Good News : ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਉਡਾਣਾਂ ਅੱਜ ਤੋਂ ਸ਼ੁਰੂ, ਇਹ ਹੈ ਸ਼ਡਿਊਲ
ਇਹ ਉਡਾਣ ਕੁਆਲਾਲੰਪੁਰ ਤੋਂ ਰੋਜ਼ਾਨਾ ਮਲੇਸ਼ੀਆ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ ਰਵਾਨਾ ਹੋਵੇਗੀ ਤੇ ਭਾਰਤੀ ਸਮੇਂ ਅਨੁਸਾਰ ਰਾਤ 9:45 ਵਜੇ ਅੰਮ੍ਰਿਤਸਰ ਪਹੁੰਚੇਗੀ।
Publish Date: Sat, 28 Feb 2026 10:49 AM (IST)
Updated Date: Sat, 28 Feb 2026 10:51 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਤੋਂ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇਕ ਵੱਡਾ ਹੁਲਾਰਾ ਦਿੰਦੇ ਹੋਏ, ਮਲੇਸ਼ੀਆ ਦੀ ਏਅਰਲਾਈਨ ਏਅਰਏਸ਼ੀਆ ਸ਼ਨਿਚਰਵਾਰ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਸੇਵਾ ਰੋਜ਼ਾਨਾ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਉਡਾਣ ਹਫ਼ਤੇ ’ਚ ਚਾਰ ਵਾਰ ਸੀ। ਅਗਸਤ 2018 ’ਚ ਏਅਰਏਸ਼ੀਆ ਦੀਆਂ ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਇਸ ਰੂਟ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਸੀ। ਇਹ ਉਡਾਣ ਕੁਆਲਾਲੰਪੁਰ ਤੋਂ ਰੋਜ਼ਾਨਾ ਮਲੇਸ਼ੀਆ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 6:10 ਵਜੇ ਰਵਾਨਾ ਹੋਵੇਗੀ ਤੇ ਭਾਰਤੀ ਸਮੇਂ ਅਨੁਸਾਰ ਰਾਤ 9:45 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੀ ਉਡਾਣ ਅੰਮ੍ਰਿਤਸਰ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਤੇ ਮਲੇਸ਼ੀਆ ਦੇ ਸਮੇਂ ਅਨੁਸਾਰ ਸਵੇਰੇ 6:50 ਵਜੇ ਕੁਆਲਾਲੰਪੁਰ ਪਹੁੰਚੇਗੀ, ਜਿਸ ਨਾਲ ਏਅਰਏਸ਼ੀਆ ਦੇ ਵਿਸ਼ਾਲ ਨੈੱਟਵਰਕ ਰਾਹੀਂ ਸਵੇਰ ਦੀਆਂ ਅਗਲੀਆਂ ਉਡਾਣਾਂ ਲਈ ਸੁਵਿਧਾਜਨਕ ਸੰਪਰਕ ਮਿਲੇਗਾ।