- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਨ ਸਕੂਲਾਂ ਵਿਚ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਨਵੀਨਤਾ, ਖੋਜ਼ ਅਤੇ ਰਚਨਾਤਮਕਤਾ ਵੱਲ ਪ੍ਰੇਰਿਤ ਕਰਨ ਦੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਹਰਵਿੰਦਰ ਪਾਲ ਸਿੰਘ ਚੁੱਘ, ਰਣਦੀਪ ਸਿੰਘ, ਏਪੀਐਸ ਮਾਨ, ਤਰਲੋਚਨ ਸਿੰਘ, ਗੁਰਭੇਜ ਸਿੰਘ ਆਦਿ ਮੌਜੂਦ ਸਨ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਿਕ੍ਰਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਦੇ ਛੇਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਪਨੂਰ ਸਿੰਘ ਨੇ ਕਲਾਸਰੂਮ ਵਿਚ ਆਉਂਦੀ ਇਕ ਸਧਾਰਨ ਸਮੱਸਿਆ ਨੂੰ ਨਵੀਨ ਸੋਚ ਨਾਲ ਹੱਲ ਕਰਦਿਆਂ 5 ਇਨ 1 ਸਮਾਰਟ ਜਿਓਮੈਟਰੀ ਪੈੱਨ ਤਿਆਰ ਕੀਤਾ ਹੈ। ਜਿਸ ਲਈ ਉਸ ਨੂੰ ਭਾਰਤ ਸਰਕਾਰ ਵੱਲੋਂ ਡਿਜ਼ਾਇਨ ਪੇਟੈਂਟ ਪ੍ਰਾਪਤ ਹੋਇਆ ਹੈ। ਇਸ ਵਿਲੱਖਣ ਕਾਢ ਨੇ ਰਵਾਇਤੀ ਭਾਰੀ ਜਿਓਮੈਟਰੀ ਬਾਕਸ ਦੀ ਥਾਂ ਇਕ ਛੋਟਾ, ਸਰਲ, ਹਲਕਾ ਤੇ ਬਹੁ ਉਦੇਸ਼ੀ ਬਦਲ ਪੇਸ਼ ਕੀਤਾ ਹੈ। ਵਿਦਿਆਰਥੀ ਜਪਨੂਰ ਸਿੰਘ ਦੀ ਇਸ ਮਹਾਨ ਉਪਲੱਬਧੀ ’ਤੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਤੇ ਸਮੁੱਚੀ ਮੈਨੇਜਮੈਂਟ ਵੱਲੋਂ ਜਪਨੂਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਉਸ ਦੇ ਪਿਤਾ ਡਾ. ਪ੍ਰਭਦੀਪ ਸਿੰਘ, ਮਾਤਾ ਸਰਵਜੀਤ ਕੌਰ ਤੇ ਅਧਿਆਪਕ ਭਵਿਆ ਸਰੀਨ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੈਂਬਰ ਇੰਚਾਰਜ ਰਣਦੀਪ ਸਿੰਘ ਨੇ ਦੱਸਿਆ 5—ਇਨ—1 ਸਮਾਰਟ ਜਿਓਮੈਟਰੀ ਪੈਨ ਦੀਆਂ ਵਿਸ਼ੇਸ਼ਤਾਵਾਂ ਇਸ ਨਵੀਨ ਪੈਨ ਵਿਚ ਇਕੋ ਸੰਧ ਵਿਚ ਸ਼ਾਮਲ ਹਨ ਜਿਵੇਂ ਲਿਖਣ ਵਾਲਾ ਪੈੱਨ, ਪੈਨਸਿਲ, ਈਰੇਜ਼ਰ (ਰਬੜ), ਛੋਟਾ ਸਕੇਲ (ਫੁੱਟਾ), ਕੰਪਾਸ (ਚੱਕਰ ਬਣਾਉਣ ਲਈ)। ਉਨ੍ਹਾਂ ਦੱਸਿਆ ਇਹ ਪੈੱਨ ਵਿਦਿਆਰਥੀਆਂ ਲਈ ਰੋਜ਼ਾਨਾ ਵਰਤੋਂ ਵਿਚ ਆਸਾਨ, ਹਲਕਾ ਤੇ ਬਹੁਤ ਹੀ ਵਿਹਾਰਕ ਹੱਲ ਸਾਬਤ ਹੁੰਦਾ ਹੈ। ਇਸ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਵਿਚ ਜਪਨੂਰ ਸਿੰਘ ਨੂੰ ਪ੍ਰਿੰਸੀਪਲ ਨਿਰਮਲ ਕੌਰ ਦੀ ਅਗਵਾਈ ਹੇਠ ਉਸ ਦੀ ਅਧਿਆਪਕਾ ਭਵਿਆ ਸਰੀਨ ਵੱਲੋਂ ਸੰਪੂਰਨ ਮਾਰਗਦਰਸ਼ਨ ਮਿਿਲਆ ਅਤੇ ਡਾ. ਪ੍ਰਭਦੀਪ ਸਿੰਘ ਅਤੇ ਗ੍ਰਾਫਿਕ ਐਰਾ ਯੂਨੀਵਰਸਿਟੀ ਦੇ ਤਕਨੀਕੀ ਸਹਿਯੋਗ ਨੇ ਇਸ ਡਿਜ਼ਾਈਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣ ਵਿਚ ਮਦਦ ਕੀਤੀ। ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਵਧਾਈ ਦਿੰਦਿਆਂ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਜਪਨੂਰ ਸਿੰਘ ਦੀ ਇਹ ਕਾਮਯਾਬੀ ਸਿਰਫ ਇਕ ਵਿਦਿਆਰਥੀ ਦੀ ਜਿੱਤ ਨਹੀਂ, ਸਗੋਂ ਦੀਵਾਨ ਦੀ ਉੱਚ ਪੱਧਰੀ ਖੋਜ਼ ਕੇਂਦਰਿਤ ਸਿੱਖਿਆ ਪ੍ਰਣਾਲੀ ਦੀ ਵੀ ਜਿੱਤ ਹੈ। ਦੀਵਾਨ ਸਕੂਲਾਂ ਵਿਚ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਨਵੀਨਤਾ, ਖੋਜ਼ ਅਤੇ ਰਚਨਾਤਮਕਤਾ ਵੱਲ ਪ੍ਰੇਰਿਤ ਕਰਨ ਦੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਹਰਵਿੰਦਰ ਪਾਲ ਸਿੰਘ ਚੁੱਘ, ਰਣਦੀਪ ਸਿੰਘ, ਏਪੀਐਸ ਮਾਨ, ਤਰਲੋਚਨ ਸਿੰਘ, ਗੁਰਭੇਜ ਸਿੰਘ ਆਦਿ ਮੌਜੂਦ ਸਨ।