ਤੁਲਸੀ ਗਬਾਰਡ ਵੱਲੋਂ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ
13 ਸੀਐੱਨਟੀ 1004 ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਨੇ ਕਿਹਾ, ਇਸ 'ਤੇ ਗੰਭੀਰਤਾ ਨਾਲ ਕਰ ਰਹੀ ਹਾਂ ਵਿਚਾਰ ਵਾਿ13 ਸੀਐੱਨਟੀ 1004 ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਨੇ ਕਿਹਾ, ਇਸ 'ਤੇ ਗੰਭੀਰਤਾ ਨਾਲ ਕਰ ਰਹੀ ਹਾਂ ਵਿਚਾਰ ਵਾਿ
Publish Date: Thu, 13 Dec 2018 04:55 PM (IST)
Updated Date: Thu, 13 Dec 2018 04:56 PM (IST)
ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਨੇ ਕਿਹਾ, ਇਸ 'ਤੇ ਗੰਭੀਰਤਾ ਨਾਲ ਕਰ ਰਹੀ ਹਾਂ ਵਿਚਾਰ
ਵਾਸ਼ਿੰਗਟਨ (ਪੀਟੀਆਈ) :
ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸਾਲ 2020 'ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਉਤਰਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।
ਡੈਮੋਯੇਟਿਕ ਸੰਸਦ ਮੈਂਬਰ ਗਬਾਰਡ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ 'ਚ ਰਾਸ਼ਟਰਪਤੀ ਚੋਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੈਂ ਗੰਭੀਰਤਾ ਨਾਲ ਵਿਚਾਰ ਕਰ ਰਹੀ ਹਾਂ। ਸਾਡਾ ਦੇਸ਼ ਕਿਸ ਦਿਸ਼ਾ 'ਚ ਜਾ ਰਿਹਾ ਹੈ, ਉਸ ਨੂੰ ਲੈ ਕੇ ਮੈਂ ਚਿੰਤਤ ਹਾਂ। ਪਿਛਲੇ ਕੁਝ ਹਫ਼ਤਿਆਂ ਤੋਂ 37 ਸਾਲਾ ਗਬਾਰਡ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਭਾਰਤੀ-ਅਮਰੀਕੀ ਫਿਰਕੇ ਦੇ ਲੋਕਾਂ ਨਾਲ ਚੋਣ ਲੜਨ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਨ।
ਪਹਿਲੀ ਹਿੰਦੂ ਉਮੀਦਵਾਰ ਹੋਣਗੇ
ਤੁਲਸੀ ਗਬਾਰਡ ਜੇਕਰ ਰਾਸ਼ਟਰਪਤੀ ਚੋਣ 'ਚ ਉਤਰਣ ਦਾ ਐਲਾਨ ਕਰਦੀ ਹੈ ਤਾਂ ਉਹ ਵ੍ਹਾਈਟ ਹਾਊਸ ਦੀ ਦੌੜ 'ਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ। ਚੁਣੇ ਜਾਣ 'ਤੇ ਉਹ ਅਮਰੀਕਾ ਦੀ ਸਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ।
ਚੌਥੀ ਵਾਰੀ ਚੁਣੀ ਗਈ ਸੰਸਦ ਮੈਂਬਰ
ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਲਈ ਪਿਛਲੇ ਮਹੀਨੇ ਹੋਈ ਚੋਣ 'ਚ ਗਬਾਰਡ ਫਿਰ ਚੁਣੀ ਗਈ। ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੈ। ਉਹ ਸਾਲ 2012 ਤੋਂ ਇਸ ਸਦਨ ਦੀ ਮੈਂਬਰ ਹੈ। ਉਹ ਅਮਰੀਕਾ 'ਚ ਰਹਿਣ ਵਾਲੇ ਭਾਰਤੀ ਫਿਰਕੇ 'ਚ ਕਾਫ਼ੀ ਲੋਕਪਿ੍ਰਆ ਹੈ।
ਕਮਲਾ ਹੈਰਿਸ ਵੀ ਪ੍ਰਗਟਾ ਚੁੱਕੀ ਹੈ ਇੱਛਾ
ਭਾਰਤਵੰਸ਼ੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਹਾਲੀਆ ਕਿਹਾ ਸੀ ਕਿ ਉਹ ਿਯਸਮਸ ਦੀਆਂ ਛੁੱਟੀਆਂ ਦੌਰਾਨ ਰਾਸ਼ਟਰਪਤੀ ਲੜਨ ਬਾਰੇ ਫ਼ੈਸਲਾ ਕਰਨਗੇ। ਉਹ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੈਂਬਰ ਹਨ।