ਵਾਸ਼ਿੰਗਟਨ : ਦੁਨੀਆ ਦੇ ਪ੍ਰਮੁੱਖ ਸਰਚ ਇੰਜਣ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰ ਪਿਚਾਈ ਨੇ ਮੰਗਲਵਾਰ ਨੂੰ ਡਾਟਾ ਚੋਰੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਅਮਰੀਕਾ ਸੰਸਦਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਗੂਗਲ ਦੇ ਸੋਸ਼ਲ ਨੈੱਟਵਰਕਿੰਗ ਪੋਰਟਲ 'ਪਲੱਸ' ਤੋਂ ਲੋਕਾਂ ਦੀ ਨਿੱਜੀ ਜਾਣਕਾਰੀਆਂ ਦੇ ਲੀਕ ਹੋਣ 'ਤੇ ਕੰਪਨੀਆਂ ਦੁਆਰਾ ਚੁੱਕੇ ਗਏ ਕਦਮਾਂ ਦੇ ਬਾਰੇ 'ਚ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ, ਜਿਸ 'ਚ ਪੁੱਛਿਆ ਗਿਆ ਕਿ ਕੀ ਉਹ ਚੀਨ ਦੇ ਬਾਜ਼ਾਰ 'ਚ ਫਿਰ ਤੋਂ ਪ੍ਰਵੇਸ਼ ਲਈ ਉਥੋ ਦੀ ਸਰਕਾਰ ਦੀਆਂ ਮੰਗਾਂ ਨੂੰ ਮਨ ਸਕਦੇ ਹਨ। ਪਿਚਾਈ ਮੰਗਲਵਾਰ ਨੂੰ ਸੰਸਦ ਦੀ ਜੁਡੀਸ਼ੀਅਲ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ 'ਚ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੀ ਭੂਮਿਕਾ ਨੂੰ ਲੈ ਕੇ ਬਿਆਨ ਦੇਣ ਲਈ ਸੀਨੇਟ ਦੀ ਇਕ ਸਮੀਤੀ ਦੇ ਸੱਦੇ ਨੂੰ ਅਸਵੀਕਾਰ ਕਰ ਦਿੱਤਾ ਸੀ। ਅਕਤੂਬਰ 'ਚ ਗੂਗਲ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ 'ਪਲੱਸ' ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਮਾਰਚ 'ਚ ਇਸ ਵੈੱਬਸਾਈਟ ਰਾਹੀਂ ਲਗਭਗ 5 ਲੱਖ ਲੋਕਾਂ ਦੀ ਨਿੱਜੀ ਸੂਚਨਾ ਦੇ ਚੋਰੀ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇਹ ਐਲਾਨ ਕੀਤਾ ਸੀ। ਵਾਲ ਸਟਰੀਟ ਜਨਰਲ ਦੀ ਇਕ ਖਬਰ 'ਚ ਕਿਹਾ ਗਿਆ ਹੈ ਕਿ ਗੂਗਲ ਨੇ ਉਸ ਵੇਲੇ ਜਾਣਬੂਝ ਕੇ ਅੰਕੜਿਆਂ 'ਚ ਸੰਨ੍ਹ ਦੀ ਖਬਰ ਨੂੰ ਜਨਤਕ ਨਹੀਂ ਕੀਤਾ। ਇਸ ਦੇ ਪਿਛੇ ਦਾ ਮਕਸੱਦ ਰੈਗੂਲੇਟਰੀ ਜਾਂਚ ਤੋਂ ਬਚਣਾ ਅਤੇ ਕੰਪਨੀ ਦੇ ਅਕਸ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ।ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਂਸਦ ਡਾਟਾ ਦੀ ਰੱਖਿਆ 'ਚ ਅਸਫਲ ਰਹਿਣ ਨੂੰ ਲੈ ਕੇ ਗੂਗਲ ਦਾ ਸਪਸ਼ਟੀਕਰਣ ਚਾਹੁੰਦੇ ਸਨ। ਪਿਚਾਈ ਨੇ ਮੰਗਲਵਾਰ ਨੂੰ ਸਮੀਤੀ ਦੇ ਸਾਹਮਣੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਆਪਣੀ ਉਤਪਾਦਾਂ ਨੂੰ ਸੁਰੱਖਿਅਤ ਬਣਾਉਣ ਲਈ ਸਖਤ ਮਿਹਨਤ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਮਾਨਕਾਂ 'ਤੇ ਬਣਾਏ ਰੱਖਣ ਲਈ ਕੰਟਰੋਲ ਅਤੇ ਸੰਤੁਲਨ ਸਬੰਧੀ ਕਈ ਕਦਮ ਚੁੱਕੇ ਹਨ।