- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੂਨੀ ਝੜਪ ਵਿਚ ਬਲਵਿੰਦਰ ਸਿੰਘ ਅਤੇ ਉਸ ਦੇ ਦੋਸਤ ਅਰੁਣ ਕੁਮਾਰ ਅਤੇ ਅਜਮੇਰ ਸਿੰਘ ਉਰਫ਼ ਜਿੰਮੀ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀ ਡਵੀਜ਼ਨ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਡਰੰਮਾ ਵਾਲਾ ਬਾਜ਼ਾਰ ਵਿਚ ਇੱਕ ਲੜਾਈ ਵਿਚ ਦਖਲ ਦੇਣ ਗਏ ਦਵਿੰਦਰ ਸਿੰਘ ਉਰਫ਼ ਸਾਬੂ ਨਾਂ ਦੇ ਨੌਜਵਾਨ ਦੀ ਸ਼ਨਿਚਰਵਾਰ ਦੇਰ ਰਾਤ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਾਬੂ ਨੇ ਕਥਿਤ ਤੌਰ 'ਤੇ ਆਪਣੇ ਦੋਸਤ ਬਲਵਿੰਦਰ ਸਿੰਘ ਉਰਫ਼ ਰਾਜਾ ਅਤੇ ਜਸਕਰਨ ਸਿੰਘ ਵਿਚਕਾਰ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਖੂਨੀ ਝੜਪ ਵਿਚ ਬਲਵਿੰਦਰ ਸਿੰਘ ਅਤੇ ਉਸ ਦੇ ਦੋਸਤ ਅਰੁਣ ਕੁਮਾਰ ਅਤੇ ਅਜਮੇਰ ਸਿੰਘ ਉਰਫ਼ ਜਿੰਮੀ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗੀ ਹੈ। ਬੀ ਡਵੀਜ਼ਨ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਜਸਕਰਨ ਸਿੰਘ, ਪ੍ਰੀਤ ਸਿੰਘ, ਰਾਹੁਲ ਅਤੇ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨਿਊ ਗੁਰਨਾਮ ਨਗਰ ਦੇ ਵਸਨੀਕ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਦਵਿੰਦਰ ਸਿੰਘ ਉਰਫ਼ ਸਾਬੂ ਇਕ ਰਿਕਵਰੀ ਏਜੰਸੀ ਵਿਚ ਕੰਮ ਕਰਦਾ ਹੈ। ਉਸ ਦੇ ਪਿੱਛੇ ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਉਸ ਦਾ ਦੋਸਤ ਬਲਵਿੰਦਰ ਸਿੰਘ ਉਰਫ਼ ਰਾਜਾ ਜੋ ਡਰੰਮਾ ਵਾਲਾ ਬਾਜ਼ਾਰ ਵਿਚ ਰਹਿੰਦਾ ਹੈ। ਸ਼ਨਿਚਰਵਾਰ ਰਾਤ 12 ਵਜੇ ਉਸੇ ਗਲੀ ਦੇ ਵਸਨੀਕ ਬਲਵਿੰਦਰ ਸਿੰਘ ਅਤੇ ਜਸਕਰਨ ਸਿੰਘ ਦਾ ਗਲੀ ਵਿੱਚ ਝਗੜਾ ਹੋ ਗਿਆ। ਫਿਰ ਬਲਵਿੰਦਰ ਨੇ ਦਵਿੰਦਰ ਸਿੰਘ, ਅਰੁਣ ਕੁਮਾਰ ਅਤੇ ਅਜਮੇਰ ਉਰਫ਼ ਜਿੰਮੀ ਨੂੰ ਫ਼ੋਨ ਕਰਕੇ ਆਪਣੇ ਘਰ ਦੇ ਬਾਹਰ ਬੁਲਾਇਆ। ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਪਹਿਲਾਂ ਹੀ ਉਸੇ ਗਲੀ ਦੇ ਵਸਨੀਕ ਜਸਕਰਨ ਸਿੰਘ ਨਾਲ ਫ਼ੋਨ 'ਤੇ ਗਾਲੀ-ਗਲੋਚ ਕਰ ਚੁੱਕਾ ਸੀ। ਦਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਬਲਵਿੰਦਰ ਦੇ ਘਰ ਦੇ ਬਾਹਰ ਪਹੁੰਚਿਆ ਅਤੇ ਮੁਲਜਮ ਵੀ ਇੱਕ ਸਵਿਫਟ ਕਾਰ ਵਿੱਚ ਆਇਆ। ਸ਼ੁਰੂ ਵਿੱਚ ਦੋਵਾਂ ਧੜਿਆਂ ਵਿਚਕਾਰ ਝਗੜਾ ਹੋ ਗਿਆ ਅਤੇ ਜਦੋਂ ਬਲਵਿੰਦਰ ਦਾ ਧੜਾ ਭਾਰੂ ਹੋਣ ਲੱਗਾ ਤਾਂ ਮੁਜਲਮਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਸਾਰੇ ਭੱਜ ਗਏ। ਪਰਿਵਾਰ ਅਤੇ ਗੁਆਂਢੀਆਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ। ਦਵਿੰਦਰ ਸਾਬੂ ਦੀ ਰਸਤੇ ਵਿਚ ਹੀ ਮੌਤ ਹੋ ਗਈ। ਉਸ ਨੂੰ ਢਿੱਡ ਵਿੱਚ ਗੋਲੀ ਲੱਗੀ ਸੀ। ਅਰੁਣ ਦੇ ਮੋਢੇ ਵਿਚ, ਜਿੰਮੀ ਦੀ ਲੱਤ ਅਤੇ ਬਲਵਿੰਦਰ ਦੇ ਮੋਢੇ ਵਿਚ ਗੋਲੀ ਲੱਗੀ ਹੈ।
---
ਪੁਲਿਸ ਨੇ ਚਾਰ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਜ਼ਬਤ ਕੀਤੀ
ਲੜਾਈ ਡਰੰਮਾਂ ਵਾਲਾ ਬਾਜ਼ਾਰ ਵਿਚ ਹੋਈ, ਬਾਜ਼ਾਰ ਬਹੁਤ ਤੰਗ ਹੈ। ਜਾਂਚ ਦੌਰਾਨ ਪੁਲਿਸ ਨੇ ਘਟਨਾ ਸਥਾਨ 'ਤੇ ਲੱਗੇ ਚਾਰ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਜ਼ਬਤ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰੇ ਮੁਲਜਮ ਹਥਿਆਰਬੰਦ ਸਨ। ਮੌਕਾ ਮਿਲਦੇ ਹੀ ਇਨ੍ਹਾਂ ਸਾਰਿਆਂ ਨੇ ਗੋਲੀ ਚਲਾ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪਤਾ ਲੱਗਾ ਹੈ ਕਿ ਗੋਲੀ ਚਲਾਉਂਣ ਵਾਲੇ ਦੀ ਇਕ ਪੁਲਿਸ ਅਧਿਕਾਰੀ ਨਾਲ ਗੂੜ੍ਹੀ ਪਛਾਣ ਹੈ। ਪਹਿਲਾਂ ਉਹ ਉਸ ਸੀਨੀਅਰ ਅਧਿਕਾਰੀ ਨਾਲ ਸਮਝੌਤਾ ਕਰਨ ਲਈ ਬੀ ਡਵੀਜ਼ਨ ਪੁਲਿਸ ਸਟੇਸ਼ਨ ਗਏ ਸਨ। ਉਨ੍ਹਾਂ ਦੇ ਬੈਗਾਂ ਵਿਚ ਪਿਸਤੌਲ ਸਨ।