ਭਾਰਤੀ ਟੀਮ ਨੇ ਖੇਡਿਆ ਡਰਾਅ
ਕੁਵੈਸ ਸਿਟੀ : ਭਾਰਤੀ ਅੰਡਰ-16 ਫੁੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਵੈਤ ਸਿਟੀ 'ਚ ਅਲੀ ਸਬਾਹ ਅਲ ਸਲੇਮ ਸਟੇਡੀਅਮ 'ਚ ਖੇਡੇ ਗਏ ਏਐਫਸੀ ਕੁਆਲੀਫਾਇਰ 'ਚ ਤਜਾਕਿਸਤਾਨ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਤਜਾਕਿਸਤਾਨ ਨੂੰ 36ਵੇਂ ਮਿੰਟ 'ਚ ਸੈਦੋਵ ਕਾਰੋਮਾਤੁਲੋ ਨੇ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਪ੍ਰਸਨਜਿਤ ਚਕਰਵਤੀ ਨੇ 56ਵੇਂ ਮਿੰਟ 'ਚ ਪਨੈਲਟੀ ਕਿੱਕ ਨੂੰ ਗੋਲ 'ਚ ਪਹੁੰਚਾ ਕੇ ਭਾਰਤ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਟੀਮ 'ਚ ਆਲ ਇੰਡੀਆ ਫੁੱਟਬਾਲ ਮਹਾਸੰਘ ਦੀ ਖੇਤਰੀ ਅਕੈਡਮੀ ਦੇ ਲੜਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
Publish Date: Sun, 22 Sep 2013 06:55 PM (IST)
Updated Date: Sun, 22 Sep 2013 07:54 PM (IST)
ਕੁਵੈਸ ਸਿਟੀ : ਭਾਰਤੀ ਅੰਡਰ-16 ਫੁੱਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਵੈਤ ਸਿਟੀ 'ਚ ਅਲੀ ਸਬਾਹ ਅਲ ਸਲੇਮ ਸਟੇਡੀਅਮ 'ਚ ਖੇਡੇ ਗਏ ਏਐਫਸੀ ਕੁਆਲੀਫਾਇਰ 'ਚ ਤਜਾਕਿਸਤਾਨ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਤਜਾਕਿਸਤਾਨ ਨੂੰ 36ਵੇਂ ਮਿੰਟ 'ਚ ਸੈਦੋਵ ਕਾਰੋਮਾਤੁਲੋ ਨੇ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਪ੍ਰਸਨਜਿਤ ਚਕਰਵਤੀ ਨੇ 56ਵੇਂ ਮਿੰਟ 'ਚ ਪਨੈਲਟੀ ਕਿੱਕ ਨੂੰ ਗੋਲ 'ਚ ਪਹੁੰਚਾ ਕੇ ਭਾਰਤ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਟੀਮ 'ਚ ਆਲ ਇੰਡੀਆ ਫੁੱਟਬਾਲ ਮਹਾਸੰਘ ਦੀ ਖੇਤਰੀ ਅਕੈਡਮੀ ਦੇ ਲੜਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਏਐਫਸੀ ਚੈਂਪੀਅਨਸ਼ਿਪ ਦਾ ਪਹਿਲਾ ਮੈਚ ਹੋਣ ਤੋਂ ਇਲਾਵਾ ਭਾਰਤੀ ਖਿਡਾਰੀਆਂ ਲਈ ਕੌਮਾਂਤਰੀ ਮੈਚ ਵੀ ਸੀ। ਭਾਰਤੀ ਟੀਮ ਨੇ ਲੈਅ 'ਚ ਆਉਣ 'ਚ ਸਮਾਂ ਲਿਆ ਜਿਸ ਦਾ ਫਾਇਦਾ ਉਠਾ ਕੇ ਸੈਦੋਵ ਨੇ ਤਜਾਕਿਸਤਾਨ ਨੂੰ ਬੜ੍ਹਤ ਦਿਵਾ ਦਿੱਤੀ। ਸੈਦੋਵ ਦੇ ਗੋਲ ਤੋਂ ਬਾਅਦ ਭਾਰਤੀ ਟੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਹਾਫ ਦੇ ਬਾਕੀ ਬਚੇ ਹਿੱਸੇ ਅਤੇ ਦੂਸਰੇ ਹਾਫ ਦੇ ਸ਼ੁਰੂਆਤੀ 25 ਮਿੰਟ 'ਚ ਹਾਵੀ ਰਹੀ। ਤਜਾਕਿਸਤਾਨ ਦੇ ਗੋਲਕੀਪਰ ਖੇਰੀਵ ਬੇਹਰੂਜ ਨੇ ਭਾਰਤ ਦੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।