ਗਿਆਨੀ ਰਘਬੀਰ ਸਿੰਘ ਦੇ ਬਿਆਨ ਮਗਰੋਂ ਅੱਜ ਹੰਗਾਮੀ ਹੋਵੇਗੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਲਿਆ ਜਾ ਸਕਦਾ ਹੈ ਵੱਡਾ ਫੈਸਲਾ
ਮਹੀਨਾਵਾਰ ਹੋਣ ਵਾਲੀ ਇਸ ਮੀਟਿੰਗ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮਿਲਣ ਦੀ ਆਸ ਸੀ, ਪਰ ਇਨ੍ਹਾਂ ਦੋਸ਼ਾਂ ਤੋਂ ਬਾਅਦ ਉਸ ’ਤੇ ਵੀ ਪਾਣੀ ਫਿਰ ਗਿਆ ਲੱਗ ਰਿਹਾ ਹੈ। ਤਕਰੀਬਨ ਚਾਰ ਮਹੀਨਿਆਂ ਤੋਂ ਗਿਆਨੀ ਰਘਬੀਰ ਸਿੰਘ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਵਧੀਕ ਮੁੱਖ ਗੰਥੀ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਦੀਆਂ ਕਾਰਜਕਾਰੀ ਸੇਵਾਵਾਂ ਦੇ ਰਹੇ ਹਨ।
Publish Date: Thu, 19 Feb 2026 08:56 AM (IST)
Updated Date: Thu, 19 Feb 2026 09:00 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਗਾਏ ਗਏ ਵੱਡੇ ਇਲਜਾਮਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵੀਰਵਾਰ ਨੂੰ ਹੋਣ ਵਾਲੀ ਇਕੱਤਰਤਾ ਹੰਗਾਮੀ ਹੋਵੇਗੀ। ਮਹੀਨਾਵਾਰ ਹੋਣ ਵਾਲੀ ਇਸ ਮੀਟਿੰਗ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮਿਲਣ ਦੀ ਆਸ ਸੀ, ਪਰ ਇਨ੍ਹਾਂ ਦੋਸ਼ਾਂ ਤੋਂ ਬਾਅਦ ਉਸ ’ਤੇ ਵੀ ਪਾਣੀ ਫਿਰ ਗਿਆ ਲੱਗ ਰਿਹਾ ਹੈ। ਤਕਰੀਬਨ ਚਾਰ ਮਹੀਨਿਆਂ ਤੋਂ ਗਿਆਨੀ ਰਘਬੀਰ ਸਿੰਘ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਵਧੀਕ ਮੁੱਖ ਗੰਥੀ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਦੀਆਂ ਕਾਰਜਕਾਰੀ ਸੇਵਾਵਾਂ ਦੇ ਰਹੇ ਹਨ। ਹੁਣ ਮੀਟਿੰਗ ’ਚ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ ਤੇ ਗਿਆਨੀ ਅਮਰਜੀਤ ਸਿੰਘ ਨੂੰ ਮੁੱਖ ਗ੍ਰੰਥੀ ਦੀਆਂ ਕਾਰਜਕਾਰੀ ਤੌਰ ‘ਤੇ ਸੇਵਾਵਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।