ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਫੜਿਆ
ਹੁਆਵੇ ਦੀ ਸੀਐੱਫਓ ਦੀ ਗਿ੍ਰਫ਼ਤਾਰੀ ਕਾਰਨ ਦੋਨੋਂ ਦੇਸ਼ਾਂ 'ਚ ਵਧਿਆ ਮੱਤਭੇਦਹੁਆਵੇ ਦੀ ਸੀਐੱਫਓ ਦੀ ਗਿ੍ਰਫ਼ਤਾਰੀ ਕਾਰਨ ਦੋਨੋਂ ਦੇਸ਼ਾਂ 'ਚ ਵਧਿਆ ਮੱਤਭੇਦ ਟੋਰਾਂਟੋ (ਏਜੰਸੀਆਂ) : ਚੀਨ ਦੀ ਟੈਕਨਾਲੋਜੀ ਟੋਰਾਂਟੋ (ਏਜੰਸੀਆਂ) : ਚੀਨ ਦੀ ਟੈਕਨਾਲੋਜੀ
Publish Date: Thu, 13 Dec 2018 04:47 PM (IST)
Updated Date: Thu, 13 Dec 2018 04:47 PM (IST)
ਹੁਆਵੇ ਦੀ ਸੀਐੱਫਓ ਦੀ ਗਿ੍ਰਫ਼ਤਾਰੀ ਕਾਰਨ ਦੋਨੋਂ ਦੇਸ਼ਾਂ 'ਚ ਵਧਿਆ ਮੱਤਭੇਦ
ਟੋਰਾਂਟੋ (ਏਜੰਸੀਆਂ) : ਚੀਨ ਦੀ ਟੈਕਨਾਲੋਜੀ ਕੰਪਨੀ ਹੁਆਵੇ ਦੀ ਚੀਫ਼ ਫਾਈਨੈਂਸ਼ੀਅਲ ਆਫੀਸਰ (ਸੀਐੱਫਓ) ਮੇਂਗ ਵਾਨਝੋਓ ਦੀ ਕੈਨੇਡਾ 'ਚ ਹੋਈ ਗਿ੍ਰਫ਼ਤਾਰੀ ਕਾਰਨ ਦੋਨੋਂ ਦੇਸ਼ਾਂ 'ਚ ਮੱਤਭੇਦ ਵੱਧਦਾ ਜਾ ਰਿਹਾ ਹੈ। ਸੀਐੱਫਓ ਦੀ ਗਿ੍ਰਫ਼ਤਾਰੀ ਦੇ ਜਵਾਬ 'ਚ ਚੀਨ 'ਚ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਹੈ। ਬੀਜਿੰਗ 'ਚ ਸੋਮਵਾਰ ਨੂੰ ਕੈਨੇਡਾ ਦੇ ਸਾਬਕਾ ਕੂਟਨੀਤਕ ਮਾਈਕਲ ਕੋਵਰਿਜ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਕੈਨੇਡਾ ਦੇ ਵਿਸ਼ਵ ਮਾਮਲਿਆਂ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਕਾਰੋਬਾਰੀ ਮਾਈਕਲ ਸਪਾਵੋਰ ਚੀਨ 'ਚ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਨਾਲ ਹਾਲੇ ਤਕ ਕੋਈ ਸੰਪਰਕ ਨਹੀਂ ਹੋ ਸਕਿਆ। ਇਹ ਪਤਾ ਲੱਗਾ ਹੈ ਕਿ ਚੀਨੀ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ। ਦੱਸਣਯੋਗ ਹੈ ਕਿ ਮੇਂਗ ਦੀ ਗਿ੍ਰਫ਼ਤਾਰੀ 'ਤੇ ਚੀਨ ਨੂੰ ਇਹ ਖ਼ਦਸ਼ਾ ਹੈ ਕਿ ਉਸ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾ ਸਕਦਾ ਹੈ। ਹਾਲਾਂਕਿ ਮੇਂਗ ਨੂੰ ਮੰਗਲਵਾਰ ਨੂੰ ਕੈਨੇਡਾ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।
ਚੀਨ ਨੇ ਕਿਹਾ, ਰਾਸ਼ਟਰੀ ਸੁਰੱਖਿਆ ਲਈ ਖ਼ਤਰਾ
ਚੀਨ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਦੇ ਦੋ ਨਾਗਰਿਕਾਂ ਦੀ ਉਨ੍ਹਾਂ ਸਰਗਰਮੀਆਂ 'ਚ ਸ਼ਾਮਲ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਸਾਬਕਾ ਕੂਟਨੀਤਕ ਮਾਈਕਲ ਕੋਵਰਿਜ ਅਤੇ ਕਾਰੋਬਾਰੀ ਮਾਈਕਲ ਸਪਾਵੋਰ ਨੂੰ ਲਾਜ਼ਮੀ ਉਪਾਅ ਤਹਿਤ ਹਿਰਾਸਤ 'ਚ ਰੱਖਿਆ ਗਿਆ ਹੈ। ਉਨ੍ਹਾਂ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਲਾਜ਼ਮੀ ਦਾ ਮਤਲਬ ਗਿ੍ਰਫ਼ਤਾਰੀ ਤੋਂ ਹੈ ਜਾਂ ਨਹੀਂ।
ਇਨਸੈੱਟ
ਕੈਨੇਡਾ ਦੀ ਵਿਦੇਸ਼ ਮੰਤਰੀ ਿਯਸਟੀਆ ਫ੍ਰੀਲੈਂਡ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਆਗਾਹ ਕੀਤਾ ਕਿ ਉਹ ਮੇਂਗ ਦੀ ਹਵਾਲਗੀ ਦੇ ਮਾਮਲੇ ਦਾ ਸਿਆਸੀਕਰਨ ਨਹੀਂ ਕਰੇ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਕੈਨੇਡਾ 'ਚ ਫੜੀ ਗਈ ਚੀਨੀ ਸੀਐੱਫਓ ਦੇ ਮਾਮਲੇ 'ਚ ਦਖਲ ਦੇ ਸਕਦੇ ਹਨ।