ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਲਈ ਕੈਫੀਨ ਮਦਦਗਾਰ

ਇਕ ਭਾਰਤਵੰਸ਼ੀ ਸਮੇਤ ਸ਼ੋਧਕਰਤਾਵਾਂ ਦੇ ਦਲ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੇ ਵਿਕਾਸ 'ਚ ਕੈਫੀਨ ਨਾਲ ਮਦਦ ਮਿਲ ਸਕਦੀ ਹੈ। ਇਸ ਦੀ ਰੋਜ਼ਾਨਾ ਇਕ ਖ਼ੁਰਾਕ ਨਾਲ ਅਜਿਹੇ ਬੱਚਿਆਂ ਦੇ ਦਿਮਾਗ਼ ਦਾ ਵਿਕਾਸ ਤੇ ਫੇਫੜਿਆਂ ਦੀ ਸਮਰੱਥਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ, 29 ਹਫ਼ਤੇ ਤੋਂ ਪਹਿਲਾਂ (ਸੱਤ ਮਹੀਨੇ) ਜਨਮ ਲੈਣ ਵਾਲੇ ਬੱਚਿਆਂ ਦੀ ਬਿਹਤਰੀ ਲਈ ਕੈਫੀਨ ਦੀ ਖ਼ੁਰਾਕ ਦਿੱਤੀ ਜਾ ਸਕਦੀ ਹੈ। ਅਧਿਐਨ 'ਚ ਇਸ ਦੀ ਖ਼ੁਰਾਕ ਨੂੰ ਸੁਰੱਖਿਅਤ ਪਾਇਆ ਗਿਆ ਹੈ। ਅਜਿਹੇ ਬੱਚਿਆਂ ਨੂੰ ਨੀਓਨੇਟਲ ਇੰਸੈਂਟਿਵ ਕੇਅਰ ਯੂਨਿਟ (ਐੱਨਆਈਸੀਯੂ) ਵਿਚ ਰੱਖਿਆ ਜਾਂਦਾ ਹੈ। ਕੈਨੇਡਾ ਦੇ 26 ਐੱਨਆਈਸੀਯੂ ਦੇ ਅੰਕੜਿਆਂ ਦੇ ਅਧਿਐਨ ਦੇ ਆਧਾਰ 'ਤੇ ਇਹ ਨਤੀਜਾ ਕੱਿਢਆ ਗਿਆ ਹੈ। ਕੈਲਗਰੀ ਦੇ ਐਸੋਸੀਏਟ ਪ੫ੋਫੈਸਰ ਅਭੈ ਲੋਢਾ ਨੇ ਕਿਹਾ, 'ਐੱਨਆਈਸੀਯੂ 'ਚ ਐਂਟੀਬਾਇਓਟਿਕ ਤੋਂ ਬਾਅਦ ਆਮ ਤੌਰ 'ਤੇ ਕੈਫੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਕੈਫੀਨ ਥੈਰੇਪੀ ਦੇ ਲੰਬੇ ਸਮੇਂ ਦੇ ਪ੫ਭਾਵ ਨੁੰ ਜਾਣਦੇ ਹਾਂ। ਇਸ ਇਲਾਜ ਨਾਲ ਨਾ ਸਿਰਫ਼ ਅਜਿਹੇ ਬੱਚਿਆਂ ਨੂੰ ਜਿਊਂਦਾ ਰੱਖਿਆ ਜਾਂਦਾ ਹੈ ਬਲਕਿ ਉਨ੍ਹਾਂ ਦੀ ਜੀਵਨ ਗੁਣਵੱਤਾ ਨੂੰ ਵੀ ਬਿਹਤਰ ਕੀਤਾ ਜਾਂਦਾ ਹੈ।

(ਪੀਟੀਆਈ)

ਡਾਇਬਟੀਜ਼ 'ਚ ਗਟ ਬੈਕਟਰੀਰੀਆ ਦੀ ਭੂਮਿਕਾ ਅਹਿਮ

ਕੀ ਤੁਸੀਂ ਇਹ ਜਾਣਦੇ ਹੋ ਕਿ ਡਾਇਬਟੀਜ਼ 'ਚ ਖਾਧੀਆਂ ਜਾਣ ਵਾਲੀਆਂ ਦਵਾਈਆਂ ਕੁਝ ਲੋਕਾਂ 'ਚ ਕਿਉਂ ਕੰਮ ਕਰਦੀਆਂ ਹਨ ਤੇ ਕੁਝ 'ਚ ਕਿਉਂ ਨਹੀਂ? ਇਕ ਭਾਰਤਵੰਸ਼ੀ ਸਮੇਤ ਸ਼ੋਧਕਰਤਾਵਾਂ ਦੇ ਦਲ ਨੇ ਕਿਹਾ ਕਿ ਇਸ ਦੀ ਵਜ੍ਹਾ ਗਟ (ਆਂਤ) ਬੈਕਟਰੀਰੀਆ ਹੋ ਸਕਦੇ ਹਨ। ਅਮਰੀਕਾ ਦੀ ਵੇਕ ਫਾਰੈਸਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਅਧਿਐਨ 'ਚ ਇਸ 'ਤੇ ਗ਼ੌਰ ਕੀਤਾ ਕਿ ਕਿਸ ਤਰ੍ਹਾਂ ਗਟ ਬੈਕਟੀਰੀਆ ਦਵਾਈ ਦੇ ਪ੫ਭਾਵ ਨੂੰ ਵਧਾਉਂਦੇ ਜਾਂ ਰੋਕਦੇ ਹਨ। ਇਸ 'ਚ ਪਾਇਆ ਗਿਆ ਕਿ ਖ਼ੂਨ 'ਚ ਸਮਾਹਿਤ ਹੋਣ ਤੋਂ ਪਹਿਲਾਂ ਮੂੰਹ ਨਾਲ ਖਾਧੀਆਂ ਜਾਣ ਵਾਲੀਆਂ ਦਵਾਈਆਂ ਆਂਤ 'ਚ ਮਾਈਯੋਬਿਅਲ ਐਂਜਾਈਮ ਨਾਲ ਿਯਆ ਕਰਦੀ ਹੈ। ਇਸ ਦੇ ਨਤੀਜੇ ਵਜੋਂ ਗਟ ਬੈਕਟੀਰੀਆ ਦੀਆਂ ਦਵਾਈਆਂ ਦੇ ਮੈਟਾਬਾਲਿਜ਼ਮ 'ਤੇ ਅਸਰ ਪੈਂਦਾ ਹੈ। ਯੂਨੀਵਰਸਿਟੀ ਦੇ ਸਹਾਇਕ ਪ੫ੋਫੈਸਰ ਹਰਿਓਮ ਯਾਦਵ ਨੇ ਕਿਹਾ, 'ਕੁਝ ਖ਼ਾਸ ਦਵਾਈਆਂ ਜਦੋਂ ਨਸਾਂ ਰਾਹੀਂ ਸਰੀਰ 'ਚ ਪਹੁੰਚਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਸਿੱਧਾ ਪ੫ਸਾਰ ਹੋ ਜਾਂਦਾ ਹੈ, ਪਰ ਜਦੋਂ ਦਵਾਈਆਂ ਮੂੰਹ ਰਾਹੀਂ ਆਂਤ 'ਚ ਪਹੁੰਚਦੀਆਂ ਹਨ ਤਾਂ ਉਹ ਕੰਮ ਨਹੀਂ ਕਰਦੀਆਂ ਹਨ।'

(ਆਈਏਐੱਨਐੱਸ)