'ਗਾਬਾ' ਵਿਚ ਅਸੰਤੁਲਨ ਨਾਲ ਆਟਿਜ਼ਮ ਦਾ ਖਤਰਾ
ਲੰਡਨ (ਏਜੰਸੀ) : ਹਾਰਵਰਡ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਆਮ ਤੌਰ 'ਤੇ ਬੱਚਿਆਂ ਵਿਚ ਹੋਣ ਵਾਲੀ ਬਿਮਾਰੀ ਆਟਿਜ਼ਮ ਦੇ ਕ
Publish Date: Sun, 20 Dec 2015 04:47 PM (IST)
Updated Date: Sun, 20 Dec 2015 04:51 PM (IST)
ਲੰਡਨ (ਏਜੰਸੀ) : ਹਾਰਵਰਡ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਆਮ ਤੌਰ 'ਤੇ ਬੱਚਿਆਂ ਵਿਚ ਹੋਣ ਵਾਲੀ ਬਿਮਾਰੀ ਆਟਿਜ਼ਮ ਦੇ ਕਾਰਨਾਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਨਿਊਰੋ ਟ੫ਾਂਸਮੀਟਰ ਗਾਬਾ ਦਾ ਪੱਧਰ ਘੱਟ ਹੋਣ 'ਤੇ ਆਟਿਜ਼ਮ ਦਾ ਖਤਰਾ ਵਧ ਜਾਂਦਾ ਹੈ। ਇਹ ਦਿਮਾਗ ਨੂੰ ਉਤੇਜਿਤ ਕਰਨ ਵਾਲੇ ਕੈਮੀਕਲ ਦਾ ਵਿਰੋਧ ਕਰਦਾ ਹੈ ਜਿਸ ਨਾਲ ਇਸ ਬਿਮਾਰੀ ਦੇ ਸ਼ਿਕਾਰ ਬੱਚੇ ਖੁਦ ਵਿਚ ਹੀ ਗੁੰਮ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਨਾਲ ਮਿਲਣ-ਜੁਲਣ ਵਿਚ ਵੀ ਸਮੱਸਿਆ ਆਉਂਦੀ ਹੈ। ਇਹ ਪਹਿਲਾ ਮੌਕਾ ਹੈ ਕਿ ਜਦ ਗਾਬਾ ਦਾ ਸਬੰਧ ਆਟਿਜ਼ਮ ਨਾਲ ਜੋੜਿਆ ਗਿਆ ਹੈ। ਵਿਜ਼ੂਅਲ ਟੈਸਟ ਜ਼ਰੀਏ ਗਾਬਾ ਦੀ ਸਥਿਤੀ ਦਾ ਪਤਾ ਲਗਾ ਕੇ ਆਟਿਜ਼ਮ ਦਾ ਸ਼ੁਰੂ ਤੋਂ ਹੀ ਇਲਾਜ ਕੀਤਾ ਜਾ ਸਕੇਗਾ। ਦਿਮਾਗ ਵਿਚ ਕਈ ਅਜਿਹੇ ਰਾਹ ਹੁੰਦੇ ਹਨ ਜੋ ਬਿਜਲੀ ਦੇ ਤਾਰ ਦੀ ਤਰ੍ਹਾਂ ਇਕ-ਦੂਜੇ ਨਾਲ ਜੁੜੇ ਰਹਿੰਦੇ ਹਨ। ਓਥੇ ਹੀ ਨਿਊਰੋ ਟ੫ਾਂਸਮੀਟਰ ਸੰਕੇਤ ਜਾਰੀ ਕਰਦਾ ਹੈ। ਇਸ ਪ੍ਰਕਿਰਿਆ ਕਾਰਨ ਦਿਮਾਗ ਦਾ ਇਕ ਹਿੱਸਾ ਦੂਜੇ ਨਾਲ ਮਿਲ ਕੇ ਕੰਮ ਕਰਦਾ ਹੈ। ਖੋਜਾਰਥੀਆਂ ਨੇ ਗਾਬਾ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਅਜਿਹੇ ਹੀ ਰਾਹ ਦਾ ਪਤਾ ਲਗਾਇਆ ਹੈ ਜੋ ਆਟਿਜ਼ਮ ਨਾਲ ਜੁੜਿਆ ਹੈ।
ਪੈਂਿਯਆਟਿਕ ਕੈਂਸਰ 'ਚ ਮੈਗਨੀਸ਼ੀਅਮ ਮਦਦਗਾਰ
ਵਾਸ਼ਿੰਗਟਨ (ਆਈਏਐਨਐਸ) : ਵਿਗਿਆਨੀਆਂ ਨੇ ਜਾਨਲੇਵਾ ਪੈਂਿਯਆਟਿਕ ਕੈਂਸਰ ਤੋਂ ਬਚਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੇ ਖੋਜਾਰਥੀਆਂ ਮੁਤਾਬਕ ਮੈਗਨੀਸ਼ੀਅਮ ਦੇ ਰੋਜ਼ਾਨਾ ਸੇਵਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਿਛੋਕੜ ਵਿਚ ਕੀਤੀ ਗਈ ਖੋਜ ਵਿਚ ਮੈਗਨੀਸ਼ੀਅਮ ਨੂੰ ਡਾਇਬਟੀਜ਼ ਨਾਲ ਜੋੜਿਆ ਗਿਆ ਸੀ ਜਿਸ ਕਾਰਨ ਪੈਂਿਯਆਟਿਕ ਕੈਂਸਰ ਦਾ ਖਤਰਾ ਰਹਿੰਦਾ ਹੈ। ਡੈਨੀਅਲ ਦਿਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਨੇ 50 ਤੋਂ 76 ਸਾਲ ਦੀ ਉਮਰ ਵਾਲੇ 66 ਹਜ਼ਾਰ ਤੋਂ ਵੱਧ ਲੋਕਾਂ 'ਤੇ ਖੋਜ ਕਰਕੇ ਮੈਗਨੀਸ਼ੀਅਮ ਅਤੇ ਪੈਂਿਯਆਟਿਕ ਕੈਂਸਰ ਵਿਚ ਸਿੱਧਾ ਸਬੰਧ ਸਥਾਪਤ ਕੀਤਾ ਹੈ। ਖੋਜ ਵਿਚ ਮੈਗਨੀਸ਼ੀਅਮ ਦੇ ਸੇਵਨ ਵਿਚ ਰੋਜ਼ਾਨਾ 100 ਮਿਲੀਗ੍ਰਾਮ ਤਕ ਦੀ ਕਮੀ ਨਾਲ ਪੈਂਿਯਆਟਿਕ ਦੀ ਹੋਂਦ ਵਿਚ 24 ਫੀਸਦੀ ਵਾਧਾ ਦਰਜ ਕੀਤੀ ਗਿਆ। ਦਿਲਚਸਪ ਹੈ ਕਿ ਉਮਰ ਦੇ ਹਿਸਾਬ ਨਾਲ ਇਸ ਵਿਚ ਕੋਈ ਵੀ ਬਦਲਾਅ ਨਹੀਂ ਦੇਖਿਆ ਗਿਆ। ਦਿਬਾਬਾ ਨੇ ਦੱਸਿਆ ਕਿ ਅਜਿਹੇ ਲੋਕ ਜਿਨ੍ਹਾਂ ਵਿਚ ਪੈਂਿਯਆਟਿਕ ਕੈਂਸਰ ਹੋਣ ਦਾ ਖਤਰਾ ਵੱਧ ਹੈ, ਉਨ੍ਹਾਂ ਲਈ ਮੈਗਨੀਸ਼ੀਅਮ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ।