ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੋਵਿੰਦ ਸਿੰਘ ਨੇ ਸੌਂਪੀ ਖਿਮਾ ਜਾਚਨਾ, ਜਾਣੋ ਕੀ ਹੈ ਮਾਮਲਾ
ਗੋਵਿੰਦ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਥੇਦਾਰ ਪਾਸੋਂ ਮੁਆਫੀ ਲਈ ਆਪਣਾ ਖਿਮਾ ਯਾਚਨਾ ਪੱਤਰ ਦਿੱਤਾ ਹੈ। ਆਸ ਹੈ ਕਿ ਸਾਡੀਆਂ ਗਲਤੀਆਂ ਨੂੰ ਕੌਮ ਮਾਫ ਕਰੇਗੀ ਅਤੇ ਅਗਾਂਹ ਤੋਂ ਅਸੀਂ ਇਹੋ ਜਿਹੀਆਂ ਗਲਤੀਆਂ ਨਹੀਂ ਕਰਾਂਗੇ ।
Publish Date: Mon, 02 Feb 2026 03:29 PM (IST)
Updated Date: Mon, 02 Feb 2026 03:54 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਚੌਰ ਕਰਵਾਉਣ ਤੇ ਛਤਰ ਝੁਲਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਆਪਣੀ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ।
ਗੋਵਿੰਦ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਥੇਦਾਰ ਪਾਸੋਂ ਮੁਆਫੀ ਲਈ ਆਪਣਾ ਖਿਮਾ ਯਾਚਨਾ ਪੱਤਰ ਦਿੱਤਾ ਹੈ। ਆਸ ਹੈ ਕਿ ਸਾਡੀਆਂ ਗਲਤੀਆਂ ਨੂੰ ਕੌਮ ਮਾਫ ਕਰੇਗੀ ਅਤੇ ਅਗਾਂਹ ਤੋਂ ਅਸੀਂ ਇਹੋ ਜਿਹੀਆਂ ਗਲਤੀਆਂ ਨਹੀਂ ਕਰਾਂਗੇ । ਜੋ ਵੀ ਸੋਸ਼ਲ ਮੀਡੀਆ ਤੇ ਉਹਨਾਂ ਵਿਰੁੱਧ ਚੱਲ ਰਿਹਾ ਇਹ ਉਨਾਂ ਦੇ ਨਾਨਾ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕੀਤੀਆਂ ਗਈਆਂ ਹਨ। ਜਦ ਕਿ ਇਹ ਸਿਲਸਿਲਾ ਪੀੜੀ ਦਰ ਪੀੜੀ ਸਾਡੇ ਖਾਨਦਾਨ ਤੇ ਰਿਆਸਤ ਵਿੱਚ ਚੱਲਦਾ ਆ ਰਿਹਾ ਹੈ।