18 ਕਿੱਲੋ ਹੈਰੋਇਨ ਮਾਮਲਾ: 'ਆਪ' ਸਰਪੰਚ 14 ਦਿਨਾਂ ਲਈ ਭੇਜਿਆ ਜੇਲ੍ਹ; ਪਾਕਿਸਤਾਨੀ ਸਮੱਗਲਰ ਅਬੂ ਬਕਰ ਪੁਲਿਸ ਰਿਮਾਂਡ 'ਤੇ
ਐੱਨਸੀਬੀ ਨੇ ਇਸ ਮਾਮਲੇ ਵਿਚ ਪਾਕਿਸਤਾਨੀ ਨਾਗਰਿਕ ਨੂੰ ਇਕ ਵਾਰ ਫਿਰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਉਸ ਨੂੰ 15 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਛਤਨਵਾਲ ਪਿੰਡ ਦੇ ਵਾਸੀ ਅਬੂ ਬਕਰ ਨੇ ਪੁਲਿਸ ਹਿਰਾਸਤ ਵਿਚ ਕਈ ਗੁਪਤ ਜਾਣਕਾਰੀਆਂ ਬਾਰੇ ਖੁਲਾਸਾ ਕੀਤਾ ਹੈ।
Publish Date: Sat, 14 Mar 2026 08:25 AM (IST)
Updated Date: Sat, 14 Mar 2026 08:27 AM (IST)
ਜਾਸ, ਅੰਮ੍ਰਿਤਸਰ : 18 ਕਿੱਲੋ ਹੇਰੋਇਨ ਦੀ ਬਰਾਮਦਗੀ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਪਰਮਜੀਤ ਸਿੰਘ ਨੂੰ ਸ਼ੁੱਕਰਵਾਰ ਸ਼ਾਮ ਕੋਰਟ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਵਿਚ ਭੇਜ ਦਿੱਤਾ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀ ਨੇ ਦੱਸਿਆ ਕਿ ਸਰਪੰਚ ਨੇ ਪੁੱਛਗਿੱਛ ਦੌਰਾਨ ਕਈ ਰਾਜ਼ ਖੋਲ੍ਹੇ ਹਨ।
ਐੱਨਸੀਬੀ ਨੇ ਇਸ ਮਾਮਲੇ ਵਿਚ ਪਾਕਿਸਤਾਨੀ ਨਾਗਰਿਕ ਨੂੰ ਇਕ ਵਾਰ ਫਿਰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਉਸ ਨੂੰ 15 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਛਤਨਵਾਲ ਪਿੰਡ ਦੇ ਵਾਸੀ ਅਬੂ ਬਕਰ ਨੇ ਪੁਲਿਸ ਹਿਰਾਸਤ ਵਿਚ ਕਈ ਗੁਪਤ ਜਾਣਕਾਰੀਆਂ ਬਾਰੇ ਖੁਲਾਸਾ ਕੀਤਾ ਹੈ। ਦੋਵਾਂ ਦੇ ਬਿਆਨਾਂ ਨੂੰ ਦਰਜ ਕਰ ਕੇ ਪੁਲਿਸ ਅਗਲੇ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ।