ਮੋਬਾਈਲ ਤੇ ਫਾਸਟ ਫੂਡ ਬਣੇ ਬੱਚਿਆਂ ਲਈ ਖਤਰਾ ! ਗੈਸ ਤੇ ਕਬਜ਼ ਰਹਿਣ ’ਤੇ ਤੁਰੰਤ ਚੈੱਕਅੱਪ ਕਰਵਾਓ, ਡਾਕਟਰ ਨੇ ਦਿੱਤੀ ਸਲਾਹ
ਬੱਚਿਆਂ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਅੱਜ ਕੱਲ੍ਹ ਮੋਬਾਇਲ, ਕੰਪਿਊਟਰ, ਗੇਮਜ਼ ਵਿਚ ਜ਼ਿਆਦਾ ਰੁਝਾਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਘੱਟ ਗਤੀਵਿਧੀ ਕਰਦਾ ਹੈ ਅਤੇ ਬੱਚਿਆਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਕਬਜ਼ ਅਤੇ ਗੈਸ ਦੇ ਰੋਗ ਦਾ ਵਾਧਾ ਹੁੰਦਾ ਹੈ।
Publish Date: Sun, 04 Jan 2026 01:54 PM (IST)
Updated Date: Sun, 04 Jan 2026 02:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਰਨਤਾਰਨ : ਬੱਚਿਆਂ ਵਿਚ ਦਿਨ-ਬ-ਦਿਨ ਵਧ ਰਹੀ ਕਬਜ਼ ਅਤੇ ਗੈਸ ਦੀ ਬਿਮਾਰੀ ਚਿੰਤਾਜਨਕ ਹੈ ਅਤੇ ਕਬਜ਼ ਹੋਣ ’ਤੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਕਬਜ਼ ਅਤੇ ਗੈਸ ਦੀ ਸਮੱਸਿਆ ਬੱਚਿਆਂ ਵਿਚ ਫਾਸਟ ਫੂਡ ਜਿਵੇਂ ਕਿ ਪੀਜ਼ਾ, ਬਰਗਰ, ਕੁਰਕਰੇ, ਚਿਪਸ, ਕੋਲਡ੍ਰਿੰਕਸ ਵੱਲ ਜ਼ਿਆਦਾ ਰੁਝਾਨ ਕਰਨਾ ਹੈ, ਜੋ ਕਿ ਜ਼ਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਅਤੇ ਦੂਸਰਾ ਕਾਰਨ ਬੱਚਿਆਂ ਵਿਚ ਆਊਟਡੋਰ ਗਤੀਵਿਧੀ ਘੱਟ ਹੋਣਾ ਹੈ।
ਇਹ ਜਾਣਕਾਰੀ ਬੱਚਿਆਂ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਬੱਚੇ ਅੱਜ ਕੱਲ੍ਹ ਮੋਬਾਇਲ, ਕੰਪਿਊਟਰ, ਗੇਮਜ਼ ਵਿਚ ਜ਼ਿਆਦਾ ਰੁਝਾਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਘੱਟ ਗਤੀਵਿਧੀ ਕਰਦਾ ਹੈ ਅਤੇ ਬੱਚਿਆਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਕਬਜ਼ ਅਤੇ ਗੈਸ ਦੇ ਰੋਗ ਦਾ ਵਾਧਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਗਰ ਕਿਸੇ ਦੇ ਬੱਚੇ ’ਚ ਕਬਜ਼ ਦੇ ਨਾਲ ਦੀ ਸਮੱਸਿਆ ਹੋ ਰਹੀ ਹੈ, ਤਾਂ ਤੁਰੰਤ ਮਾਹਿਰ ਡਾਕਟਰ ਪਾਸ ਜਾ ਕੇ ਬੱਚੇ ਦਾ ਚੈੱਕਅੱਪ ਕਰਵਾਇਆ ਜਾਵੇ, ਤਾਂ ਜੋ ਬਿਮਾਰੀ ਗੰਭੀਰ ਨਾ ਬਣ ਸਕੇ।