NEET-Re Exam: ਪੇਪਰ ਲੀਕ ਰੋਕਣ ਲਈ ਸਰਕਾਰ ਦਾ ਵੱਡਾ ਪਲਾਨ! ਕੀ IAF ਦੇ ਜਹਾਜ਼ਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣਗੇ ਪ੍ਰਸ਼ਨ ਪੱਤਰ?
ਐੱਨ.ਟੀ.ਏ. (NTA) ਵੱਲੋਂ ਦੇਸ਼ ਭਰ ਵਿੱਚ 03 ਮਈ ਨੂੰ NEET-UG ਪ੍ਰੀਖਿਆ 2026 ਆਯੋਜਿਤ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ ਲਗਪਗ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪਰ ਪੇਪਰ ਲੀਕ ਮਾਮਲੇ ਦੇ ਚੱਲਦਿਆਂ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਐੱਨ.ਟੀ.ਏ. ਨੇ NEET-Re Exam 2026 ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ, ਜੋ ਹੁਣ 21 ਜੂਨ ਨੂੰ ਕਰਵਾਈ ਜਾਵੇਗੀ।
Publish Date: Sat, 30 May 2026 03:44 PM (IST)
Updated Date: Sat, 30 May 2026 03:47 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਐੱਨ.ਟੀ.ਏ. (NTA) ਵੱਲੋਂ ਦੇਸ਼ ਭਰ ਵਿੱਚ 03 ਮਈ ਨੂੰ NEET-UG ਪ੍ਰੀਖਿਆ 2026 ਆਯੋਜਿਤ ਕਰਵਾਈ ਗਈ ਸੀ। ਇਸ ਪ੍ਰੀਖਿਆ ਵਿੱਚ ਲਗਪਗ 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪਰ ਪੇਪਰ ਲੀਕ ਮਾਮਲੇ ਦੇ ਚੱਲਦਿਆਂ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਐੱਨ.ਟੀ.ਏ. ਨੇ NEET-Re Exam 2026 ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ, ਜੋ ਹੁਣ 21 ਜੂਨ ਨੂੰ ਕਰਵਾਈ ਜਾਵੇਗੀ।
ਪ੍ਰੀਖਿਆ ਨੂੰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਤਮਾਮ ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਨੀਟ ਪ੍ਰੀਖਿਆ ਦਾ ਕੁਐਸਚਨ ਪੇਪਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਆਈ.ਏ.ਐੱਫ. (IAF - ਭਾਰਤੀ ਹਵਾਈ ਸੈਨਾ) ਦੇ ਜਹਾਜ਼ਾਂ ਦੀ ਵਰਤੋਂ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ।
ਹਾਈ-ਲੈਵਲ ਮੀਟਿੰਗ ਵਿੱਚ ਹੋਇਆ ਜ਼ਿਕਰ
ਨੀਟ-ਰੀ ਪ੍ਰੀਖਿਆ ਲਈ ਹਾਲ ਹੀ ਵਿੱਚ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਆਯੋਜਿਤ ਕਰਵਾਈ ਗਈ ਸੀ। ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਸ਼ਾਮਲ ਹੋਏ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੈਠਕ ਵਿੱਚ ਪ੍ਰੀਖਿਆ ਲਈ ਕੁਐਸਚਨ ਪੇਪਰ IAF ਦੇ ਜਹਾਜ਼ਾਂ ਦੀ ਮਦਦ ਨਾਲ ਪਹੁੰਚਾਏ ਜਾਣ 'ਤੇ ਵਿਚਾਰ ਕੀਤਾ ਗਿਆ। ਦੱਸ ਦੇਈਏ ਕਿ ਇਸ ਫੈਸਲੇ 'ਤੇ ਅੰਤਿਮ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਪ੍ਰੀਖਿਆ ਨੂੰ ਹੋਰ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਸਰਕਾਰ ਵੱਲੋਂ ਕਈ ਹੋਰ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ।
21 ਜੂਨ ਨੂੰ ਹੋਵੇਗੀ ਪ੍ਰੀਖਿਆ
ਐੱਨ.ਟੀ.ਏ. ਦੇ ਆਫ਼ੀਸ਼ੀਅਲ ਨੋਟਿਸ ਮੁਤਾਬਕ, ਨੀਟ ਯੂਜੀ ਦੀ ਪ੍ਰੀਖਿਆ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ 21 ਜੂਨ ਨੂੰ ਆਯੋਜਿਤ ਕਰਵਾਈ ਜਾਵੇਗੀ। ਇਸ ਦੇ ਨਾਲ ਹੀ 14 ਜੂਨ ਤੱਕ ਸੰਭਾਵਿਤ ਐਡਮਿਟ ਕਾਰਡ ਵੀ ਜਾਰੀ ਕਰ ਦਿੱਤੇ ਜਾਣਗੇ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਐੱਨ.ਟੀ.ਏ. ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ।
ਨੀਟ-ਰੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਟ੍ਰਾਂਸਪੋਰਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ਵਾਲੇ ਦਿਨ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਵੀ ਦਿੱਤਾ ਜਾਵੇਗਾ।