ਇਹ ਸਿਰਫ ਪ੍ਰਸ਼ਾਸਨਿਕ ਮਜਬੂਰੀ ਨਾ ਹੋ ਕੇ ਅਹੁਦਿਆਂ ਨੂੰ ਅਸਥਿਰ ਰੱਖ ਕੇ ਕੇਂਦਰੀਕ੍ਰਿਤ ਨਿਯੰਤਰਣ ਬਣਾਈ ਰੱਖਣ ਦੀ ਯੋਜਨਾ ਨਹੀਂ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਕ ਸਾਲ ਤੋਂ ਸਥਾਈ ਜਥੇਦਾਰ ਨਹੀਂ ਹੈ। 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕਾਰਜਕਾਰੀ ਸੇਵਾਵਾਂ ਵਾਪਸ ਲਈਆਂ ਗਈਆਂ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਅਤੇ ਅਮਲਾ ਵਿਭਾਗ ਦੇ ਪ੍ਰਬੰਧ ਵਰਗੇ ਸਾਰੇ ਅਹਿਮ ਅਹੁਦੇ ਕਾਰਜਕਾਰੀ ਤੌਰ ‘ਤੇ ਚਲਾਏ ਜਾ ਰਹੇ ਹੋਣ ਦੀ ਸਥਿਤੀ ‘ਤੇ ਚਿੰਤਾ ਜਤਾਉਂਦਿਆ ਸਵਾਲ ਖੜੇ ਕੀਤੇ ਕੀ ਇਹ ਸਿਰਫ਼ ਪ੍ਰਸ਼ਾਸਨਿਕ ਮਜਬੂਰੀ ਹੈ ਜਾਂ ਸਿਆਸੀ ਮੁਫਾਦ ਦੀ ਪੂਰਤੀ ਲਈ ਯੋਜਨਾਬੱਧ ਸਾਜਿਸ਼ ਅਧੀਨ ਅਹੁਦਿਆਂ ਨੂੰ ਅਸਥਿਰ ਰੱਖ ਕੇ ਨਿਯੰਤਰਣ ਬਣਾਈ ਰੱਖਣ ਦੀ ਰਣਨੀਤੀ ਹੈ?। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਸਿੱਖ ਕੌਮ ਦੀਆਂ ਅਣਗਿਣਤ ਸ਼ਹੀਦੀਆਂ ਅਤੇ ਸੰਘਰਸ਼ਾਂ ਦਾ ਪਰਿਣਾਮ ਹੈ, ਅੱਜ ਇਕ ਗੰਭੀਰ ਪ੍ਰਸ਼ਨ ਚਿੰਨ੍ਹ ਹੇਠ ਖੜੀ ਹੋ ਚੁੱਕੀ ਹੈ, ਜਦੋਂ ਇਕ ਪਾਸੇ ਕਰੋੜਾਂ ਦੇ ਘਪਲੇ ਸਾਹਮਣੇ ਆ ਰਹੇ ਹਨ ਅਤੇ ਦੂਜੇ ਪਾਸੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਹਿ ਦੇਣਾ ਕਿ ‘ਵੱਡੇ ਪ੍ਰਬੰਧ ਵਿਚ 10–20 ਘਪਲੇ ਰੋਜ਼ਾਨਾ ਹੋ ਹੀ ਜਾਂਦੇ ਹਨ’, ਤਾਂ ਇਹ ਬਿਆਨ ਸਿਰਫ ਲਾਪਰਵਾਹੀ ਨਹੀਂ, ਸਗੋਂ ਸੰਸਥਾਤਮਕ ਗਿਰਾਵਟ ਦੀ ਮਨੋਵਿਰਤੀ ਨੂੰ ਦਰਸਾਉਂਦਾ ਹੈ ਅਤੇ ਜਵਾਬਦੇਹੀ ਤੋਂ ਸਪੱਸ਼ਟ ਪਲਾਇਨ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮਰਿਆਦਾ ਪ੍ਰਬੰਧਨ ਅਤੇ ਸ਼੍ਰੋਮਣੀ ਕਮੇਟੀ ਦਾ ਅਹਿਮ ਪ੍ਰਬੰਧਕੀ ਅਮਲਾ ਇਕ ਅਸਥਾਈ ਢਾਂਚੇ ‘ਤੇ ਟਿਿਕਆ ਹੋਇਆ ਹੈ। ਸਵਾਲ ਸਪਸ਼ਟ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਕਾਰਜਕਾਰੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ, ਗੁਰਦੁਆਰਾ ਸੈਕਸ਼ਨ 85 ਦੇ ਸਕੱਤਰ ਕਾਰਜਕਾਰੀ ਅਤੇ ਅਮਲਾ ਵਿਭਾਗ ਦੀ ਜਿੰਮੇਵਾਰੀ ਮੀਤ ਸਕੱਤਰ ਕੋਲ ਹੈ। ਕੀ ਇਹ ਸਿਰਫ ਪ੍ਰਸ਼ਾਸਨਿਕ ਮਜਬੂਰੀ ਨਾ ਹੋ ਕੇ ਅਹੁਦਿਆਂ ਨੂੰ ਅਸਥਿਰ ਰੱਖ ਕੇ ਕੇਂਦਰੀਕ੍ਰਿਤ ਨਿਯੰਤਰਣ ਬਣਾਈ ਰੱਖਣ ਦੀ ਯੋਜਨਾ ਨਹੀਂ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇਕ ਸਾਲ ਤੋਂ ਸਥਾਈ ਜਥੇਦਾਰ ਨਹੀਂ ਹੈ। 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਤੋਂ ਕਾਰਜਕਾਰੀ ਸੇਵਾਵਾਂ ਵਾਪਸ ਲਈਆਂ ਗਈਆਂ।
ਉਸ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵੀ ਸੌਂਪੀਆਂ ਗਈਆਂ। ਫਿਰ 7 ਮਾਰਚ 2025 ਨੂੰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਤੋਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਾ ਕੇ ਕਾਰਜਕਾਰੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਵੀ ਦੇ ਦਿੱਤੀਆਂ ਗਈਆਂ। ਉਸ ਸਮੇਂ ਦਾਅਵਾ ਕੀਤਾ ਗਿਆ ਕਿ ਜਲਦ ਹੀ ਸਥਾਈ ਜਥੇਦਾਰ ਨਿਯੁਕਤ ਕੀਤਾ ਜਾਵੇਗਾ, ਪਰ ਇਕ ਸਾਲ ਬੀਤ ਚੁੱਕਾ ਹੈ, ਅਜੇ ਤੱਕ ਕੋਈ ਸਥਾਈ ਨਿਯੁਕਤੀ ਨਹੀਂ ਹੋਈ। ਇਸੇ ਦੌਰਾਨ ਗਿਆਨੀ ਗੜਗੱਜ ਦੀ ਦੁਬਾਰਾ ਦਸਤਾਰਬੰਦੀ ਦੇ ਵੇਲੇ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੱਕਾ ਜਥੇਦਾਰ ਲਗਾਉਂਣ ਲਈ ਕੀਤੀ ਅਪੀਲ ਨੂੰ ਹੁਣ ਤੱਕ ਅਮਲ ਵਿਚ ਨਹੀਂ ਲਿਆਂਦਾ ਗਿਆ। ਕੀ ਪੰਥ ਦੇ ਸਿਰਮੌਰ ਤਖਤ ਨੂੰ ਅਣਿਸ਼ਚਿਤਤਾ ਵਿਚ ਰੱਖਣਾ ਸਹੀ ਪ੍ਰਬੰਧ ਹੈ?। ਪ੍ਰੋ. ਖਿਆਲਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਜੁਬਾਨੀ ਆਦੇਸ਼ ਹੇਠ ਹੈ। 26 ਫਰਵਰੀ 2026 ਨੂੰ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਦੀ ਗੈਰਹਾਜ਼ਰੀ ਵਿਚ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਪਾਸੋਂ ਜਿੰਮੇਵਾਰੀਆਂ “ਜੁਬਾਨੀ” ਤੌਰ ‘ਤੇ ਲਈਆਂ ਜਾ ਰਹੀਆਂ ਹਨ।
ਨਾ ਕੋਈ ਲਿਖਤੀ ਹੁਕਮ, ਨਾ ਕੋਈ ਪਾਰਦਰਸ਼ੀ ਪ੍ਰਕਿਿਰਆ। ਕਿ ਸਿੱਖ ਕੌਮ ਦੇ ਆਧਿਆਤਮਿਕ ਕੇਂਦਰ ਦਾ ਪ੍ਰਬੰਧ ਇਸ ਤਰ੍ਹਾਂ ਜੁਬਾਨੀ ਹੁਕਮਾਂ ‘ਤੇ ਚੱਲੇਗਾ?। ਸਕੱਤਰ ਸੈਕਸ਼ਨ 85 ਦੇ ਸਕੱਤਰ ਪ੍ਰਤਾਪ ਸਿੰਘ ‘ਤੇ ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘੁਟਾਲੇ ਦੇ ਵਿਵਾਦਾਂ ਤੋਂ ਬਾਅਦ ਜਿੰਮੇਵਾਰੀਆਂ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਨੂੰ ਕਾਰਜਕਾਰੀ ਤੌਰ ‘ਤੇ ਦੇ ਦਿੱਤੀਆਂ ਗਈਆਂ। ਅਮਲਾ ਵਰਗਾ ਅਹਿਮ ਵਿਭਾਗ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ ਸਿੰਘ ਮੀਤ ਸਕੱਤਰ ਨੂੰ ਦਿੱਤਾ ਗਿਆ ਹੈ। ਕਿ ਸ਼੍ਰੋਮਣੀ ਕਮੇਟੀ ਕੋਲ ਯੋਗ, ਨਿਰਪੱਖ ਅਤੇ ਮਜ਼ਬੂਤ ਅਧਿਕਾਰੀ ਨਹੀਂ ਹਨ? ਜਾਂ ਫਿਰ ਇਹ ਮੰਨ ਲਿਆ ਜਾਵੇ ਕਿ ਕਾਰਜਕਾਰੀ ਪ੍ਰਬੰਧ ਇਸ ਲਈ ਹੈ ਕਿ ਅਹੁਦੇਦਾਰ ਸੁਤੰਤਰ ਫੈਂਸਲੇ ਨਾ ਲੈ ਸਕਣ?।
ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਵਰਗੇ ਅਹੁਦੇਦਾਰਾਂ ਦੀ ਲਗਾਤਾਰ ਬਦਲੀ ਇਕ ਰੁਝਾਨ ਨੂੰ ਦਰਸਾਉਂਦੀ ਹੈ। ਕਿ ਜੋ ਵੀ ਅਕਾਲੀ ਲੀਡਰਸ਼ਿਪ ਦੀਆਂ ਇੱਛਾਵਾਂ ਦੀ ਪੂਰਤੀ ਨਾ ਕਰੇ ਜਾਂ ਆਪਣੀ ਮਨਮਰਜ਼ੀ ਅਨੁਸਾਰ ਨਾ ਚਲੇ, ਉਸ ਨੂੰ ਹਟਾ ਦੇਣਾ ਹੀ ਨਵਾਂ ਮਾਪਦੰਡ ਬਣ ਗਿਆ ਹੈ?। ਸਵਾਲ ਇਹ ਉੱਠਦਾ ਹੈ ਕਿ ਜੇ ਯੋਗ ਸ਼ਖਸੀਅਤਾਂ ਮੌਜੂਦ ਹਨ ਤਾਂ ਸਥਾਈ ਨਿਯੁਕਤੀਆਂ ਕਿਉਂ ਨਹੀਂ? ਜੇ ਨਹੀਂ ਹਨ, ਤਾਂ ਇਹ ਸ਼੍ਰੋਮਣੀ ਕਮੇਟੀ ਦੀ ਸੰਰਚਨਾਤਮਕ ਅਸਫਲਤਾ ਹੈ। ਇਸ ਨੂੰ ਦੂਰ ਕਰਨ ਲਈ ਕਿ ਸ਼੍ਰੋਮਣੀ ਕਮੇਟੀ ਕੋਲ ਕੋਈ ਯੋਜਨਾ ਨਹੀਂ ਹੈ? ਦੋਹਾਂ ਹਾਲਾਤਾਂ ਵਿਚ ਸਵਾਲ ਸੰਸਥਾ ਦੀ ਸਾਖ ‘ਤੇ ਖੜਾ ਹੁੰਦਾ ਹੈ। ਸ਼੍ਰੋਮਣੀ ਕਮੇਟੀ ਨੂੰ ਇੰਨੀ ਅਸਥਿਰਤਾ ਵੱਲ ਨਾ ਧੱਕਿਆ ਜਾਵੇ ਕਿ ਪੂਰਾ ਪ੍ਰਬੰਧ ਹੀ “ਕਾਰਜਕਾਰੀ” ਬਣ ਕੇ ਰਹਿ ਜਾਵੇ।
ਪ੍ਰੋ. ਖਿਆਲਾ ਨੇ ਕਿਹਾ ਕਿ 6 ਮਾਰਚ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਈ ਜਥੇਦਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਈ ਮੁੱਖ ਗ੍ਰੰਥੀ, ਸੈਕਸ਼ਨ 85 ਲਈ ਸਥਾਈ ਸਕੱਤਰ, ਅਤੇ ਅਮਲਾ ਵਿਭਾਗ ਲਈ ਯੋਗ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਨਹੀਂ ਤਾਂ ਮਾਰਚ ਆਖੀਰ ਵਿਚ ਆਉਣ ਵਾਲਾ ਬਜਟ ਜਨਰਲ ਇਜਲਾਸ ਇਤਿਹਾਸ ਵਿਚ ਇਕ ਅਜਿਹੇ ਇਜਲਾਸ ਵਜੋਂ ਦਰਜ ਹੋਵੇਗਾ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਾਰਜਕਾਰੀ ਰੂਪ ਵਿਚ ਹੀ ਸ਼ਾਮਲ ਹੋਣਗੇ।