-ਕੋਚ ਸ਼ਾਸਤਰੀ ਨੇ ਦਿੱਤਾ ਹਿਟਮੈਨ ਰੋਹਿਤ ਨੂੰ ਨਵਾਂ ਨਾਂ

- ਜਦੋਂ ਤਕ ਮੈਂ ਗਲਤੀ ਨਹੀਂ ਕਰਦਾ ਮੈਂ ਆਊਟ ਨਹੀਂ ਹੋ ਸਕਦਾ : ਸ਼ਰਮਾ

ਜੇਐੱਨਐੱਨ, ਮੋਹਾਲੀ : ਇਕ ਰੋਜ਼ਾ 'ਚ ਰਿਕਾਰਡ ਤੀਹਰਾ ਸੈਂਕੜਾ ਲਾਉਣ ਤੋਂ ਬਾਅਦ ਰੋਹਿਤ ਸ਼ਰਮਾ ਸੁਰਖ਼ੀਆਂ 'ਚ ਹੈ। ਹਿਟਮੈਨ ਰੋਹਿਤ ਦੇ ਇਸ ਅਸਧਾਰਨ ਕੀਰਤੀਮਾਨ ਨਾਲ ਨਾ ਸਿਰਫ਼ ਉਸਦੀ ਪਤਨੀ ਰੀਤਿਕਾ ਭਾਵੁਕ ਹੋ ਉੱਠੀ ਸਗੋਂ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਵੀ ਖੁਦ ਨੂੰ ਰੋਕ ਨਹੀਂ ਸਕੇ। ਸ਼ਾਸਤਰੀ ਨੇ ਤਾਂ ਮੈਚ ਤੋਂ ਬਾਅਦ ਰੋਹਿਤ ਦਾ ਨਵਾਂ ਨਾਂ ਰੱਖ ਦਿੱਤਾ। ਮੈਚ ਤੋਂ ਬਾਅਦ ਸਾਬਕਾ ਕੁਮੈਂਟਟਰ ਸ਼ਾਸਤਰੀ ਨੇ ਰੋਹਿਤ ਦਾ ਇੰਟਰਵਿਊ ਲਿਆ। ਇਸ ਗੱਲਬਾਤ ਦੇ ਆਖਿਰ 'ਚ ਉਹ ਰੋਹਿਤ ਨੂੰ ਦੂਹਰੇ ਸੈਂਕੜੇ ਲਈ ਗਰਮਜੋਸ਼ੀ ਨਾਲ ਵਧਾਈ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਸਾਡੇ ਲਈ ਰੋਹਿਤ ਪੈਸਾ ਵਸੂਲ ਪੈਸੋ ਹੋ। ਤੁਸੀਂ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਬਣ ਕੇ ਉੱਭਰੇ ਹੋ। ਭਾਰਤ ਦੇ ਵੱਡੇ ਮੈਦਾਨਾਂ 'ਚ ਸ਼ੁਮਾਰ ਮੋਹਾਲੀ ਗਰਾਊਂਡ 'ਤੇ ੁਤਸੀਂ ਗੇਂਦਾਂ ਨੂੰ ਬਾਊਂਡਰੀ ਤੋਂ ਇਸ ਤਰ੍ਹਾਂ ਬਾਹਰ ਭੇਜ ਰਹੇ ਸੀ, ਜਿਵੇਂ ਕਿ ਟੈਨਿਸ ਗੇਂਦ ਕਿਕਟ ਖੇਡ ਰਹੋ ਹੋਵੋ, ਖਾਸ ਕਰਕੇ ਬਚਪਨ ਦੇ ਦਿਨਾਂ 'ਚ। ਇਸ ਗੱਲਬਾਤ ਦੌਰਾਨ ਹੀ ਰੋਹਿਤ ਨੇ ਸ਼ਾਸਤਰੀ ਨੂੰ ਕਿਹਾ ਕਿ ਮੈਂ ਖੁਦ ਨੂੰ ਕਹਿ ਰਿਹਾ ਸੀ ਕਿ ਜਦੋਂ ਤਕ ਮੈਂ ਗਲਤੀ ਨਹੀਂ ਕਰਦਾ । ਆਊਟ ਨਹੀਂ ਹੋ ਸਕਦਾ। ਮੈਂ ਅਸਟੇ੫ਲੀਆ ਖ਼ਿਲਾਫ਼ 209 ਦੌੜਾਂ ਦੀ ਪਾਰੀ ਖੇਡੀ ਸੀ ਇਸ ਦੇ ਨਾਲ ਹੀ ਸ੫ੀਲੰਕਾ ਖ਼ਿਲਾਫ਼ 264 ਦੌੜਾਂ ਬਣਾਈਆਂ ਸਨ। ਜਦੋਂ ਮੈਂ ਉਂਗਲ 'ਚ ਸੱਟ ਲੱਗਣ ਦੀ ਵਜ੍ਹਾ ਨਾਲ ਤਿੰਨ ਮਹੀਨੇ ਬਾਅਦ ਵਾਪਸੀ ਕਰ ਰਿਹਾ ਸੀ ਤਾਂ ਨਰਵਸ ਕਿ ਮੈਂ ਦੌੜਾਂ ਬਣਾ ਪਾਵਾਂਗਾ ਜਾਂ ਨਹੀਂ ਤੇ ਹੁਣ 208 ਦੌੜਾਂ ਉਦੋਂ ਬਣਾਈਆਂ ਜਦੋਂ ਸੀਰੀਜ਼ ਦਾ ਪਹਿਲਾ ਮੈਚ ਗਵਾਉਣ ਤੋਂ ਬਾਅਦ ਦੂਜੇ ਮੈਚ 'ਚ ਵਾਪਸੀ ਕਰਨਾ ਜ਼ਰੂਰੀ ਸੀ।

ਟੈਸਟ ਟੀਮ 'ਤੇ ਨਜ਼ਰਾਂ : ਰੋਹਿਤ ਦੇ ਇਕ ਦਹਾਕੇ ਦੇ ਕੌਮਾਂਤਰੀ ਕਰੀਅਰ 'ਚ 2017 ਉਨ੍ਹਾਂ ਲਈ ਸਰਬੋਤਮ ਸਾਲ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਸੱਤ ਸੈਂਕੜੇ (ਇਕ ਰੋਜ਼ਾ 'ਚ ਛੇ ਤੇ ਟੈਸਟ 'ਚ ਇਕ) ਲਾਏ। ਪਿਛਲੇ ਸਾਲ ਨਵੰਬਰ 'ਚ ਮਾਸਪੇਸ਼ੀਆਂ ਦੇ ਆਪ੫ੇਸ਼ਨ ਤੋਂ ਬਾਅਦ ਵਾਪਸੀ ਕਰਨ ਵਾਲੇ ਰੋਹਿਤ ਨੇ ਕਿਹਾ ਕਿ ਕਿ੫ਕਟਰ ਦੇ ਤੌਰ 'ਤੇ ਇਹ ਸਾਲ ਮੇੇਰੇ ਲਈ ਸਰਬੋਤਮ ਰਿਹਾ। ਮੈਂ ਗੇਂਦ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਹਿੱਟ ਕਰ ਰਿਹਾ ਹਾਂ। ਮੈਂ ਖੁਦ ਨੂੰ ਕਹਿੰਦਾ ਹਾਂ ਕਿ ਜੇਕਰ ਟੈਸਟ 'ਚ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ। ਪਹਿਲਾਂ ਕੀ ਹੋਇਆ ਉਸ ਦਾ ਮੈਨੂੰ ਖੇਦ ਨਹੀਂ ਹੈ। ਭਵਿੱਖ ਉਜਵਲ ਹੈ। ਪਿਛਲੇ ਪੰਜ ਛੇ ਮਹੀਨਿਆਂ 'ਚ ਇਹੀ ਗੱਲ ਮੇਰੇ ਦਿਮਾਗ 'ਚ ਰਹੀ। ਮੈਂ ਟੈਸਟ ਮੈਚ ਲਈ ਤਿਆਰ ਰਹਿਣਾ ਚਾਹੰੁਦਾ ਹਾਂ। ਮੈਂ ਜਾਣਦਾ ਹਾਂ ਕਿ ਅਸੀਂ ਕੁਝ ਮੌਕਿਆਂ 'ਤੇ ਪੰਜ ਗੇਂਦਬਾਜ਼ਾਂ ਤੇ ਕਦੇ ਚਾਰ ਗੇਂਦਬਾਜ਼ਾਂ ਨਾਲ ਖੇਡਦੇ ਹੋ। ਅਜਿਹੇ ਸੰਯੋਜਨ 'ਚ ਕਦੇ ਮੈਨੂੰ ਮੌਕਾ ਮਿਲ ਸਕਦਾ ਹੈ ਕਦੇ ਨਹੀਂ। ਮੈਂ ਖੁਦ ਨੂੰ ਇਸ ਤਰ੍ਹਾਂ ਨਾਲ ਤਿਆਰ ਕਰਨਾ ਚਾਹੰੁਦਾ ਹਾਂ ਕਿ ਮੈਂ ਹਰ ਮੈਚ 'ਚ ਖੇਡ ਰਿਹਾ ਹਾਂ। ਮੈਂ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਹਰ ਸਮੇਂ ਅਜਿਹਾ ਨਹੀਂ ਹੋਵੇਗਾ ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਮੈਂ ਉਨ੍ਹਾਂ ਦਾ ਪੂਰਾ ਫਾਇਦਾ ਚਾਹੁੰਦਾ ਹਾਂ।