ਪੰਨੂ ਸਿੱਖ ਸੰਸਥਾ ਪ੍ਰਤੀ ਮਨਘੜਤ ਗੱਲਾਂ ਨਾ ਕਰੇ, ਝੂਠੇ ਇਲਜ਼ਾਮ ਲਗਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਕੁਲਵੰਤ ਸਿੰਘ ਮੰਨਣ
ਇਸ ਲਈ ਪੰਨੂ ਵੱਲੋਂ ਸੰਗਤ ਨੂੰ ਗੁਮਰਾਹ ਕੀਤਾ ਜਾਣਾ ਕੇਵਲ ਸਿਆਸਤ ਹੈ। ਪੰਨੂ ਆਪਣੇ ਦਾਇਰੇ ਵਿੱਚ ਰਹੇ ਅਤੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਸਿੱਖ ਸੰਸਥਾ ਪ੍ਰਤੀ ਮਨਘੜਤ ਗੱਲਾਂ ਨਾ ਕਰੇ। ਜੇਕਰ ਉਸ ਨੇ ਅੱਗੇ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁਦੇਦਾਰ ’ਤੇ ਝੂਠੇ ਇਲਜ਼ਾਮ ਲਗਾਉਣ ਦੀ ਹਰਕਤ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
Publish Date: Tue, 06 Jan 2026 09:06 AM (IST)
Updated Date: Tue, 06 Jan 2026 09:10 AM (IST)
ਸਟਾਫ ਰਿਪੋਰਟਰ, ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਤੱਥਹੀਣ ਟਿੱਪਣੀਆਂ ਦਾ ਕਰੜਾ ਨੋਟਿਸ ਲੈਂਦਿਆਂ ਅਜਿਹੀਆਂ ਹਰਕਤਾਂ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਐਤਵਾਰ ਨੂੰ ਆਪ ਆਗੂ ਬਲਤੇਜ ਪੰਨੂ ਵੱਲੋਂ ਸਿੱਖ ਸੰਸਥਾ ਦੇ ਮੁਖੀ ਉੱਤੇ ਝੂਠੇ ਦੋਸ਼ ਲਗਾਏ ਗਏ ਹਨ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਨੂ ਵੱਲੋਂ ਇਹ ਕਹਿਣਾ ਕਿ 328 ਪਾਵਨ ਸਰੂਪਾਂ ਨਾਲ ਸੰਬੰਧਿਤ ਇੱਕ ਡਾਇਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਹੈ, ਇਹ ਸਿਖਰਲਾ ਝੂਠ ਅਤੇ ਸੰਗਤਾਂ ਨੂੰ ਗੁਮਰਾਹ ਕਰਨ ਵਾਲੀ ਹਰਕਤ ਹੈ। ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਅਜਿਹੀ ਕਿਸੇ ਡਾਇਰੀ ਦਾ ਸਬੂਤ ਪੰਨੂ ਕੋਲ ਹੈ, ਤਾਂ ਉਹ ਜਨਤਕ ਕਰੇ, ਨਹੀਂ ਤਾਂ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਸੰਗਤ ਨੂੰ ਦੇਣ ਦਾ ਪ੍ਰਬੰਧਕੀ ਵਿਧੀ ਵਿਧਾਨ ਹੈ, ਜਿਸ ਵਿੱਚ ਅਜਿਹੀ ਡਾਇਰੀ ਦੀ ਕੋਈ ਵਿਵਸਥਾ ਨਹੀਂ ਹੈ।