- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਤਿਆਕਾਂਡ ਦੇ ਨਾਲ-ਨਾਲ ਪੁਲਿਸ ਆਰਥਿਕ ਅਪਰਾਧ ਦੇ ਪੱਖ ’ਤੇ ਵੀ ਜਾਂਚ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹੱਤਿਆ ਦੇ ਦੋਸ਼ੀ ਸਤੀਸ਼ ਸ਼ਰਮਾ ਨੇ ਆਪਣੇ ਪਰਿਵਾਰ ਅਤੇ 3 ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਮਲੇਸ਼ੀਆ ’ਚ ਰਹਿਣ ਵਾਲੀ ਆਪਣੀ ਭੈਣ ਰਿਤੂ ਸ਼ਰਮਾ ਦੀ ਬਲੂ ਸਿਟੀ ਵਾਲੀ ਕੋਠੀ ਤੇ ਭਰਾ ਸੁਨੀਲ (ਮ੍ਰਿਤਕ) ਦੀ ਆਸ਼ਿਆਨਾ ਅਸਟੇਟ ਵਾਲੀ ਕੋਠੀ ਅੰਮ੍ਰਿਤਸਰ ਦੇ ਤਹਿਸੀਲ ਕੰਪਲੈਕਸ ਤੋਂ ਆਪਣੇ ਨਾਂ ’ਤੇ ਕਰਵਾ ਲਈ ਸੀ।

ਨਵੀਨ ਰਾਜਪੂਤ, ਜਾਗਰਣ , ਅੰਮ੍ਰਿਤਸਰ : ਐੱਨਆਈਆਈ ਸੁਨੀਲ ਸ਼ਰਮਾ ਦੀ ਹੱਤਿਆ ਦੇ ਮਾਮਲੇ ’ਚ ਕਈ ਨਵੇਂ ਮੋੜ ਸਾਹਮਣੇ ਆ ਰਹੇ ਹਨ। ਹੱਤਿਆਕਾਂਡ ਦੇ ਨਾਲ-ਨਾਲ ਪੁਲਿਸ ਆਰਥਿਕ ਅਪਰਾਧ ਦੇ ਪੱਖ ’ਤੇ ਵੀ ਜਾਂਚ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਹੱਤਿਆ ਦੇ ਦੋਸ਼ੀ ਸਤੀਸ਼ ਸ਼ਰਮਾ ਨੇ ਆਪਣੇ ਪਰਿਵਾਰ ਅਤੇ 3 ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਮਲੇਸ਼ੀਆ ’ਚ ਰਹਿਣ ਵਾਲੀ ਆਪਣੀ ਭੈਣ ਰਿਤੂ ਸ਼ਰਮਾ ਦੀ ਬਲੂ ਸਿਟੀ ਵਾਲੀ ਕੋਠੀ ਤੇ ਭਰਾ ਸੁਨੀਲ (ਮ੍ਰਿਤਕ) ਦੀ ਆਸ਼ਿਆਨਾ ਅਸਟੇਟ ਵਾਲੀ ਕੋਠੀ ਅੰਮ੍ਰਿਤਸਰ ਦੇ ਤਹਿਸੀਲ ਕੰਪਲੈਕਸ ਤੋਂ ਆਪਣੇ ਨਾਂ ’ਤੇ ਕਰਵਾ ਲਈ ਸੀ।
ਗ੍ਰਿਫ਼ਤਾਰ ਕੀਤੇ ਗਏ ਪ੍ਰਾਪਰਟੀ ਡੀਲਰ ਲਕਸ਼ਮਣ ਸਿੰਘ ਨੇ ਕੁਝ ਰਾਜ਼ ਖੋਲ੍ਹੇ ਹਨ, ਜਦਕਿ ਹੁਣ ਵੀ ਦੋ ਫਰਾਰ ਡੀਲਰ ਮਨਜਿੰਦਰ ਤੇ ਜਜਬੀਰ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਰਾਜ਼ ਖੁੱਲ੍ਹਣਗੇ। ਪੁਲਿਸ ਇਹ ਪਤਾ ਲਾਉਣ ’ਚ ਜੁਟੀ ਹੈ ਕਿ ਪੇਸ਼ੇ ਤੋਂ ਟੈਕਸੀ ਚਲਾਉਣ ਵਾਲੇ ਸਤੀਸ਼ ਸ਼ਰਮਾ ਕੋਲ ਉਕਤ ਦੋ ਸੰਪਤੀਆਂ ਆਪਣੇ ਨਾਂ ਕਰਵਾਉਣ ਲਈ ਪੈਸੇ ਕਿੱਥੋਂ ਲਏ। ਇਸ ਲਈ ਥਾਣਾ ਕੰਬੋ ਦੀ ਪੁਲਿਸ ਅੰਮ੍ਰਿਤਸਰ ਦੇ ਰੈਵੇਨਿਊ ਦਫਤਰ ਨਾਲ ਜਲਦੀ ਸੰਪਰਕ ਕਰਨ ਵਾਲੀ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਸਤੀਸ਼ ਨੇ ਉਕਤ ਦੋ ਤੇ ਮੋਹਾਲੀ ’ਚ ਸਥਿਤ ਇਕ ਹੋਰ ਕੋਠੀ ਦੀ ਪਾਵਰ ਆਫ ਅਟਾਰਨੀ ਲੁਧਿਆਣਾ ਤੋਂ ਆਪਣੇ ਨਾਂ ’ਤੇ ਕਰਵਾਈ ਸੀ। ਉਨ੍ਹਾਂ ਹੀ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਅੰਮ੍ਰਿਤਸਰ ਦੀਆਂ 2 ਕੋਠੀਆਂ ਦੀ ਰਜਿਸਟਰੀ ਆਪਣੇ ਨਾਂ ’ਤੇ ਕਰਵਾਈ ਗਈ।
ਭੈਣ ਨੇ ਕਿਹਾ- ਸਤੀਸ਼ ਹੱਤਿਆ ਨਹੀਂ ਕਰ ਸਕਦਾ
ਮਲੇਸ਼ੀਆ ’ਚ ਰਹਿਣ ਵਾਲੀ ਰਿਤੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸਤੀਸ਼ ਤੇ ਉਨ੍ਹਾਂ ਦਾ ਪਰਿਵਾਰ ਸੁਨੀਲ ਸ਼ਰਮਾ ਦੀ ਹੱਤਿਆ ਨਹੀਂ ਕਰ ਸਕਦਾ। ਮਾਮਲੇ ’ਚ ਕਈ ਜਾਂਚ ਐਂਗਲਾਂ ’ਤੇ ਖ਼ਦਸ਼ਾ ਅਜੇ ਤਕ ਵੀ ਬਰਕਰਾਰ ਹੈ। ਹੱਤਿਆ ਦੇ ਪਿੱਛੇ ਕੋਈ ਹੋਰ ਹੀ ਸ਼ਾਮਲ ਹੈ। ਉਸ ਨੂੰ ਕੁਝ ਲੋਕਾਂ ’ਤੇ ਸ਼ੱਕ ਹੈ ਕਿ ਉਨ੍ਹਾਂ ਦੇ ਭਰਾ ਸਤੀਸ਼ ਨੂੰ ਫਸਾਇਆ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਅਧੂਰੀ ਹੈ। ਰਿਤੂ ਨੇ ਸੀਐੱਮ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਤੇ ਐੱਸਐੱਸਪੀ ਕਂਵਲਪ੍ਰੀਤ ਸਿੰਘ ਚਾਹਲ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੇ ਅਸਲੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਕਿਸ ਆਧਾਰ 'ਤੇ ਕੀਤੀ ਗਈ ਪਾਵਰ ਆਫ ਅਟਾਰਨੀ
ਪੁਲਿਸ ਜਾਂਚ ਕਰੇਗੀ ਕਿ ਤਿੰਨੋਂ ਸੰਪਤੀਆਂ ਦੀ ਪਾਵਰ ਆਫ ਅਟਾਰਨੀ ਕਿਸ ਆਧਾਰ ’ਤੇ ਕੀਤੀ ਗਈ ਹੈ। ਜਾਂਚ ਦਾ ਵਿਸ਼ਾ ਹੈ ਕਿ ਪਾਵਰ ਆਫ ਅਟਾਰਨੀ ਕਿਸ ਆਧਾਰ ’ਤੇ ਕੀਤੀ ਗਈ ਹੈ। ਭੈਣ ਰਿਤੂ ਇਹ ਸਭ ਮੰਨਣ ਨੂੰ ਤਿਆਰ ਨਹੀਂ ਹੈ ਪਰ ਉਸ ਨੇ ਇਸ ਬਾਰੇ ਕੋਈ ਵੀ ਦਸਤਾਵੇਜ਼ ਭਾਰਤ ਨਹੀਂ ਭੇਜਿਆ। ਹੁਣ ਪਤਾ ਲਗਾਉਣਾ ਹੈ ਕਿ ਅਟਾਰਨੀ ’ਤੇ ਹਸਤਾਖਰ ਕਿਨ੍ਹਾਂ ਲੋਕਾਂ ਨੇ ਤੇ ਕਿਵੇਂ ਕੀਤੇ।
ਇਹ ਹੈ ਮਾਮਲਾ
ਆਸਟ੍ਰੇਲੀਆ ਤੋਂ ਸੁਨੀਲ ਸ਼ਰਮਾ ਕੁਝ ਦਿਨ ਪਹਿਲਾਂ ਭਾਰਤ (ਪੰਜਾਬ) ’ਚ ਆਪਣੀ ਜਾਇਦਾਦ ਦੇਖਣ ਆਇਆ ਸੀ। ਦੋਸ਼ ਹੈ ਕਿ ਸੁਨੀਲ ਦੇ ਭਰਾ ਸਤੀਸ਼ ਨੇ ਫਰਜ਼ੀ ਪਾਵਰ ਆਫ ਅਟਾਰਨੀ ਕਰਵਾ ਕੇ ਸੁਨੀਲ ਦੀ ਹੱਤਿਆ 22 ਮਈ ਨੂੰ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਹਰੀਕੇ ਪੱਤਣ ਨਹਿਰ ’ਚ ਸੁੱਟ ਦਿੱਤਾ ਗਿਆ। ਪੁਲਿਸ ਅਜੇ ਤਕ ਲਾਸ਼ ਬਰਾਮਦ ਨਹੀਂ ਕਰ ਸਕੀ। ਧੀ ਸੁਰਭੀ ਨੇ ਆਸਟ੍ਰੇਲੀਆ ਤੋਂ ਗੁਹਾਰ ਲਾਈ ਤੇ ਐੱਫਆਈਆਰ ਦਰਜ ਹੋਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਤੀਸ਼, ਉਸ ਦੀ ਪਤਨੀ ਤੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।