ਨਵੀਂ ਦਿੱਲੀ (ਏਜੰਸੀ) : ਇਕ ਰੋਜ਼ਾ ਕੌਮਾਂਤਰੀ ਿਯਕਟ 'ਚ ਸ਼ੁਰੂਆਤ ਕਰਨ ਤੋਂ ਬਾਅਦ ਲਗਪਗ 21 ਸਾਲ ਤਕ ਭਾਰਤੀ ਟੀਮ ਇਕ ਪਾਰੀ 'ਚ 300 ਦੌੜਾਂ ਦੇ ਸਕੋਰ ਤਕ ਪਹੁੰਚਣ ਲਈ ਤਰਸਦੀ ਰਹੀ ਪਰ ਅਗਲੇ 21 ਸਾਲਾਂ ਦੌਰਾਨ ਉਹ 100 ਵਾਰ 300 ਜਾਂ ਇਸ ਤੋਂ ਜ਼ਿਆਦਾ ਦਾ ਸਕੋਰ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ। ਭਾਰਤ ਦਾ ਸ੫ੀਲੰਕਾ ਖ਼ਿਲਾਫ਼ ਮੋਹਾਲੀ 'ਚ ਦੂਜੇ ਇਕ ਰੋਜਾ ਦੌਰਾਨ ਚਾਰ ਵਿਕਟਾਂ 'ਤੇ392 ਦਾ ਸਕੋਰ 100ਵਾਂ ਮੌਕਾ ਸੀ ਜਦੋਂਕਿ ਟੀਮ ਨੇ300 ਦੌੜਾਂ ਦੀ ਗਿਣਤੀ ਨੂੰ ਛੂਹਿਆ ਸੀ। ਹੁਣ ਤਕ ਕੋਈ ਵੀ ਦੂਜੀ ਟੀਮ ਇਸ ਮੁਕਾਮ 'ਤੇ ਨਹੀਂ ਪਹੰੁਚ ਪਾਈ ਸੀ। ਭਾਰਤ ਤੋਂ ਬਾਅਦ ਅਸਟੇ੫ਲੀਆ ਦਾ ਨੰਬਰ ਆਉਂਦਾ ਹੈ ਜਿਸ ਨੇ 96 ਵਾਰ ਇਹ ਉਪਲਬੱਧੀ ਹਾਸਿਲ ਕੀਤੀ ਹੈ।

ਦੱਖਣੀ ਅਫ਼ਰੀਕਾ (79), ਪਾਕਿਸਤਾਨ (69), ਸ੫ੀਲੰਕਾ (66), ਇੰਗਲੈਂਡ (58), ਨਿਊਜ਼ੀਲੈਂਡ (52), ਵੈਸਟਇੰਡੀਜ਼ (38), ਜਿੰਬਾਬਵੇ (25) ਤੇ ਬੰਗਲਾਦੇਸ਼ (11) ਭਾਰਤ ਤੋਂ ਕਾਫ਼ੀ ਪਿੱਛੇ ਹੈ। ਭਾਰਤ ਨੇ ਆਪਣਾ ਇਕ ਰੋਜ਼ਾ ਮੈਚ 13 ਜੁਲਾਈ 1974 ਨੂੰ ਖੇਡਿਆ ਸੀ ਤੇ ਉਸ ਨੇ300 ਦੌੜਾਂ ਦੇ ਸਕੋਰ ਤਕ ਪਹੁੰਚਣ ਲਈ 21 ਸਾਲ, 9 ਮਹੀਨੇ ਤੇ ਦੋ ਦਿਨ ਦਾ ਸਮਾਂ ਲਿਆ। ਇਥੋਂ ਤਕ ਜਿੰਬਾਬਵੇ ਤੇ ਸ੫ੀਲੰਕਾ ਵੀ ਉਸ ਤੋਂ ਪਹਿਲਾਂ ਇਸ ਮੁਕਾਮ 'ਤੇ ਪਹੁੰਚ ਗਏ ਸਨ। ਇਸ ਵਿਚਕਾਰ ਭਾਰਤ ਨੇ 282 ਇਕ ਰੋਜ਼ਾ ਮੈਚ ਖੇਡੇ ਤੇ ਉਹ ਸਿਰਫ ਇਕ ਵਾਰ 290 ਦੌੜਾਂ ਦੀ ਗਿਣਤੀ ਪਾਰ ਕਰ ਸਕਿਆ ਸੀ।

ਭਾਰਤ ਦਾ ਇਕ ਰੋਜ਼ਾ 'ਚ ਪਹਿਲੇ ਸਾਲ ਤਕ ਉੱਚ ਸਕੋਰ 299 ਦੌੜਾਂ ਸੀ ਜੋ ਉਸ ਨੇ ਸ੫ੀਲੰਕਾ ਖ਼ਿਲਾਫ਼ 1987 'ਚ ਮੁੰਬਈ 'ਚ ਬਣਾਇਆ ਸੀ ਪਰ ਪਾਕਿਸਤਾਨ ਦੇ ਖ਼ਿਲਾਫ਼ 15 ਅਪ੫ੈਲ 1996 ਨੂੰ ਸ਼ਾਰਜਾਹ 'ਚ ਪਹਿਲੀ ਵਾਰ 300 ਦੌੜਾਂ ਦੀ ਸੰਖਿਆ ਛੂਹਣ ਤੋਂ ਬਾਅਦ ਭਾਰਤ ਨੇ ਲਗਾਤਾਰ ਇਹ ਸਕੋਰ ਹਾਸਿਲ ਕੀਤਾ ਤੇ 21 ਸਾਲ, ਸੱਤ ਮਹੀਨੇ 28 ਦਿਨਾਂ ਅੰਦਰ 100 ਵਾਰ 300 ਜਾਂ ਇਸ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੀ ਪਹਿਲੀ ਟੀਮ ਬਣ ਗਿਆ। ਇਸ ਦਰਮਿਆਨ ਭਾਰਤ ਨੇ 650 ਮੈਚ ਖੇਡੇ ਤੇ ਪੰਜ ਵਾਰ ਉਹ 400 ਦੌੜਾਂ ਤੋਂ ਪਾਰ ਪਹੁੰਚਿਆ। ਸਿਰਫ਼ ਦੱਖਣੀ ਅਫ਼ਰੀਕਾ ਨੇ ਹੀ ਭਾਰਤ ਤੋਂ ਜ਼ਿਆਦਾ ਵਾਰ ਛੇ ਮੌਕਿਆਂ 'ਤੇ 400 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ।

ਭਾਰਤ ਨੇ 1996 ਤੋਂ ਲੈ ਕੇ 1999 ਤਕ 11 ਵਾਰ 300 ਦੌੜਾਂ ਦਾ ਸਕੋਰ ਹਾਸਿਲ ਕੀਤਾ ਪਰ ਉਸ ਤੋਂ ਬਾਅਦ ਪਿਛਲੇ 18 ਸਾਲਾਂ 'ਚ ਉਸ ਨੇ 89 ਵਾਰ ਇਸ ਅੰਕੜੇ ਨੂੰ ਛੂਹਿਆ ਜੋ ਕਿ ਸਭ ਤੋਂ ਜ਼ਿਆਦਾ ਹੈ। ਇਨ੍ਹਾਂ 'ਚੋਂ ਪਿਛਲੇ ਦਸ ਸਾਲਾਂ 'ਚ 65 ਵਾਰ ਭਾਰਤੀ ਟੀਮ ਇਸ ਮੁਕਾਮ 'ਤੇ ਪਹੁੰਚੀ। ਸਾਲ 2017 'ਚ ਭਾਰਤੀ ਟੀਮ ਦਸ ਵਾਰ 300 ਦੌੜਾਂ ਤੋਂ ਜ਼ਿਆਦਾ ਦਾ ਸਕੋਰ ਬਣਾ ਚੁੱਕੀ ਹੈ। ਉਸ ਨੇ ਇਸ ਤੋਂ ਪਹਿਲਾਂ 2009 'ਚ ਵੀ ਇਹ ਕਾਰਨਾਮਾ ਕੀਤਾ ਸੀ। ਅਸਟੇ੫ਲੀਆ ਨੇ 2007 'ਚ 11 ਵਾਰ 300 ਦੌੜਾਂ ਦੀ ਗਿਣਤੀ ਹਾਸਿਲ ਕੀਤੀ ਸੀ ਜੋ ਕਿ ਰਿਕਾਰਡ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 73 ਵਾਰ ਅਤੇ ਟੀਚੇ ਦਾ ਪਿੱਛਾ ਕਰਦਿਆਂ 27 ਵਾਰ ਪਾਰੀ 'ਚ 300 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਹ ਵੱਖਰੀ ਗੱਲ ਹੈ ਕਿ ਭਾਰਤ ਨੇ ਜਿਨ੍ਹਾਂ 100 ਮੈਚਾਂ 'ਚ 300 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਉਨ੍ਹਾਂ 'ਚੋਂ ਉਹ 78 'ਚ ਜਿੱਤ ਦਰਜ ਕਰ ਪਾਇਆ ਹੈ ਜਦੋਂ ਕਿ ਅਸਟੇ੫ਲੀਆ ਅਜਿਹੇ 85 ਮੈਚਾਂ 'ਚ ਜੇਤੂ ਰਿਹਾ।