ਗੁਰਦੁਆਰਾ ਸਿੱਖ ਛਾਉਣੀ ਹੈਦਰਾਬਾਦ ਵਿਖੇ ਹੋਏ ਜ਼ਮੀਨ ਵਿਵਾਦ ਲਈ ਹਜ਼ੂਰ ਸਾਹਿਬ ਵੱਲੋਂ ਦਿੱਤਾ ਜਾਵੇਗਾ ਸਹਿਯੋਗ
ਸ਼ਾਸਨ ਵੱਲੋਂ ਇਸ 1.5 ਏਕੜ ਜ਼ਮੀਨ ’ਚੋਂ 1000 ਗਜ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ੀਸ਼ ਕੀਤੀ ਗਈ। ਜਿਸ ਨਾਲ ਕੁਛ ਸਮੇਂ ਤੋਂ ਤਨਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਦੌਰਾਨ ਕੁਝ ਸਿੰਘਾਂ ਤੇ ਪੁਲਿਸ ਨੇ ਧੱਕਾ ਕਰਦੇ ਹੋਏ ਕੇਸ ਵੀ ਕੀਤੇ ਹਨ।
Publish Date: Tue, 17 Mar 2026 10:59 AM (IST)
Updated Date: Tue, 17 Mar 2026 11:01 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ:ਗੁਰਦੁਆਰਾ ਸਿੱਖ ਛਾਵਨੀਯਾਤ ਅਤਾਪੁਰ ਹੈਦਾਾਬਾਦ ਤੇਲੰਗਾਨਾ ਵਿਖੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਅਤੇ ਸਰਕਾਰ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਵਿਚ ਪੰਜ ਪਿਆਰਿਆਂ ਨੇ ਇਕੱਤਰਤਾ ਕਰਕੇ ਕੇ ਮਤਾ ਪਾਸ ਕੀਤਾ ਕਿ ਗੁਰਦੁਆਰਾ ਸਾਹਿਬ ਵੱਲੋਂ ਇਕ ਵਫਦ ਭੇਜ ਕਰਕੇ ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇ। ਇਸ ਮੀਟਿੰਗ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਵੀ ਯੋਗ ਕਾਰਵਾਈ ਕਰਨ ਦੀ ਸਹਿਮਤੀ ਦਿੱਤੀ।ਇਕੱਤਰਤਾ ’ਚ ਵਿਚਾਰਿਆ ਗਿਆ ਕਿ ਗੁਰਦੁਆਰਾ ਸਿੱਖ ਛਾਵਨੀਯਾਤ ਅਤਾਪੁਰ ਹੈਦਰਾਬਾਦ ਤੇਲੰਗਾਨਾ ਵਿਖੇ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਹੈ। ਜਿਸ ਵਿਚ ਅਤਾਪੁਰ ਦੀ ਗੁਰਦੁਆਰਾ ਸਾਹਿਬ ਜੀ ਮਲਕੀਤ ਦੀ ਜ਼ਮੀਨ ਜੋ ਕੀ ਅੰਦਾਜਨ 1.5 ਏਕੜ ਦਾ ਮਾਮਲਾ ਚੱਲ ਰਿਹਾ ਸੀ, ਜਿਸ ਦਾ ਫੈਸਲਾ ਗੁਰਦੁਆਰਾ ਸਾਹਿਬ ਦੇ ਹੱਕ ਵਿਚ ਹੋਇਆ ਹੈ। ਪਰ ਪ੍ਰਸ਼ਾਸਨ ਵੱਲੋਂ ਇਸ 1.5 ਏਕੜ ਜ਼ਮੀਨ ’ਚੋਂ 1000 ਗਜ ਜ਼ਮੀਨ ਛੱਡ ਕੇ ਬਾਕੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ੀਸ਼ ਕੀਤੀ ਗਈ। ਜਿਸ ਨਾਲ ਕੁਛ ਸਮੇਂ ਤੋਂ ਤਨਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਦੌਰਾਨ ਕੁਝ ਸਿੰਘਾਂ ਤੇ ਪੁਲਿਸ ਨੇ ਧੱਕਾ ਕਰਦੇ ਹੋਏ ਕੇਸ ਵੀ ਕੀਤੇ ਹਨ।
ਇਨ੍ਹਾਂ ਉਪਰੋਕਤ ਹਾਲਾਤ ਨੂੰ ਮੁੱਖ ਰੱਖਦੇ ਹੋਏ ਹੀ ਇਕੱਤਰਤਾ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਨ ਦਾ ਫੈਂਸਲਾ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਬਾਬਾ ਕੁਲਵੰਤ ਸਿੰਘ ਦੇ ਨਾਲ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ, ਸਿੰਘ ਸਾਹਿਬ ਭਾਈ ਰਾਮ ਸਿੰਘ ਧੂਪੀਆ, ਭਾਈ ਗੁਰਦੀਪ ਸਿੰਘ ਤੇ ਭਾਈ ਰਣਜੀਤ ਸਿੰਘ ਤੋਂ ਇਲਾਵਾ ਡਿਪਟੀ ਸੁਪਰਡੈਂਟ ਰਵਿੰਦਰ ਸਿੰਘ ਕਪੂਰ, ਬਲਵਿੰਦਰ ਸਿੰਘ ਫੌਜੀ, ਦਰਸ਼ਨ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।