ਯਾਦਵਿੰਦਰ ਸਿੰਘ ਭੁੱਲਰ, ਬਿਠੰਡਾ : ਪ੫ਸਿੱਧ ਨਾਵਲਕਾਰ ਰਾਮ ਸਰੂਪ ਅਣਖ਼ੀ ਦੇ ਨਾਵਲ 'ਗੇਲੋ' 'ਤੇ ਬਣੀ ਪੰਜਾਬੀ ਿਫ਼ਲਮ 'ਗੇਲੋ' 5 ਅਗਸਤ ਨੂੰ ਸਿਨੇਮਾ ਘਰਾਂ ਦਾ ਸਿੰਗਾਰ ਬਣਨ ਜਾ ਰਹੀ ਹੈ ਜਿਸ ਦੀ ਪ੫ਮੋਸ਼ਨ ਲਈ ਿਫ਼ਲਮ ਦੇ ਕਲਾਕਾਰ ਤੇ ਅਦਾਕਾਰ ਪੰਜਾਬੀ ਜਾਗਰਣ ਦਫ਼ਤਰ ਬਿਠੰਡਾ ਵਿਖੇ ਪੁੱਜੇ। ਿਫ਼ਲਮ ਦੇ ਅਦਾਕਾਰ ਪ੫ਸਿੱਧ ਐਂਕਰ (ਪੀਟੀਸੀ ਪੰਜਾਬੀ) ਗੁਰਜੀਤ ਸਿੰਘ ਅਤੇ ਅਦਾਕਾਰਾ ਜਸਪਿੰਦਰ ਚੀਮਾ ਨਾਲ ਬੌਲੀਬੁੱਡ ਦੇ ਅਦਾਕਾਰ ਪਵਨ ਰਾਜ ਮਲਹੋਤਰਾ, ਦਿਲਾਵਰ ਸਿੱਧੂ, ਅਦਿੱਤਿਆਂ ਤਰਨੇਜ ਨੇ ਿਫ਼ਲਮ ਬਾਰੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਫਿਲਮ ਮਾਲਵੇ ਦੇ ਕਿਸਾਨੀ ਅਤੇ ਆੜ੍ਹਤੀਆਂ ਦੀਆਂ ਸਾਂਝਾ ਤੋਂ ਇਲਾਵਾ ਮਾਲਵੇ 'ਚ ਫੈਲੀ ਨਾ-ਮੁਰਾਦ ਬਿਮਾਰੀ ਕੈਂਸਰ ਦੇ ਇਲਾਜ ਲਈ ਬਿਠੰਡਾ ਤੋਂ ਬੀਕਾਨੇਰ ਜਾਣ ਵਾਲੀ ਟਰੇਨ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਗੁਰਜੀਤ ਸਿੰਘ ਤੇ ਜਸਪਿੰਦਰ ਚੀਮਾ ਨੇ ਫਿਲਮ ਬਾਰੇ ਦੱਸਿਆ ਕਿ ਇਸ ਵਿਚ ਕੁਲ ਪੰਜ ਗੀਤ ਹਨ ਅਤੇ ਇਸ ਦਾ ਫਿਲਮਾਂਕਣ ਬਿਠੰਡਾ ਜ਼ਿਲ੍ਹਾ ਦੇ ਪਿੰਡ ਕੋਟਸ਼ਮੀਰ ਦੇ ਆਸ ਪਾਸ ਖੇਤਰਾਂ 'ਚ 33 ਦਿਨਾਂ 'ਚ ਮੁਕੰਮਲ ਕੀਤਾ ਗਿਆ ਹੈ। ਵਾਈਟ ਹਿੱਲ ਪ੫ੋਡਕਸ਼ਨ ਵਲੋਂ ਇਸ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ 'ਤੇ ਪੰਜ ਅਗਸਤ ਨੂੰ ਰਿਲੀਜ ਕੀਤਾ ਜਾ ਰਿਹਾ ਹੈ।