਿਸ਼ਾਲ ਸਿੰਘ ਦੀ ਬਦਲੀ ਕੇਰਲਾ ਕਰ ਦਿੱਤੀ ਹੈ।