ਮਿੰਟਗੁੰਮਰੀ ਕਾਊਂਟੀ ਵਿਖੇ ਪ੍ਰਕਾਸ਼ ਪੁੁਰਬ ਮਨਾਇਆ
ਸੀਐੱਨਟੀ 706 ਹਰਵਿੰਦਰ ਰਿਆੜ, ਨਿਊਯਾਰਕ : ਸਿੱਖ ਇੰਟਰਨੈਸ਼ਨਲ ਕੌਂਸਲ ਦੇ ਚੇਅਰਮੈਨ ਬਖਸ਼ੀਸ਼ ਸਿੰਘ ਦੀ ਅਗਵਾਈ 'ਚ ਗਸੀਐੱਨਟੀ 706 ਹਰਵਿੰਦਰ ਰਿਆੜ, ਨਿਊਯਾਰਕ : ਸਿੱਖ ਇੰਟਰਨੈਸ਼ਨਲ ਕੌਂਸਲ ਦੇ ਚੇਅਰਮੈਨ ਬਖਸ਼ੀਸ਼ ਸਿੰਘ ਦੀ ਅਗਵਾਈ 'ਚ ਗ
Publish Date: Thu, 13 Dec 2018 05:08 PM (IST)
Updated Date: Thu, 13 Dec 2018 05:15 PM (IST)

ਸਿੱਖ ਇੰਟਰਨੈਸ਼ਨਲ ਕੌਂਸਲ ਦੇ ਚੇਅਰਮੈਨ ਬਖਸ਼ੀਸ਼ ਸਿੰਘ ਦੀ ਅਗਵਾਈ 'ਚ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਿੰਟਗੁੰਮਰੀ ਕਾਊਂਟੀ ਦੇ ਹਾਲ 'ਚ ਮਨਾਇਆ ਗਿਆ।¢ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਸ਼ਬਦ ਨਾਲ ਕੀਤੀ ਗਈ ਜਿਸ ਨੂੰ ਮਨਦੀਪ ਸਿੰਘ ਤੇ ਉਸ ਦੇ ਸਹਿਯੋਗੀ ਨੇ ਗਾਇਨ ਕੀਤਾ।
ਜ਼ਿਕਰਯੋਗ ਹੈ ਕਿ ਕਿ੫ਸਮੈਨ ਹੋਲਨ ਸਟੇਟ ਸੈਨੇਟਰ ਮੈਰੀਲੈਂਡ ਵੱਲੋਂ ਉਨ੍ਹਾਂ ਦੀ ਡਾਇਰੈਕਟਰ ਕੈਥਰਿਨ ਪ੫ੋਵਸਟ ਨੇ ਬਖਸ਼ੀਸ਼ ਸਿੰਘ ਨੂੰ ਸਾਈਟੇਸ਼ਨ ਸੌਂਪਿਆ।¢ ਉਨ੍ਹਾਂ ਸਿੱਖ ਕਮਿਊਨਿਟੀ ਦੇ ਸਹਿਯੋਗ ਅਤੇ ਪਹਿਲੇ ਗੁਰੂ ਦੀਆਂ ਸਿੱਖਿਆਵਾਂ ਨੂੰ ਸਾਂਿਝਆਂ ਕੀਤਾ ਜੋ ਮਾਨਵਤਾ ਲਈ ਮਾਰਗ ਦਰਸ਼ਕ ਹਨ।¢ਕਾਊੁਂਟੀ ਐਗਜ਼ੈਕਟਿਵ ਆਈ ਲਗਿਟ ਨੇ ਵੀ ਸਿੱਖ ਭਾਈਚਾਰੇ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਕੌਮ ਹਰ ਮੁਸ਼ਕਲ ਘੜੀ 'ਚ ਮਾਨਵਤਾ ਦਾ ਸਾਥ ਦਿੰਦੀ ਹੈ।¢ਉਨ੍ਹਾਂ ਵਲੋਂ ਵੀ ਕਾਊਂਟੀ ਦੀ ਸਾਈਟੇਸ਼ਨ ਕਮਿਊਨਿਟੀ ਆਗੂਆਂ ਦੀ ਹਾਜ਼ਰੀ 'ਚ ਬਖਸ਼ੀਸ਼ ਸਿੰਘ ਚੇਅਰਮੈਨ ਨੂੰ ਸੌਂਪਿਆ ਗਿਆ।¢ਗੁਰੂ ਨਾਨਕ ਸਾਹਿਬ ਦੀ ਜੀਵਨੀ ਅਤੇ ਸਿੱਖਿਆਵਾਂ ਤੇ ਚਾਨਣਾ ਵਿਸਥਾਰ ਰੂਪ 'ਚ ਬੀਬੀ ਅੰਮਿ੫ਤ ਕੌਰ ਸਿੰਘ ਨੇ ਪਾਇਆ ਅਤੇ ਸਾਂਝੇ ਗੁਰੂ ਦੇ ਸ਼ਬਦ 'ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ' ਅਤੇ 'ਮਿਟੀ ਧੁੰਧੁ ਜਗ ਚਾਨਣੁ ਹੋਆ' ਦੇ ਫ਼ਲਸਫ਼ੇ ਨੂੰ ਬਾਖ਼ੂਬੀ ਨਾਲ ਦਰਸਾਇਆ।¢ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਸੋਨੀ ਚੇਅਰਮੈਨ ਸਿੱਖ ਅਫੇਅਰ ਓਵਰਸੀਜ਼ ਭਾਜਪਾ, ਸੁਰਿੰਦਰ ਸਿੰਘ ਇੰਜੀਨੀਅਰ, ਰਾਜ ਸੈਣੀ, ਸਰਬਜੀਤ ਸਿੰਘ ਬਖਸ਼ੀ, ਈਲਸਾ ਫੁਲਵਈ ਅਤੇ ਕਾਊਂਟੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।¢ਮੀਡੀਏ ਤੋਂ ਸੁਰਮੁਖ ਸਿੰਘ ਮਾਣਕੂ, ਡਾ. ਸੁਖਪਾਲ ਸਿੰਘ ਧਨੋਆ, ਗੋਇਲ ਹਿੰਦੀ ਮੀਡੀਆ ਅਤੇ ਡਾ. ਸੁਰਿੰਦਰ ਸਿੰਘ ਗਿੱਲ ਹਾਜ਼ਰ ਸਨ।¢
ਕੈਪਸ਼ਨ : ਕਾਊੁਂਟੀ ਐਗਜ਼ੈਕਟਿਵ ਆਈ ਲਗਿਟ ਕਾਊਂਟੀ ਦੀ ਸਾਈਟੇਸ਼ਨ ਕਮਿਊਨਿਟੀ ਆਗੂਆਂ ਦੀ ਹਾਜ਼ਰੀ 'ਚ ਬਖਸ਼ੀਸ਼ ਸਿੰਘ ਚੇਅਰਮੈਨ ਨੂੰ ਸੌਂਪਦੇ ਹੋਏ।