ਮਜੀਠਾ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਹੋਈ ਚੋਣ, ਮਿਲਿਆ ਦੋ ਤਿਹਾਈ ਬਹੁਮਤ
ਸਮੂਹ ਹਾਜ਼ਰ ਮੈਬਰਾਂ ਵੱਲੋਂ ਦੋ ਤਿਹਾਈ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਪੰਧੇਰ ਨੂੰ ਚੈਅਰਮੈਨ ਅਤੇ ਇਸੇ ਪਾਰਟੀ ਦੀ ਸੰਮਤੀ ਮੈਂਬਰ ਬੀਬਾ ਰਾਜਬੀਰ ਕੌਰ ਪਤਨੀ ਅਮਨਜੀਤ ਸਿੰਘ ਪਿੰਡ ਕੋਟਲਾ ਤਰਖਾਣਾ ਨੂੰ ਬਤੌਰ ਉਪ ਚੇਅਰਮੈਨ ਨਾਮਜ਼ਦ ਕੀਤਾ ਗਿਆ।
Publish Date: Thu, 05 Mar 2026 12:45 PM (IST)
Updated Date: Thu, 05 Mar 2026 01:11 PM (IST)
ਮਜੀਠਾ: ਅੱਜ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਬਲਾਕ ਮਜੀਠਾ ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਐਸਡੀਐਮ ਮਜੀਠਾ ਰਜਨੀਸ਼ ਅਰੋੜਾ ਅਤੇ ਬੀ ਡੀ ਪੀ ਓ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿੱਚ ਕੀਤੀ ਗਈ। ਜਿਸ ਵਿੱਚ ਸਮੂਹ ਹਾਜ਼ਰ ਮੈਬਰਾਂ ਵੱਲੋਂ ਦੋ ਤਿਹਾਈ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਪੰਧੇਰ ਨੂੰ ਚੈਅਰਮੈਨ ਅਤੇ ਇਸੇ ਪਾਰਟੀ ਦੀ ਸੰਮਤੀ ਮੈਂਬਰ ਬੀਬਾ ਰਾਜਬੀਰ ਕੌਰ ਪਤਨੀ ਅਮਨਜੀਤ ਸਿੰਘ ਪਿੰਡ ਕੋਟਲਾ ਤਰਖਾਣਾ ਨੂੰ ਬਤੌਰ ਉਪ ਚੇਅਰਮੈਨ ਨਾਮਜ਼ਦ ਕੀਤਾ ਗਿਆ।
ਇਸ ਮੌਕੇ ਹਾਜ਼ਰ ਸੁਪਰਡੈਂਟ ਪਲਵਿੰਦਰ ਸਿੰਘ, ਰੀਡਰ ਸੁਖਵਿੰਦਰ ਸਿੰਘ, ਅਕਾਊਂਟੈਂਟ ਮੁਬਾਰਕ ਸਿੰਘ, ਸੰਜੀਵ ਕੁਮਾਰ ਕਲਰਕ, ਸੁਖਵਿੰਦਰ ਸਿੰਘ ਸੁੱਖ, ਅਵਤਾਰ ਸਿੰਘ ਕੋਟਲਾ ਤਰਖਾਣਾ, ਹਨੀ ਅਜੇਬਵਾਲੀ, ਸਰਪੰਚ ਜਸਵੰਤ ਸਿੰਘ ਵੀਰਮ, ਸਰਪੰਚ ਚਰਣਜੀਤ ਸਿੰਅ ਵਡਾਲਾ, ਡਾ, ਕਸ਼ਮੀਰ ਸਿੰਘ ਪੰਧੇਰ, ਜਗਦੀਸ਼ ਸਿੰਘ ਸਹਿਯਾਦਾ, ਹਰਜੀਤ ਸਿੰਘ ਜਲਾਲਪੁਰ, ਸਰਪੰਚ ਬਿਕਰਮਜੀਤ ਸਿੰਘ ਸ਼ਾਮਨਗਰ, ਲਖ਼ਵਿੰਦਰ ਸਿੰਘ ਸਰਪੰਚ ਵੇਗੇਵਾਲ, ਸਾਬਕਾ ਸਰਪੰਚ ਗੁਰਦੀਪ ਸਿੰਘ ਨਾਗ ਕਲਾਂ, ਰਣਜੋਤ ਰਾਣਾ ਸਰਪੰਚ ਨੰਗਲ ਪੰਨਵਾਂ, ਮੁਖਤਾਰ ਸਿੰਘ ਪੰਚ, ਮਹਿੰਦਰ ਸਿੰਘ, ਲਖ਼ਵਿੰਦਰ ਸਿੰਘ ਆਦਿ ਸਮੇਤ ਸਮੂਹ ਮੈਬਰ ਹਾਜ਼ਰ ਸਨ।