ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਤੋਂ ਲੈ ਕੇ ਮੈਨੇਜਰ ਕੁੜਤੇ-ਪਜਾਮੇ ਪਾ ਕੇ ਹੋਏ ਹਾਜ਼ਰ, ਮੈਨੇਜਰ ਨੇ ਆਦੇਸ਼ ਦੀ ਕੀਤੀ ਪਾਲਣਾ
ਜਿਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਪ੍ਰਬੰਧ ਨੂੰ ਮੁੱਖ ਰੱਖਦੇ ਸੇਵਾਦਾਰ ਤੋਂ ਲੈ ਕੇ ਮੈਨੇਜਰ ਤੱਕ ਸਾਰਿਆਂ ਨੂੰ ਕੁੜਤੇ ਪਜਾਮੇ ਅਤੇ ਪ੍ਰਵਾਨਿਤ ਰੰਗਾਂ ਦੀਆਂ ਦਸਤਾਰਾਂ ਸਜਾਉਣ ਦੇ ਆਦੇਸ਼ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸਾਰੇ ਹੀ ਸੇਵਾਦਾਰਾਂ ਤੋਂ ਲੈ ਕੇ ਮੈਨੇਜਰ ਕੁੜਤੇ ਪਜਾਮੇ ਪਹਿਣ ਕੇ ਡਿਊਟੀ `ਤੇ ਹਾਜ਼ਰ ਹੋਏ ਹਨ।
Publish Date: Wed, 04 Mar 2026 02:16 PM (IST)
Updated Date: Wed, 04 Mar 2026 02:19 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 23 ਫਰਵਰੀ ਨੂੰ ਇੱਕ ਮੀਟਿੰਗ ਦਰਮਿਆਨ ਗੁਰਦੁਆਰਾ ਸੈਕਸ਼ਨ 85 ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਅਕਾਊਂਟੈਂਟਾਂ ਨੂੰ ਡਿਊਟੀ ਦਰਮਿਆਨ ਪੈਂਟਾਂ ਕਮੀਜਾਂ ਪਹਿਨਣ `ਤੇ 2100-2100 ਰੁਪਏ ਦੇ ਜੁਰਮਾਨੇ ਲਗਾਏ ਸਨ | ਜਿਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਪ੍ਰਬੰਧ ਨੂੰ ਮੁੱਖ ਰੱਖਦੇ ਸੇਵਾਦਾਰ ਤੋਂ ਲੈ ਕੇ ਮੈਨੇਜਰ ਤੱਕ ਸਾਰਿਆਂ ਨੂੰ ਕੁੜਤੇ ਪਜਾਮੇ ਅਤੇ ਪ੍ਰਵਾਨਿਤ ਰੰਗਾਂ ਦੀਆਂ ਦਸਤਾਰਾਂ ਸਜਾਉਣ ਦੇ ਆਦੇਸ਼ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸਾਰੇ ਹੀ ਸੇਵਾਦਾਰਾਂ ਤੋਂ ਲੈ ਕੇ ਮੈਨੇਜਰ ਕੁੜਤੇ ਪਜਾਮੇ ਪਹਿਣ ਕੇ ਡਿਊਟੀ `ਤੇ ਹਾਜ਼ਰ ਹੋਏ ਹਨ।