ਮੋਹਾਲੀ (ਏਜੰਸੀ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਕ ਰੋਜ਼ਾ ਕੌਮਾਂਤਰੀ ਿਯਕਟ 'ਚ ਰਿਕਾਰਡ ਤੀਹਰਾ ਦੋਹਰਾ ਸੈਂਕੜਾ ਜੜਨ ਤੋਂ ਇਕ ਦਿਨ ਬਾਅਦ ਕਿਹਾ ਕਿ ਉਹ ਆਪਣਾ ਵਿਕਟ ਨਾ ਗੁਆਉਣ ਲਈ ਵਚਨਬੱਧ ਸੀ। ਭਾਰਤ ਦੇ ਕਾਰਜਕਾਰੀ ਕਪਤਾਨ ਨੇ ਸ੫ੀਲੰਕਾ ਖ਼ਿਲਾਫ਼ ਦੂਜੇ ਇਕ ਰੋਜ਼ਾ 'ਚ 141 ਦੌੜਾਂ ਦੀ ਜਿੱਤ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨਾਲ ਗੱਲ ਕੀਤੀ। ਬੀਸੀਸੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਇਸ ਦਾ ਵੀਡੀਓ ਵੀ ਅਪਲੋਡ ਕੀਤਾ ਗਿਆ ਹੈ। ਰੋਹਿਤ ਨੇ ਸ਼ਾਸਤਰੀ ਨੂੰ ਕਿਹਾ ਕਿ ਮੈਂ ਖ਼ੁਦ ਨੂੰ ਕਹਿ ਰਿਹਾ ਸੀ ਕਿ ਜਦੋਂ ਤਕ ਮੈਂ ਗ਼ਲਤੀ ਨਹੀਂ ਕਰਦਾ ਮੈਂ ਆਊਟ ਨਹੀਂ ਹੋ ਸਕਦਾ। ਮੈਂ ਚਾਹੁੰਦਾ ਸੀ ਕਿ ਜੇਕਰ ਉਹ ਕੋਸ਼ਿਸ਼ ਕਰਦੇ ਹਨ ਤਾਂ ਮੈਨੂੰ ਆਊਟ ਕਰਨ। ਮੈਂ ਆਪਣਾ ਵਿਕਟ ਨਹੀਂ ਗੁਆਉਣਾ ਚਾਹੁੰਦਾ ਸੀ ਤੇ ਮੈਂ ਜਦੋਂ ਤਕ ਸੰਭਵ ਹੋਵੇ ਉਦੋਂ ਤਕ ਬੱਲੇਬਾਜ਼ੀ ਕਰਨ ਲਈ ਵਚਨਬੱਧ ਸੀ। ਪਾਰੀ ਦਾ ਆਗ਼ਾਜ਼ ਕਰਦਿਆਂ ਰੋਹਿਤ ਨੇ 208 ਦੌੜਾਂ ਬਣਾਈਆਂ ਜਿਸ 'ਚ ਭਾਰਤ ਨੇ ਪੀਸੀਏ ਸਟੇਡੀਅਮ 'ਚ ਚਾਰ ਵਿਕਟਾਂ 'ਤੇ 392 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਰੋਹਿਤ ਨੇ ਕਿਹਾ ਕਿ ਮੈਂ ਜਾਣਦਾ ਸੀ ਕਿ ਵਿਕਟ ਬਹੁਤ ਚੰਗਾ ਹੈ ਤੇ ਇਥੋਂ ਦੀ ਆਊਟ ਫੀਲਡ ਕਾਫ਼ੀ ਤੇਜ਼ ਹੈ। ਇਸ ਲਈ ਮੈਂ ਇਹੀ ਸੋਚ ਰਿਹਾ ਸੀ ਕਿ ਮੈਨੂੰ ਯੀਜ਼ 'ਤੇ ਟਿਕੇ ਰਹਿਣਾ ਹੈ ਤੇ ਲਾਈਨ 'ਤੇ ਆ ਕੇ ਸ਼ਾਟ ਲਾਉਣੇ ਹਨ।

ਰੋਹਿਤ ਨੇ ਭਾਰਤੀ ਟੀਮ ਦੇ ਦਮਖ਼ਮ ਲਈ ਅਨੁਕੂਲ ਕੋਚ ਸ਼ੰਕਰ ਬਾਸੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਟ੫ੇਨਰ ਵਾਸੂ ਦਾ ਸ਼ੁਕਰੀਆ। ਉਹ ਅਸਲ 'ਚ ਸਾਡੇ ਲਈ ਕਾਫ਼ੀ ਮਿਹਨਤ ਕਰ ਰਹੇ ਹਨ। ਮੇਰੀ ਤਾਕਤ ਸਹੀ ਟਾਈਮਿੰਗ ਹੈ। ਮੇੈਂ ਜਾਣਦਾ ਹਾਂ ਕਿ ਮੈਂ ਮਹਿੰਦਰ ਸਿੰਘ ਧੋਨੀ ਜਾਂ ਕਿ੫ਸ ਗੇਲ ਵਰਗਾ ਖਿਡਾਰੀ ਨਹੀਂ ਹਾਂ। ਮੇਰੇ ਕੋਲ ਕੋਈ ਬਹੁਤ ਜ਼ਿਆਦਾ ਪਾਵਰ ਨਹੀਂ ਹੈ ਪਰ ਮੈਂ ਟਾਈਮਿੰਗ 'ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਹਾਂ ਤੇ ਇਹੀ ਮੈਂ ਕੀਤਾ।