VIPs ਹਸਤੀਆਂ ਨਾਲ ਡੇਰਾ ਬਿਆਸ ਮੁਖੀ ਦੀਆਂ ਤਸਵੀਰਾਂ ਨਹੀਂ ਹੋ ਸਕਣਗੀਆਂ ਜਾਰੀ, ਨਵੀਂਆਂ ਗਾਈਡਲਾਈਨਜ਼ ਜਾਰੀ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਈ ਸਿਆਸੀ ਆਗੂ ਜਾਂ ਵੀਆਈਪੀਜ਼ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਨ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪ੍ਰਸਾਰਤ ਹੋਈਆਂ ਸਨ। ਹੁਣ ਡੇਰਾ ਬਿਆਸ ਨੇ ਇਨ੍ਹਾਂ ਤਸਵੀਰਾਂ ਦੇ ਜਾਰੀ ਕਰਨ ’ਤੇ ਰੋਕ ਲਗਾਈ ਹੈ। ਡੇਰੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਡੇਰੇ ਅੰਦਰ ਫੋਟੋਗ੍ਰਾਫ਼ੀ ਦੀ ਸਖਤ ਮਨਾਹੀ ਰਹੇਗੀ।
Publish Date: Sun, 15 Feb 2026 08:22 AM (IST)
Updated Date: Sun, 15 Feb 2026 08:26 AM (IST)
ਪੱਤਰ ਪ੍ਰੇਰਕ, ਬਿਆਸ : ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਵੀਆਈਪੀਜ਼ ਜਾਂ ਸਿਆਸੀ ਹਸਤੀਆਂ ਨਾਲ ਤਸਵੀਰਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ। ਡੇਰੇ ਵੱਲੋਂ ਜਾਰੀ ਨਿਰਦੇਸ਼ ਮੁਤਾਬਕ, ਇਹ ਕਦਮ ਡੇਰੇ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਈ ਸਿਆਸੀ ਆਗੂ ਜਾਂ ਵੀਆਈਪੀਜ਼ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਨ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪ੍ਰਸਾਰਤ ਹੋਈਆਂ ਸਨ। ਹੁਣ ਡੇਰਾ ਬਿਆਸ ਨੇ ਇਨ੍ਹਾਂ ਤਸਵੀਰਾਂ ਦੇ ਜਾਰੀ ਕਰਨ ’ਤੇ ਰੋਕ ਲਗਾਈ ਹੈ। ਡੇਰੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਡੇਰੇ ਅੰਦਰ ਫੋਟੋਗ੍ਰਾਫ਼ੀ ਦੀ ਸਖਤ ਮਨਾਹੀ ਰਹੇਗੀ।