- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰ ਉਨ੍ਹਾਂ ਨੇ ਸੁਨੀਲ ਦੀ ਲਾਸ਼ ਨੂੰ ਕਾਰ ਵਿਚ ਪਾ ਦਿੱਤਾ ਅਤੇ ਚੁੱਪ-ਚਾਪ ਹਰੀਕੇ ਪੱਤਣ ਨਹਿਰ ਵਿਚ ਸੁੱਟ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਕੁੱਲ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ। ਸਤੀਸ਼ ਦਾ ਬੈਂਕ ਖਾਤਾ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਰੋੜਾਂ ਦੀ ਜਾਇਦਾਦ ਹੜੱਪਣ ਲਈ ਬਲੂ ਸਿਟੀ ਦੇ ਵਸਨੀਕ ਸਤੀਸ਼ ਸ਼ਰਮਾ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਮਿਲ ਕੇ ਆਪਣੇ ਵਿਦੇਸ਼ ਤੋਂ ਪਰਤੇ ਭਰਾ ਸੁਨੀਲ ਸ਼ਰਮਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸ਼ੁਰੂ ਵਿਚ ਇਸ ਨੂੰ ਅਗਵਾ ਦਾ ਮਾਮਲਾ ਸਮਝਿਆ ਸੀ। ਹਾਲਾਂਕਿ ਜਾਂਚ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾ ਸਤੀਸ਼ ਸ਼ਰਮਾ, ਉਸ ਦੀ ਪਤਨੀ ਅਨੁਸ਼ਕਾ ਸ਼ਰਮਾ, ਪੁੱਤਰ ਸੁਨੀਸ਼ ਸ਼ਰਮਾ ਅਤੇ ਪ੍ਰਾਪਰਟੀ ਡੀਲਰ ਲਕਸ਼ਮਣ ਸਿੰਘ ਉਰਫ਼ ਬੱਲ ਵਾਸੀ ਆਰਬੀ ਅਸਟੇਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਅਲੀ ਜਾਇਦਾਦ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਵਿਚ ਮਹਿਮੂਦਪੁਰਾ ਦੇ ਵਸਨੀਕ ਮਨਜਿੰਦਰ ਸਿੰਘ ਅਤੇ ਭਗੂਪੁਰ ਪਿੰਡ ਦੇ ਵਸਨੀਕ ਜਜਬੀਰ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ, ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਡੀਐਸਪੀ ਯਾਦਵਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਮੁਲਜ਼ਮਾਂ ਨੇ 22 ਮਈ ਨੂੰ ਐਨਆਰਆਈ ਸੁਨੀਲ ਸ਼ਰਮਾ ਦਾ ਕਤਲ ਕੀਤਾ ਅਤੇ ਉਸੇ ਰਾਤ ਲਾਸ਼ ਹਰੀਕੇ ਪੱਤਣ ਵਿਖੇ ਨਹਿਰ ਵਿਚ ਸੁੱਟ ਦਿੱਤੀ ਸੀ। ਪੁਲਿਸ ਦੀ ਸਹਾਇਤਾ ਨਾਲ ਗੋਤਾਖੋਰ ਲਾਸ਼ ਦੀ ਭਾਲ ਕਰ ਰਹੇ ਹਨ। ਐਸਐਸਪੀ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਆਸਟ੍ਰੇਲੀਆ ਤੋਂ ਵਾਪਸ ਆਇਆ ਸੁਨੀਲ ਆਪਣੀ ਜਾਇਦਾਦ ਵੇਚ ਰਿਹਾ ਸੀ। ਹਾਲਾਂਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸੁਨੀਲ ਨੇ ਵਿਦੇਸ਼ ਵਿਚ ਆਪਣੇ ਭਰਾ ਰਾਹੀਂ ਕਈ ਜਾਇਦਾਦਾਂ ਖਰੀਦੀਆਂ ਸਨ ਅਤੇ ਹੁਣ ਹੌਲੀ-ਹੌਲੀ ਉਨ੍ਹਾਂ ਨੂੰ ਵੇਚ ਰਿਹਾ ਸੀ ਕਿਉਂਕਿ ਉਹ ਮੁਨਾਫਾ ਕਮਾ ਰਿਹਾ ਸੀ। ਉਹ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਭਰਾ ਸਤੀਸ਼ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਤੋਂ ਵਾਪਸ ਆਇਆ ਸੀ। 22 ਮਈ ਦੀ ਰਾਤ ਨੂੰ ਮੁਲਜ਼ਮ ਕਿਸੇ ਤਰ੍ਹਾਂ ਸੁਨੀਲ ਨੂੰ ਆਰਬੀ ਅਸਟੇਟ ਦੇ ਇਕ ਘਰ ਵਿਚ ਲੈ ਗਏ। ਉੱਥੇ ਉਨ੍ਹਾਂ ਨੇ ਰੋਟੀ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਸੁਨੀਲ ਨੂੰ ਪਰੋਸੀ ਜਾਣ ਵਾਲੀ ਸਬਜ਼ੀ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਜਿਵੇਂ ਹੀ ਸੁਨੀਲ ਬੇਹੋਸ਼ ਹੋਣ ਲੱਗਾ ਤਾਂ ਮੁਲਜ਼ਮਾਂ ਨੇ ਬੇਸਬੇਟ ਨਾਲ ਉਸ ਦੇ ਸਿਰ ’ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਫਿਰ ਉਨ੍ਹਾਂ ਨੇ ਸੁਨੀਲ ਦੀ ਲਾਸ਼ ਨੂੰ ਕਾਰ ਵਿਚ ਪਾ ਦਿੱਤਾ ਅਤੇ ਚੁੱਪ-ਚਾਪ ਹਰੀਕੇ ਪੱਤਣ ਨਹਿਰ ਵਿਚ ਸੁੱਟ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਕੁੱਲ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ। ਸਤੀਸ਼ ਦਾ ਬੈਂਕ ਖਾਤਾ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ।
ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ ਵੀ ਕਰਵਾਏ ਸੀ ਤਿਆਰ
ਐਸਐਸਪੀ ਨੇ ਦੱਸਿਆ ਕਿ ਸੁਨੀਲ (ਮ੍ਰਿਤਕ) ਨੇ ਮੋਹਾਲੀ ਵਿਚ ਕਰੋੜਾਂ ਦੀਆਂ ਦੋ ਜਾਇਦਾਦਾਂ ਦੇ ਨਾਲ-ਨਾਲ ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਜਾਇਦਾਦਾਂ ਖਰੀਦੀਆਂ ਸਨ। ਸਤੀਸ਼ ਅਤੇ ਉਸ ਦੇ ਪਰਿਵਾਰ ਦੇ ਇਨ੍ਹਾਂ ਸਾਰੀਆਂ ਜਾਇਦਾਦਾਂ ਬਾਰੇ ਗਲਤ ਇਰਾਦੇ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜਮਾਂ ਨੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰ ਕੇ ਆਪਣੇ ਭਰਾ ਦੀਆਂ ਸਾਰੀਆਂ ਜਾਇਦਾਦਾਂ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਆਸਾਨੀ ਨਾਲ ਵੇਚ ਸਕਣ।