ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਵਿਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਸਪਿਰਟ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਤ ਕੀਤਾ ਸੀ। ਇਸ ਕਾਰਨ 'ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੌਲਾ' ਦਾ ਵਾਕ ਪ੍ਰਚਲਤ ਆ ਰਿਹਾ ਹੈ। ਇਹ ਪਵਿੱਤਰ ਦਿਹਾੜਾ ਗੁਰੂ ਸਾਹਿਬ ਦੀ ਸਾਜੀ ਨਿਵਾਜੀ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਹਰ ਸਾਲ ਮਨਾਇਆ ਗਿਆ ਹੈ। ਮਹੱਲਾ ਕੱਢਣ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ: ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਲਾ ਮਹੱਲਾ ਸਜਾਇਆ ਗਿਆ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਇੰਦਰਜੀਤ ਸਿੰਘ ਗਗੋਆਣੀ ਤੇ ਜਰਨਲ ਸਕੱਤਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਦੁਪਹਿਰ 12 ਵਜੇ ਪੁਰਾਤਨ ਮਰਿਆਦਾ ਅਨੁਸਾਰ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਸਹਿਯੋਗ ਨਾਲ ਹੋਲਾ ਮਹੱਲਾ ਸਜਾਇਆ ਗਿਆ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਵਿਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਸਪਿਰਟ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਤ ਕੀਤਾ ਸੀ। ਇਸ ਕਾਰਨ 'ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੌਲਾ' ਦਾ ਵਾਕ ਪ੍ਰਚਲਤ ਆ ਰਿਹਾ ਹੈ। ਇਹ ਪਵਿੱਤਰ ਦਿਹਾੜਾ ਗੁਰੂ ਸਾਹਿਬ ਦੀ ਸਾਜੀ ਨਿਵਾਜੀ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਹਰ ਸਾਲ ਮਨਾਇਆ ਗਿਆ ਹੈ। ਮਹੱਲਾ ਕੱਢਣ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ।
ਅਰਦਾਸ ਉਪਰੰਤ ਇਤਿਹਾਸਕ ਸੁਰਮਈ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਤਾਬਿਆ 'ਚ ਹੋਲਾ ਮਹੱਲਾ ਆਰੰਭ ਹੋਇਆ। ਜਿਸ ਵਿਚ ਸੰਗਤਾਂ ਦੇ ਨਾਲ-ਨਾਲ ਸ਼ਬਦੀ ਜਥੇ, ਬੈਂਡ, ਨਰਸਿੰਘੇ, ਗੱਤਕਾ ਪਾਰਟੀਆਂ, ਖਾਲਸਾਈ ਸ਼ਾਨ ਜੋਸ਼ ਵਿਚ ਸ਼ਾਮਲ ਹੋਏ। ਹੋਲਾ ਮਹੱਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਬਜਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਘਿਓ ਮੰਡੀ ਚੌਂਕ, ਦਫਤਰ ਸ੍ਰੀ ਗੁਰੂ ਸਿੰਘ ਸਭਾ, ਵਿਰਾਸਤੀ ਮਾਰਗ, ਜਲਿਆਂਵਾਲਾ ਬਾਗ ਰਾਹੀਂ ਹੁੰਦਾ ਹੋਇਆ ਘੰਟਾ ਘਰ ਪੁੱਜ ਕੇ ਸ੍ਰੀ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਇਸ ਮੌਕ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਸਤਨਾਮ ਸਿੰਘ ਝਬਾਲ, ਗੁਰਵੇਲ ਸਿੰਘ, ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ ਸੇਠੀ, ਹਰਸਿਮਰਨ ਸਿੰਘ ਸੇਠੀ, ਦਿਲਪ੍ਰੀਤ ਸਿੰਘ ਸੇਠੀ, ਪੁਨੀਤ ਸਿੰਘ ਸੇਠੀ, ਯੁੱਧਵੀਰ ਸਿੰਘ ਸੇਠੀ, ਇੰਦਰਜੀਤ ਸਿੰਘ ਆੜੀ, ਰਵਿੰਦਰਜੀਤ ਸਿੰਘ, ਸੁਖਦੇਵ ਸਿੰਘ ਸਚਦੇਵਾ, ਮਨਜੀਤ ਸਿੰਘ ਮੰਜਲ, ਗੋਪਾਲ ਸਿੰਘ, ਹਰਭਜਨ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਬਖਸ਼ ਸਿੰਘ ਬੇਦੀ, ਗੁਰਦੀਪ ਸਿੰਘ ਸਲੂਜਾ, ਜਤਿੰਦਰ ਸਿੰਘ ਬਹਿਲ, ਗੁਰਿੰਦਰ ਸਿੰਘ ਢੀਂਗਰਾ ਆਦਿ ਸ਼ਾਮਲ ਸਨ।