ਬੀਬੀ ਹਰਦੀਪ ਖਾਲਸਾ ਨੂੰ ਮਿਲਿਆ 'ਇੰਟਰਨੈਸ਼ਨਲ ਵੰਡਰ ਵੂਮੈਨ ਐਵਾਰਡ'
ਫੋਟੋ-20. ਬੀਬੀ ਹਰਦੀਪ ਕੌਰ ਖਾਲਸਾ ਨੂੰ ਐਵਾਰਡ ਦਿੰਦੇ ਹੋਏ ਗੁਨਪ੫ੀਤ ਕੌਰ ਕੋਹਲੀ, ਆਈਜੀ ਏਐੱਸ ਰਾਏ ਤੇ ਅਦਾਕਾਰਾ ਫੋਟੋ-20. ਬੀਬੀ ਹਰਦੀਪ ਕੌਰ ਖਾਲਸਾ ਨੂੰ ਐਵਾਰਡ ਦਿੰਦੇ ਹੋਏ ਗੁਨਪ੫ੀਤ ਕੌਰ ਕੋਹਲੀ, ਆਈਜੀ ਏਐੱਸ ਰਾਏ ਤੇ ਅਦਾਕਾਰਾ
Publish Date: Sat, 26 May 2018 05:05 PM (IST)
Updated Date: Sat, 26 May 2018 05:05 PM (IST)
ਬੀਬੀ ਹਰਦੀਪ ਕੌਰ ਖਾਲਸਾ ਨੂੰ ਐਵਾਰਡ ਦਿੰਦੇ ਹੋਏ ਗੁਨਪ੫ੀਤ ਕੌਰ ਕੋਹਲੀ, ਆਈਜੀ ਏਐੱਸ ਰਾਏ ਤੇ ਅਦਾਕਾਰਾ ਸੁਨੀਤਾ ਧੀਰ।
---------
ਪੱਤਰ ਪ੫ੇਰਕ, ਅੰਮਿ੫ਤਸਰ : ਗੁਰੂ ਨਗਰੀ ਦੀ ਬੀਬੀ ਹਰਦੀਪ ਕੌਰ ਖਾਲਸਾ ਨੂੰ 'ਇੰਟਰਨੈਸ਼ਨਲ ਵੰਡਰ ਵੂਮੈਨ ਐਵਾਰਡ' ਨਾਲ ਸਨਮਾਨਿਤ ਹੋਣ ਦਾ ਮਾਣ ਹਾਸਲ ਹੋਇਆ ਹੈ। ਇਹ ਸਨਮਾਨ ਪੱਤਰ ਤੇ ਯਾਦਗਰੀ ਚਿੰਨ੍ਹ ਉਨ੍ਹਾਂ ਸਮੇਤ ਸਮਾਜ ਵਿਚ ਵੱਖ-ਵੱਖ ਖੇਤਰਾਂ ਵਿੱਚ ਨਿਭਾਈਆਂ ਗਈਆਂ ਸਮਾਜ ਸੇਵੀ ਕਾਰਜਾਂ ਲਈ 35 ਅੌਰਤਾਂ ਨੂੰ ਦਿੱਤਾ ਗਿਆ। ਬੀਤੇ ਦਿਨੀਂ ਇਲਾਈਟ ਕਲੱਬ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਇਕ ਪ੫ਭਾਵਸ਼ਾਲੀ ਸਮਾਰੋਹ ਦੌਰਾਨ ਕਲੱਬ ਦੀ ਪ੫ਧਾਨ ਗੁਨਪ੫ੀਤ ਕੌਰ ਕੋਹਲੀ, ਪੰਜਾਬ ਪੁਲਿਸ ਦੇ ਆਈਜੀ ਏਐੱਸ ਰਾਏ ਤੇ ਪੰਜਾਬੀ ਸਿਨੇਮਾ ਦੀ ਪ੫ਸਿੱਧ ਅਦਾਕਾਰ ਸੁਨੀਤਾ ਧੀਰ ਵੱਲੋਂ ਦਿੱਤਾ ਗਿਆ। ਜਿਕਰਯੋਗ ਹੈ ਕਿ ਬੀਬੀ ਹਰਦੀਪ ਕੌਰ ਖਾਲਸਾ ਪੀਟੀਸੀ ਦੇ ਮਿਸਿਜ ਪੰਜਾਬਣ ਸ਼ੋਅ ਦੇ ਫਾਈਨਲਿਸਟ ਰਹਿ ਚੁੱਕੇ ਅਤੇ ਹੋਰ ਵੀ ਅਨੇਕਾਂ ਮਾਣ-ਸਨਮਾਨ ਹਾਸਲ ਕਰ ਚੁੱਕੇ ਹਨ। ਹਰਦੀਪ ਕੌਰ ਖਾਲਸਾ ਬੀਤੇ ਦਿਨੀਂ ਅੰਮਿ੫ਤਸਰ ਵਿਚ ਕਰਵਾਏ ਗਏ ਇਕ ਸ਼ੋਅ ਮਿਸਿਜ ਅੰਮਿ੫ਤਸਰ-2018 ਦੌਰਾਨ ਫਸਟਰਨਰ-ਅਪ ਵੀ ਰਹਿ ਚੁੱਕੇ ਹਨ ਅਤੇ ਸਿੱਖ ਫੈਸ਼ਨ ਮਹਿਲਾ ਬਰਾਂਡ ਅੰਬੈਸਡਰ ਵੀ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਹਰਦੀਪ ਖਾਲਸਾ ਆਪਣੀ ਸਵਯਮ ਦਕਸ਼ਤਾ ਐੱਨਜੀਓ ਵੀ ਚਲਾ ਰਹੇ ਹਨ ਅਤੇ ਕਈ ਬੱਚਿਆਂ ਨੂੰ ਅਡੋਪਟ ਕਰਕੇ ਉਨ੍ਹਾਂ ਦੀ ਪੜ੍ਹਾਈ ਦੀ ਜਿੰਮੇਵਾਰੀ ਵੀ ਉਨ੍ਹਾਂ ਲਈ ਹੈ। ਬੀਬੀ ਹਰਦੀਪ ਕੌਰ ਖਾਲਸਾ ਨੇ ਦੱਸਿਆ ਕਿ ਉਹ 'ਦਾ ਪੂਅਰ ਪਿਊਪਲ ਆਫ ਪੰਜਾਬ' ਦੇ ਮੈਂਬਰਾਂ ਦੇ ਸਹਿਯੋਗ ਨਾਲ ਖਿੱਦੋਵਾਲੀ ਪਿੰਡ ਵਿਚ ਇਕ ਹਸਪਤਾਲ ਵੀ ਸ਼ੁਰੂੂ ਕਰ ਰਹੇ ਹਨ, ਜਿਸ ਵਿਚ ਲੋੜਵੰਦ ਲੋਕਾਂ ਨੂੰ ਮੁਫਤ ਇਲਾਜ ਮਿਲੇਗਾ। ਬੀਬੀ ਹਰਦੀਪ ਕੌਰ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਲਈ ਉਨ੍ਹਾਂ ਨੂੰ ਬੱਚਿਆਂ ਤੇੇ ਪਤੀ ਦਾ ਸਹਿਯੋਗ ਰਿਹਾ ਹੈ।