-ਸਾਹਾ ਬੰਗਾਲ ਵੱਲੋਂ ਜਦੋਂਕਿ ਇਸ਼ਾਂਤ ਦਿੱਲੀ ਵੱਲੋਂ ਖੇਡੇਗਾ ਸੈਮੀਫਾਈਨਲ

ਨਵੀਂ ਦਿੱਲੀ (ਏਜੰਸੀ) : ਟੈਸਟ ਖਿਡਾਰੀਆਂ ਨੂੰ ਮੈਚ ਅਭਿਆਸ ਦੇਣ ਲਈ ਬੀਸੀਸੀਆਈ ਨੇ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਤੇ ਉਮੇਸ਼ ਯਾਦਵ ਵਰਗੇ ਖਿਡਾਰੀਆਂ ਨੂੰ 17 ਤੋਂ 21 ਦਸੰਬਰ ਦਰਮਿਆਨ ਹੋਣ ਵਾਲੇ ਰਣਜੀ ਟਰਾਫ਼ੀ ਸੈਮੀਫਾਈਨਲ 'ਚ ਹਿੱਸਾ ਲੈਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਬੰਗਾਲ ਪਹਿਲਾਂ ਸੈਮੀਫਾਈਨਲ 'ਚ ਪੂਣੇ 'ਚ ਦਿੱਲੀ ਨਾਲ ਭਿੜੇਗਾ ਜਦੋਂਕਿ ਦੂਜਾ ਸੈਮੀਫਾਈਨਲ ਕਰਨਾਟਕ ਤੇ ਵਿਦਰਭ ਦਮਿਆਨ ਕੋਲਕਾਤਾ 'ਚ ਖੇਡਿਆ ਜਾਵੇਗਾ।

ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਮੀ ਤੇ ਰਿਧੀਮਾਨ ਸਾਹਾ ਬੰਗਾਲ ਵੱਲੋਂ ਜਦੋਂਕਿ ਇਸ਼ਾਂਤ ਸ਼ਰਮਾ ਦਿੱਲੀ ਵੱਲੋਂ ਸੈਮੀਫਾਈਨਲ 'ਚ ਖੇਡਣਗੇ। ਉਮੇਸ਼ ਯਾਦਵ ਨੂੰ ਵੀ ਵਿਦਰਭ ਨਾਲ ਖੇਡਣ ਦੀ ਆਗਿਆ ਦੇ ਦਿੱਤੀ ਗਈ । ਕਰਨਾਟਕ ਵੱਲੋਂ ਕੇਐੱਲ ਰਾਹੁਲ ਵੀ ਖੇਡਣਗੇ। ਦੱਖਣੀ ਅਫ਼ਰੀਕੀ ਦੌਰੇ 'ਚ ਕੋਈ ਅਭਿਆਸ ਮੈਚ ਨਹੀਂ ਹੈ ਤੇ ਇਸ ਲਈ ਇਹ ਚੰਗਾ ਹੋਵੇਗਾ ਕਿ ਰਣਜੀ ਟਰਾਫ਼ੀ 'ਚ ਸੈਮੀਫਾਈਨਲ 'ਚ ਖੇਡਣ। ਇਹ ਪਤਾ ਲੱਗਾ ਹੈ ਕਿ ਕੌਮੀ ਚੋਣ ਕਰਤਾ ਵੀ ਚਾਹੁੰਦੇ ਸਨ ਕਿ ਟੈਸਟ ਮਾਹਿਰ ਰਣਜੀ ਸੈਮੀਫਾਈਨਲ 'ਚ ਖੇਡਣ।