- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13.15 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਾਲਟਾਲ (ਸੋਨਮਰਗ) ਅਤੇ ਮੀਨਾਮਰਗ (ਦ੍ਰਾਸ ਤੇ ਕਾਰਗਿਲ) ਦੇ ਵਿਚਕਾਰ ਸਥਿਤ ਹੈ, ਜੋ ਦੁਨੀਆ ਦੀ ਸਭ ਤੋਂ ਵੱਧ ਉਚਾਈ 'ਤੇ ਬਣੀ ਸਭ ਤੋਂ ਲੰਬੀ ਸਿੰਗਲ-ਟਿਊਬ, ਦੋਵਾਂ ਪਾਸਿਆਂ ਤੋਂ ਚੱਲਣ ਵਾਲੀ ਸੜਕ ਸੁਰੰਗ ਬਣਨ ਜਾ ਰਹੀ ਹੈ।

ਡਿਜੀਟਲ ਡੈਸਕ, ਲੱਦਾਖ : Zojila Tunnel Breakthrough: ਜਿਸ ਦਾ ਇੰਤਜ਼ਾਰ ਭਾਰਤ ਨੂੰ ਲੰਬੇ ਸਮੇਂ ਤੋਂ ਸੀ, ਆਖ਼ਰਕਾਰ ਉਹ ਘੜੀ ਆ ਗਈ ਹੈ। ਦੁਨੀਆ ਦੀ ਸਭ ਤੋਂ ਲੰਬੀ ਸਿੰਗਲ ਟਿਊਬ ਸੁਰੰਗ (ਜ਼ੋਜਿਲਾ ਸੁਰੰਗ) ਦਾ ਬ੍ਰੇਕਥਰੂ (ਸੁਰੰਗ ਦੇ ਦੋਵਾਂ ਸਿਰਿਆਂ ਦਾ ਆਪਸ 'ਚ ਜੁੜਨਾ) ਕੱਲ੍ਹ, ਯਾਨੀ 09 ਜੂਨ 2026 ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕਰਨਗੇ।
13.15 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਾਲਟਾਲ (ਸੋਨਮਰਗ) ਅਤੇ ਮੀਨਾਮਰਗ (ਦ੍ਰਾਸ ਤੇ ਕਾਰਗਿਲ) ਦੇ ਵਿਚਕਾਰ ਸਥਿਤ ਹੈ, ਜੋ ਦੁਨੀਆ ਦੀ ਸਭ ਤੋਂ ਵੱਧ ਉਚਾਈ 'ਤੇ ਬਣੀ ਸਭ ਤੋਂ ਲੰਬੀ ਸਿੰਗਲ-ਟਿਊਬ, ਦੋਵਾਂ ਪਾਸਿਆਂ ਤੋਂ ਚੱਲਣ ਵਾਲੀ ਸੜਕ ਸੁਰੰਗ ਬਣਨ ਜਾ ਰਹੀ ਹੈ।
ਇਹ ਪ੍ਰੋਜੈਕਟ ਭਾਰਤ ਦੇ ਸਭ ਤੋਂ ਮੁਸ਼ਕਲ ਹਿਮਾਲੀਅਨ ਕਾਰੀਡੋਰਾਂ 'ਚੋਂ ਇਕ ਹੈ। ਹਰ ਸਾਲ ਭਾਰੀ ਬਰਫ਼ਬਾਰੀ, ਬਰਫ਼ੀਲੇ ਤੂਫ਼ਾਨ ਤੇ ਖ਼ਰਾਬ ਮੌਸਮ ਕਾਰਨ ਅਕਸਰ ਇਨ੍ਹਾਂ ਇਲਾਕਿਆਂ 'ਚ ਕੁਨੈਕਟੀਵਿਟੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਹਾਲਾਂਕਿ, ਜ਼ੋਜਿਲਾ ਸੁਰੰਗ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਸ੍ਰੀਨਗਰ ਤੇ ਲੱਦਾਖ ਵਿਚਕਾਰ ਸਾਲ ਭਰ ਕਨੈਕਟੀਵਿਟੀ ਪੱਕੀ ਕਰੇਗਾ।
ਇਸ ਨਾਲ ਦ੍ਰਾਸ, ਕਾਰਗਿਲ, ਲੇਹ ਤੇ ਆਲੇ-ਦੁਆਲੇ ਦੇ ਇਲਾਕਿਆਂ ਤਕ ਪਹੁੰਚ ਬਿਹਤਰ ਹੋਵੇਗੀ ਅਤੇ ਸੰਵੇਦਨਸ਼ੀਲ ਬਾਰਡਰ ਜ਼ੋਨ 'ਚ ਆਵਾਜਾਈ, ਲੌਜਿਸਟਿਕਸ ਦੀ ਭਰੋਸੇਯੋਗਤਾ ਤੇ ਰਣਨੀਤਕ ਪਹੁੰਚ ਕਾਫ਼ੀ ਮਜ਼ਬੂਤ ਹੋਵੇਗੀ। ਜ਼ੋਜਿਲਾ ਟਨਲ ਪ੍ਰੋਜੈਕਟ ਦਾ ਸਮਾਜਿਕ-ਆਰਥਿਕ ਅਤੇ ਰਣਨੀਤਕ ਮਹੱਤਵ ਬਹੁਤ ਜ਼ਿਆਦਾ ਹੈ। ਉਮੀਦ ਹੈ ਕਿ ਇਸ ਸੁਰੰਗ ਤੋਂ ਬਾਅਦ ਹੁਣ ਕਿਸੇ ਵੀ ਮੌਸਮ 'ਚ ਕੁਨੈਕਟੀਵਿਟੀ ਦੀ ਸਮੱਸਿਆ ਨਹੀਂ ਆਵੇਗੀ ਅਤੇ ਇਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।
ਸਮੁੰਦਰ ਤਲ ਤੋਂ ਲਗਪਗ 11,578 ਫੁੱਟ ਦੀ ਉਚਾਈ 'ਤੇ ਸਥਿਤ ਇਹ ਸੁਰੰਗ ਭਾਰਤ ਦੇ ਪਹਾੜੀ ਇੰਫਰਾਸਟ੍ਰਕਚਰ ਸੈਕਟਰ 'ਚ ਇੰਜੀਨੀਅਰਿੰਗ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ 'ਚੋਂ ਇਕ ਹੈ। ਮੁੱਖ ਸੁਰੰਗ ਬਾਲਟਾਲ 'ਚ ਵੈਸਟ ਪੋਰਟਲ ਤੋਂ ਸ਼ੁਰੂ ਹੁੰਦੀ ਹੈ ਤੇ ਮੀਨਾਮਰਗ 'ਚ ਈਸਟ ਪੋਰਟਲ 'ਤੇ ਖ਼ਤਮ ਹੁੰਦੀ ਹੈ ਅਤੇ ਕਾਫ਼ੀ ਸਮੇਂ ਤੋਂ ਦੋਵਾਂ ਸਿਰਿਆਂ ਤੋਂ ਸੁਰੰਗ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਹਰ ਕਿਸੇ ਨੂੰ ਹੁਣ ਇਸ ਸੁਰੰਗ ਦੇ ਆਖਰੀ ਬ੍ਰੇਕਥਰੂ ਦਾ ਇੰਤਜ਼ਾਰ ਹੈ। ਇਹ ਅਹਿਮ ਪ੍ਰੋਜੈਕਟ ਨੈਸ਼ਨਲ ਹਾਈਵੇਜ਼ ਐਂਡ ਇੰਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (NHIDCL) ਲਈ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟ੍ਰਕਚਰ ਲਿਮਟਿਡ (MEIL) ਵੱਲੋਂ ਕੀਤਾ ਜਾ ਰਿਹਾ ਹੈ।