ਸ਼ਰਾਬ ਘੁਟਾਲੇ 'ਚੋਂ ਬਰੀ ਹੋਣ ਮਗਰੋਂ ਕੇਜਰੀਵਾਲ ਤੇ ਭਗਵੰਤ ਮਾਨ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ; ਗੁਰੂ ਘਰ ਦਾ ਕੀਤਾ ਸ਼ੁਕਰਾਨਾ
ਗੱਲਬਾਤ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਅਤੇ ਪਾਰਟੀ ਤੇ ਪੰਜ ਉੱਚ ਆਗੂਆਂ ਨੂੰ ਜਿਸ ਕੇਸ ਵਿੱਚ ਫਸਾਇਆ ਗਿਆ ਸੀ ਉਸ ਕੇਸ ਸਬੰਧੀ ਅਦਾਲਤ ਨੇ ਇਹ ਕਹਿ ਕੇ ਬਰੀ ਕੀਤਾ ਕਿ ਇਹ ਕੇਸ ਤਾਂ ਅਦਾਲਤ ਵਿੱਚ ਚਲਾਉਣ ਦੇ ਲਾਇਕ ਵੀ ਨਹੀਂ ਹੈ।
Publish Date: Thu, 12 Mar 2026 04:49 PM (IST)
Updated Date: Thu, 12 Mar 2026 04:53 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ : ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿਖੇ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਬਾਇਜ਼ਤ ਬਰੀ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਗੱਲਬਾਤ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਅਤੇ ਪਾਰਟੀ ਤੇ ਪੰਜ ਉੱਚ ਆਗੂਆਂ ਨੂੰ ਜਿਸ ਕੇਸ ਵਿੱਚ ਫਸਾਇਆ ਗਿਆ ਸੀ ਉਸ ਕੇਸ ਸਬੰਧੀ ਅਦਾਲਤ ਨੇ ਇਹ ਕਹਿ ਕੇ ਬਰੀ ਕੀਤਾ ਕਿ ਇਹ ਕੇਸ ਤਾਂ ਅਦਾਲਤ ਵਿੱਚ ਚਲਾਉਣ ਦੇ ਲਾਇਕ ਵੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਚੁੱਕੇ ਹਨ ਪਰ ਅੱਜ ਉਹ ਉਪਰੋਕਤ ਕੇਸ ਵਿੱਚੋਂ ਬਰੀ ਹੋਣ ਤੋਂ ਉਪਰੰਤ ਆਪਣੀ ਧਰਮ ਪਤਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਨਤਮਸਤਕ ਹੋਣ ਲਈ ਉਚੇਚੇ ਤੌਰ 'ਤੇ ਪਹੁੰਚੇ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੇ ਚਾਰ ਸਾਲ ਹੋ ਚੁੱਕੇ ਹਨ। ਲੋਕਾਂ ਨਾਲ ਕੀਤੇ ਹੋਏ ਵਾਅਦੇ ਸਾਰੇ ਪੂਰੇ ਕੀਤੇ ਹੋਏ ਹਨ ਇਸ ਤੋਂ ਇਲਾਵਾ ਵੀ ਕਈ ਵਿਕਾਸ ਕਾਰਜਾਂ ਲਈ ਪੰਜਾਬ ਵਿੱਚ ਰਹਿੰਦੇ ਇੱਕ ਸਾਲ ਵਿੱਚ ਕੰਮ ਹੋਵੇਗਾ ਅਤੇ ਪੰਜਾਬ ਨੂੰ ਤਰੱਕੀਆਂ ਦੀਆਂ ਲੀਹਾਂ 'ਤੇ ਲਜਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਅਸੀਂ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਾਂ ਉੱਥੇ ਹੀ ਗੁਰੂ ਦਾ ਆਸ਼ੀਰਵਾਦ ਲੈਣ ਆਏ ਹਾਂ ਕਿ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੀਏ ਅਤੇ ਸਾਨੂੰ ਪਰਮਾਤਮਾ ਬਲ ਪ੍ਰਦਾਨ ਕਰਦੇ ਰਹਿਣ। ਉਹਨਾਂ ਕਿਹਾ ਕਿ ਪੰਜਾਬ ਵਿੱਚ 16 ਮਾਰਚ ਨੂੰ ਟਾਟਾ ਸਟੀਲ ਵੱਲੋਂ ਇੰਡਸਟਰੀ ਸ਼ੁਰੂ ਕੀਤੀ ਜਾ ਰਹੀ ਹੈ। ਜੋ ਭਾਰਤ ਵਿੱਚ ਜਮਸ਼ੇਦਪੁਰ ਤੋਂ ਬਾਅਦ ਇੱਕ ਵੱਡੀ ਇੰਡਸਟਰੀ ਟਾਟਾ ਸਟੀਲ ਦੀ ਪੰਜਾਬ ਵਿੱਚ ਹੋਵੇਗੀ।