ਕਰਤਾਰਪੁਰ ਲਾਂਘੇ ਲਈ ਸਿੱਧੂ ਦਾ ਹੋਵੇਗਾ ਸਨਮਾਨ
ਸੀਐੱਨਟੀ 709 ਪੱਤਰ ਪ੍ਰੇਰਕ, ਨਿਊਯਾਰਕ : ਸਿੱਖਾਂ ਦੀ ਰੋਜ਼ਾਨਾ ਦੀ ਅਰਦਾਸ ਵਿਛੜੇ ਗੁਰਧਾਮਾਂ ਦੇ ਖੱੁਲ੍ਹੇ ਦਰਸ਼ਨ ਦੀਦਾਰੇ ਦਸੀਐੱਨਟੀ 709 ਪੱਤਰ ਪ੍ਰੇਰਕ, ਨਿਊਯਾਰਕ : ਸਿੱਖਾਂ ਦੀ ਰੋਜ਼ਾਨਾ ਦੀ ਅਰਦਾਸ ਵਿਛੜੇ ਗੁਰਧਾਮਾਂ ਦੇ ਖੱੁਲ੍ਹੇ ਦਰਸ਼ਨ ਦੀਦਾਰੇ ਦ
Publish Date: Thu, 13 Dec 2018 05:18 PM (IST)
Updated Date: Thu, 13 Dec 2018 05:24 PM (IST)

ਪੱਤਰ ਪ੍ਰੇਰਕ, ਨਿਊਯਾਰਕ : ਸਿੱਖਾਂ ਦੀ ਰੋਜ਼ਾਨਾ ਦੀ ਅਰਦਾਸ ਵਿਛੜੇ ਗੁਰਧਾਮਾਂ ਦੇ ਖੱੁਲ੍ਹੇ ਦਰਸ਼ਨ ਦੀਦਾਰੇ ਦੀ ਮੰਗ ਪਿਛਲੇ ਦਿਨੀਂ ਪੂਰੀ ਹੋਈ। ਪਾਕਿਸਾਨ ਅਤੇ ਭਾਰਤ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਜਿੱਥੇ ਆਮ ਲੋਕਾਂ ਵੱਲੋਂ ਵਧਾਈਆਂ ਪੇਸ਼ ਕੀਤੀਆਂ ਜਾ ਰਹੀਆਂ ਹਨ ਉੱਥੇ ਸਿੱਖ ਕਮਿਊਨਿਟੀ ਕੌਂਸਲ ਅਮਰੀਕਾ ਵੱਲੋਂ ਕੌਂਸਲ ਦੇ ਮੁੱਖ ਬੁਲਾਰੇ ਭਾਈ ਰਣਜੀਤ ਸਿੰਘ ਸੰਗੋਜਲਾ ਸਰਪ੍ਰਸਤ, ਹਰਬੰਸ ਸਿੰਘ ਿਢੱਲੋਂ ਪ੍ਰਧਾਨ, ਗੁਰਦੇਵ ਸਿੰਘ ਹਰਿਆਣਾ ਸੈਕਟਰੀ, ਬਲਕਾਰ ਸਿੰਘ ਸੱਲਾਂ ਅਤੇ ਚੇਅਰਮੈਨ ਰਣਜੀਤ ਸਿੰਘ ਵਾਲੀਆ ਵੱਲੋਂ ਵਧਾਈ ਭੇਜੀ ਗਈ ਹੈ। ਕੌਂਸਲ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਗਿਆ ਅਤੇ ਇਮਰਾਨ ਖ਼ਾਨ ਨੂੰ ਸਿੱਖਾਂ ਦਾ ਯਾਰ ਕਿਹਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ। ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਜੋ ਸੇਵਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਿਭਾਈ ਗਈ ਹੈ ਕੌਂਸਲ ਸ਼ਲਾਘਾ ਕਰਦੀ ਹੈ। ਨਿਊਯਾਰਕ ਪਹੁੰਚਣ 'ਤੇ ਸਿੱਧੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਗੋਲਡ ਮੈਡਲ ਦੀ ਸੇਵਾ ਜੋਤ ਵਾਲੀਆ ਇੰਟਰਪਰਾਈਜ਼ ਵਾਸੀ ਹਮੀਰਾ ਜ਼ਿਲ੍ਹਾ ਕਪੂਰਥਲਾ ਵੱਲੋਂ ਹੋਵੇਗੀ। ਕੌਂਸਲ ਵੱਲੋਂ ਆਉਣ ਵਾਲੇ ਸਮੇਂ 'ਚ ਚੰਗੇਰੀ ਸੇਵਾ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ।
ਕੈਪਸ਼ਨ : ਭਾਈ ਰਣਜੀਤ ਸਿੰਘ ਸੰਗੋਜਲਾ।