ਥੈਰੇਸਾ ਮੇ ਨੇ ਪਾਰਟੀ 'ਚ ਭਰੋਸੇ ਦਾ ਵੋਟ ਜਿੱਤਿਆ
13 ਸੀਐੱਨਟੀ 05 -ਮੇ ਦੇ ਹੱਕ 'ਚ 200 ਤੇ ਵਿਰੋਧ 'ਚ 117 ਵੋਟਾਂ ਪਈਆਂ -ਕੰਜ਼ਰਵੇਟਿਵ ਐੱਮਪੀ ਨੇ ਪੇਸ਼ ਕੀਤਾ13 ਸੀਐੱਨਟੀ 05 -ਮੇ ਦੇ ਹੱਕ 'ਚ 200 ਤੇ ਵਿਰੋਧ 'ਚ 117 ਵੋਟਾਂ ਪਈਆਂ -ਕੰਜ਼ਰਵੇਟਿਵ ਐੱਮਪੀ ਨੇ ਪੇਸ਼ ਕੀਤਾ ਸੀ ਬੇਭਰੋ ਸੀ ਬੇਭਰੋ
Publish Date: Thu, 13 Dec 2018 06:44 PM (IST)
Updated Date: Thu, 13 Dec 2018 06:44 PM (IST)
-ਮੇ ਦੇ ਹੱਕ 'ਚ 200 ਤੇ ਵਿਰੋਧ 'ਚ 117 ਵੋਟਾਂ ਪਈਆਂ
-ਕੰਜ਼ਰਵੇਟਿਵ ਐੱਮਪੀ ਨੇ ਪੇਸ਼ ਕੀਤਾ ਸੀ ਬੇਭਰੋਸਗੀ ਮਤਾ
ਲੰਡਨ (ਏਜੰਸੀਆਂ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਕੁੱਲ 317 ਸੰਸਦ ਮੈਂਬਰਾਂ 'ਚੋਂ 200 ਨੇ ਉਨ੍ਹਾਂ ਦੇ ਹੱਕ 'ਚ ਵੋਟਾਂ ਦਿੱਤੀਆਂ ਜਦਕਿ 117 ਵੋਟਾਂ ਉਨ੍ਹਾਂ ਦੇ ਖ਼ਿਲਾਫ਼ ਪਈਆਂ। ਬ੍ਰੈਕਜ਼ਿਟ ਸਮਝੌਤੇ ਤੋਂ ਨਾਰਾਜ਼ ਮੇ ਦੀ ਪਾਰਟੀ ਦੇ 48 ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਅਗਵਾਈ ਖ਼ਿਲਾਫ਼ ਗ਼ੈਰ-ਭਰੋਸਗੀ ਮਤਾ ਦਿੱਤਾ ਸੀ ਜਿਸ ਪਿੱਛੋਂ ਇਹ ਭਰੋਸੇ ਦਾ ਵੋਟ ਕਰਾਇਆ ਗਿਆ।
ਗ਼ੈਰ-ਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਮੇ ਨੇ ਇਕ ਸਿਆਸੀ ਚਾਲ ਚੱਲੀ ਸੀ। ਮੇ ਨੇ ਮਤਦਾਨ ਤੋਂ ਪਹਿਲਾਂ ਆਪਣੇ ਸਾਥੀ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੇ ਸਾਰਿਆਂ ਦੀ ਆਲੋਚਨਾਵਾਂ ਸੁਣੀਆਂ ਅਤੇ ਉਹ ਅਹੁਦੇ ਤੋਂ ਹਟਣ ਤੋਂ ਪਹਿਲਾਂ ਬ੍ਰੈਕਜ਼ਿਟ ਦੀ ਪ੍ਰਕਿਰਿਆ ਪੂਰੀ ਹੁੰਦੇ ਦੇਖਣਾ ਚਾਹੁੰਦੇ ਹਨ। ਇਸ ਦਾ ਮਤਲਬ ਹੈ ਕਿ ਉਹ 2022 'ਚ ਹੋਣ ਵਾਲੀਆਂ ਅਗਲੀਆਂ ਆਮ ਚੋਣਾਂ 'ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਭਰੋਸੇ ਦਾ ਵੋਟ ਹਾਸਲ ਕਰਨ 'ਚ ਉਨ੍ਹਾਂ ਦੇ ਇਸ ਐਲਾਨ ਦਾ ਅਹਿਮ ਯੋਗਦਾਨ ਰਿਹਾ। ਪਾਰਟੀ 'ਚ ਉਨ੍ਹਾਂ ਦੇ ਵਿਰੋਧੀਆਂ ਦੇ ਤੇਵਰ ਠੰਢੇ ਪੈ ਗਏ। ਹਾਲਾਂਕਿ ਬ੍ਰੈਕਜ਼ਿਟ ਸਮਝੌਤੇ ਨੂੰ ਸੰਸਦ 'ਚ ਪਾਸ ਕਰਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸਮਝੌਤੇ ਖ਼ਿਲਾਫ਼ ਵੋਟਿੰਗ ਕਰਨ ਦਾ ਐਲਾਨ ਕੀਤਾ ਹੈ। ਜੇਕਰ ਕੰਜ਼ਰਵੇਟਿਵ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਵੀ ਸਮਝੌਤੇ ਦੇ ਖ਼ਿਲਾਫ਼ ਹੋ ਗਏ ਤਾਂ ਮੁਸ਼ਕਲ ਹੋ ਜਾਵੇਗੀ।
ਮੇ ਨੇ ਨਤੀਜੇ ਐਲਾਨਣ ਦੇ ਤੁਰੰਤ ਬਾਅਦ ਡਾਊਨਿੰਗ ਸਟਰੀਟ ਦੇ ਬਾਹਰ ਇਕ ਬਿਆਨ 'ਚ ਕਿਹਾ ਕਿ ਮੈਂ ਹਮਾਇਤ ਲਈ ਧੰਨਵਾਦੀ ਹਾਂ, ਮੇਰੇ ਕਈ ਸਹਿਯੋਗੀਆਂ ਨੇ ਮੇਰੇ ਖ਼ਿਲਾਫ਼ ਵੋਟ ਦਿੱਤੀ ਅਤੇ ਉਨ੍ਹਾਂ ਨੇ ਜੋ ਕਿਹਾ ਮੈਂ ਉਸ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਇਸ ਵੋਟ ਦੇ ਬਾਅਦ ਹੁਣ ਸਾਨੂੰ ਬਰਤਾਨਵੀ ਲੋਕਾਂ ਲਈ ਬ੍ਰੈਕਜ਼ਿਟ ਅਤੇ ਇਸ ਦੇਸ਼ ਦੇ ਬਿਹਤਰ ਭਵਿੱਖ ਬਣਾਉਣ ਦੇ ਕੰਮ 'ਤੇ ਧਿਆਨ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵੀਰਵਾਰ ਨੂੰ ਯੂਰਪੀ ਪ੍ਰੀਸ਼ਦ ਦੀ ਬੈਠਕ ਲਈ ਬਰੱਸਲਜ਼ ਜਾਣਗੇ ਤਾਂ ਉਨ੍ਹਾਂ ਦੀ ਮਨਸ਼ਾ ਆਪਣੇ ਬ੍ਰੈਕਜ਼ਿਟ ਸਮਝੌਤੇ ਦੇ ਵਿਵਾਦਤ ਆਯਾਮਾਂ 'ਤੇ ਯੂਰਪੀ ਸੰਘ ਨਾਲ ਗੱਲਬਾਤ ਕਰਨ ਦੀ ਹੋਵੇਗੀ।