ਤੀਜਾ ਏਸ਼ੇਜ ਟੈਸਟ

-ਅਸਟ੫ੇਲੀਆ ਖ਼ਿਲਾਫ਼ ਪਹਿਲੇ ਦਿਨ ਬਣਾਈਆਂ ਚਾਰ ਵਿਕਟਾਂ 'ਤੇ 305 ਦੌੜਾਂ

- 150ਵੇਂ ਟੈਸਟ 'ਚ ਨਹੀਂ ਚੱਲਿਆ ਇੰਗਲਿਸ਼ ਬੱਲੇਬਾਜ਼ ਕੁੱਕ ਦਾ ਬੱਲਾ

ਪਰਥ (ਏਐੱਫਪੀ) ਡੇਵਿਡ ਮਲਾਨ ਦੇ ਸ਼ਾਨਦਾਰ ਸੈਂਕੜੇ ਨਾਲ ਜਾਨੀ ਬੈਯਰਸਟੋ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਵੀਰਵਾਰ ਨੂੰ ਅਸਟੇ੫ਲੀਆ ਖ਼ਿਲਾਫ਼ ਤੀਜੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਖਰਾਬ ਸ਼ੁਰੂਆਤ ਤੋਂ ਬਆਾਦ ਮੈਚ 'ਚ ਵਾਪਸੀ ਕੀਤੀ। ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤਕ ਚਾਰ ਵਿਕਟਾਂ 'ਤੇ 305 ਦੌੜਾਂ ਬਣਾਈਆਂ। ਮਲਾਨ 110 ਦੌੜਾਂ ਬਣਾ ਕੇ ਖੇਡ ਰਹੇ ਹਨ, ਜਦੋਂਕਿ ਬੈਯਰਸਟੋ (75) ਉਨ੍ਹਾਂ ਦਾ ਸਾਥ ਨਿਭਾ ਰਹੇ ਹਨ। ਮਲਾਨ ਨੇ ਪਰਥ 'ਚ ਆਪਣੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਲਾਇਆ। ਇਸ ਸੀਰੀਜ 'ਚ ਵੀ ਇੰਗਲੈਂਡ ਵੱਲੋਂ ਇਹ ਪਹਿਲਾ ਸੈਂਕੜਾ ਹੈ। ਮਲਾਨ ਨੂੰ ਦੋ ਵਾਰ ਜੀਵਨਦਾਨ ਵੀ ਮਿਲਿਆ ਜਦੋਂ ਡੇਵਿਡ ਵਾਰਨਰ ਉਸਨੂੰ ਰਨ ਆਊਟ ਕਰਨ ਤੋਂ ਖੁੰਝ ਗਿਆ। ਫਿਰ ਕੈਮਰੂਨ ਬੈਨਯਾਫ਼ਟ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। ਉਨ੍ਹਾਂ ਨੇ 174 ਗੇਂਦਾਂ 'ਚ 15 ਚੌਕੇ ਤੇ ਇਕ ਛੱਕਾ ਲਾਇਆ। ਬੈਯਰਸਟੋ 149 ਗੇਂਦਾਂ 'ਚ ਦਸ ਚੌਕੇ ਲਾ ਚੁੱਕੇ ਹਨ। ਇਹ ਦੋਵੇਂ ਬੱਲੇਬਾਜ਼ ਪੰਜਵੀਂ ਵਿਕਟ ਲਈ 174 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ। ਇੰਗਲੈਂਡ ਦੀ ਇਸ ਸੀਰੀਜ਼ 'ਚ ਇਹ ਸਭ ਤੋਂ ਲੰਬੀ ਸਾਂਝੇਦਾਰੀ ਹੈ। ਇਸ ਸਮੇਂ 131 ਦੌੜਾਂ 'ਤੇ ਚਾਰ ਵਿਕਟਾਂ ਗਵਾ ਕੇ ਮੁਸ਼ਕਿਲ ਸਥਿਤੀ 'ਚ ਆ ਗਈ ਇੰਗਲੈਂਡ ਦੀ ਟੀਮ ਨੂੰ ਇਥੇ ਮਲਾਨ ਤੇ ਬੈਯਰਸਟੋ ਨੇ ਸੰਭਾਲਿਆ। ਬੈਯਰਸਟੋ ਨੇ ਆਪਣਾ 18ਵਾਂ ਟੈਸਟ ਅਰਧ ਸੈਂਕੜਾ ਲਾਇਆ। ਦੋਵਾਂ ਨੇ ਅਸਟ੫ੇਲਿਆਈ ਗੇਂਦਬਾਜ਼ਾਂ ਦੀ ਜੰਮ ਕੇ ਕਲਾਸ ਲਈ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਜੋ ਰੂਟ ਲਈ ਖਰਾਬ ਰਿਹਾ, ਜਦੋਂ ਉਸ ਦੇ ਤਜ਼ਰਬੇਕਾਰ ਖਿਡਾਰੀ ਅਲਿਸਟਰ ਕੁੱਕ (07) ਨੇ ਟੀਮ ਨੂੰ ਨਿਰਾਸ਼ ਕੀਤਾ ਤੇ ਮਿਸ਼ੇਲ ਸਟਾਰਕ (2/79) ਦੀ ਗੇਂਦ 'ਤੇ ਲੱਤ ਅੜਿੱਕਾ ਹੋ ਗਏ। ਇਸ ਤੋਂ ਬਾਅਦ ਜੇਮਸ ਵਿੰਸ ਯੀਜ਼ 'ਤੇ ਆਏ। ਉਥੇ ਅਸਟੇ੫ਲਿਆਈ ਗੇਂਦਬਾਜ਼ਾਂ ਨੇ ਮਾਰਕ ਸਟੋਨਮੈਨ ਦੀਆਂ ਸ਼ਾਰਟ ਗੇਂਦਾਂ ਸੁੱਟ ਕੇ ਉਨ੍ਹਾਂ ਦੀ ਪ੫ੀਖਿਆ ਲਈ। ਵਿੰਸ ਨੂੰ ਜੋਂਸ ਹੇਜਲਵੁੱਡ ਨੇ ਟਿਮ ਪੈਨ ਨੂੰ ਕੈਚ ਆਊਟ ਕਰਵਾਇਆ। ਹਾਲਾਂਕਿ ਖ਼ਰਾਬ ਫਾਰਮ ਨਾਲ ਜੂਝ ਰਹੇ ਜੋ ਰੂਟ ਨੇ ਆਪਣੀ ਪਾਰੀ ਦੀ ਸ਼ੁਰੂਆਤ ਚੰਗੀ ਕੀਤੀ ਪਰ ਜਦੋਂ ਉਹ 20 ਦੌੜਾਂ 'ਤੇ ਪਹੁੰਚਿਆ ਤਾਂ ਕਮਿੰਸ ਦੀ ਗੇਂਦ 'ਤੇ ਉਹ ਪੈਨ ਨੂੰ ਕੈਚ ਦੇ ਬੈਠਾ। ਫਿਰ ਜਲਦੀ ਹੀ ਸਟੋਨਮੈਨ (56) ਨੂੰ ਸਟਾਰਕ ਨੇ ਪੈਨ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ।