ਗਿਆਨੀ ਰਘਬੀਰ ਸਿੰਘ ਨੇ SGPC ਖ਼ਿਲਾਫ਼ ਸ਼ੁਰੂ ਕੀਤੇ ਖ਼ੁਲਾਸੇ, ਕਿਹਾ- ਕਮੇਟੀ ’ਤੇ ਇਕ ਪਰਿਵਾਰ ਦਾ ਕਬਜ਼ਾ, ਭ੍ਰਿਸ਼ਟ ਅਧਿਕਾਰੀ ਉੱਚੇ ਅਹੁਦਿਆਂ ਨਾਲ ਨਵਾਜ਼ੇ
ਸ਼ੁੱਕਰਵਾਰ ਨੂੰ ਇਕ ਪੌਡਕਾਸਟ ’ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੀ ਸੇਵਾ ਸੰਭਾਲ ਤੇ ਗੁਰਦੁਆਰੇ ਸਾਹਿਬਾਨ ਦੀ ਸੇਵਾ ਸੰਭਾਲ ਲਈ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਹੋਂਦ ’ਚ ਆਈ ਹੈ। ਇਹ ਸਾਡੀ ਮਹਾਨ ਸੰਸਥਾ ਹੈ, ਸ਼ਹੀਦਾਂ ਦੀ ਜਥੇਬੰਦੀ ਹੈ ਪਰ ਇਸ ’ਤੇ ਇਕ ਪਰਿਵਾਰ ਕਬਜ਼ਾ ਕਰ ਕੇ ਬੈਠ ਗਿਆ ਹੈ।
Publish Date: Sat, 28 Feb 2026 08:51 AM (IST)
Updated Date: Sat, 28 Feb 2026 08:54 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਆਪਣੇ ਕਹੇ ਮੁਤਾਬਕ ਸ਼੍ਰੋਮਣੀ ਕਮੇਟੀ ਖ਼ਿਲਾਫ਼ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਇਕ ਵਾਰ ਮੁੜ ਸ਼੍ਰੋਮਣੀ ਕਮੇਟੀ ’ਤੇ ਭ੍ਰਿਸ਼ਟਾਰ ਦੇ ਦੋਸ਼ ਲਗਾਏ ਹਨ।
ਸ਼ੁੱਕਰਵਾਰ ਨੂੰ ਇਕ ਪੌਡਕਾਸਟ ’ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੀ ਸੇਵਾ ਸੰਭਾਲ ਤੇ ਗੁਰਦੁਆਰੇ ਸਾਹਿਬਾਨ ਦੀ ਸੇਵਾ ਸੰਭਾਲ ਲਈ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਹੋਂਦ ’ਚ ਆਈ ਹੈ। ਇਹ ਸਾਡੀ ਮਹਾਨ ਸੰਸਥਾ ਹੈ, ਸ਼ਹੀਦਾਂ ਦੀ ਜਥੇਬੰਦੀ ਹੈ ਪਰ ਇਸ ’ਤੇ ਇਕ ਪਰਿਵਾਰ ਕਬਜ਼ਾ ਕਰ ਕੇ ਬੈਠ ਗਿਆ ਹੈ। ਭ੍ਰਿਸ਼ਟ ਅਧਿਕਾਰੀਆਂ ਨੂੰ ਉੱਚ ਅਹੁਦਿਆਂ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਾਲ 2023 ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਕਰਨ ਵਾਲੇ ਚੈਨਲ ਪਾਸੋਂ ਬਣਦਾ 7 ਤੋਂ 8 ਕਰੋੜ ਰੁਪਏ ਦਾ ਬਕਾਇਆ ਵਸੂਲ ਨਹੀਂ ਕੀਤਾ ਜਾ ਰਿਹਾ, ਜੋ ਇਕ ਸਾਲ ਦਾ ਕਰੀਬ 2 ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕਮੇਟੀ ’ਚ ਭ੍ਰਿਸ਼ਟਾਚਾਰ ਸਿਖਰ ’ਤੇ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਕੀਤੇ ਜਾਣ ’ਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 36 ਸਾਲ ਇੱਥੇ ਸੇਵਾਵਾਂ ਨਿਭਾਈਆਂ ਹਨ। ਹੈੱਡ ਗ੍ਰੰਥੀ ਦਾ ਕੰਮ ਸ੍ਰੀ ਹਰਿਮੰਦਰ ਸਾਹਿਬ ’ਚ ਪ੍ਰਬੰਧ ਦੇਖਣਾ ਹੁੰਦਾ ਹੈ। ਜੇਕਰ ਮੇਰੇ ਪ੍ਰਬੰਧ ’ਚ ਕੋਈ ਘੁਟਾਲਾ ਹੋਇਆ ਹੈ ਤਾਂ ਸ਼੍ਰੋਮਣੀ ਕਮੇਟੀ ਦੱਸੇ। ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਜ਼ਮੀਨਾਂ ਦੀ ਖ਼ਰੀਦ-ਵੇਚ, ਲੰਗਰ ਤੇ ਸੁੱਕੀਆਂ ਰੋਟੀਆਂ ਤੱਕ ’ਚ ਘੁਟਾਲੇ ਹੋਏ ਹਨ।
ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋ ਕੇ ਸਿਆਸਤ ’ਚ ਆਉਣ ਬਾਰੇ ਪੁੱਛੇ ਜਾਣ ’ਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਜਥੇਦਾਰ, ਸਿੰਘ ਸਾਹਿਬਾਨ ਸੇਵਾ ਨਿਭਾ ਕੇ ਗਏ ਹਨ। ਇਕ ਦਿਨ ਸੇਵਾ ਤੋਂ ਹਟਣਾ ਹੀ ਪੈਂਦਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਪਰ ਉਹ ਸਿਆਸਤ ’ਚ ਨਹੀਂ ਜਾਣਗੇ। ਹਾਲਾਂਕਿ ਉਹ ਸ਼੍ਰੋਮਣੀ ਕਮੇਟੀ