ਕਦੋਂ ਬੰਦ ਹੋਵੇਗਾ ਵਿਦਿਆਰਥੀਆਂ 'ਤੇ ਜ਼ੁਲਮ, ਕਾਲਜ ’ਚ ਤਸ਼ੱਦਦ ਮਗਰੋਂ ਡੈਂਟਲ ਵਿਦਿਆਰਥਣ ਨੇ ਜੀਵਨ ਲੀਲ੍ਹਾ ਕੀਤੀ ਖਤਮ
ਰਿਵਾਰਕ ਮੈਂਬਰਾਂ ਨੇ ਕਾਲਜ ਮੈਨੇਜਮੈਂਟ ਅਤੇ ਇਕ ਅਧਿਆਪਕ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜਨਤਕ ਤੌਰ ’ਤੇ ਬੇਇੱਜ਼ਤ ਕੀਤੇ ਜਾਣ ਅਤੇ ਮਾਨਸਿਕ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ।
Publish Date: Sat, 10 Jan 2026 08:43 AM (IST)
Updated Date: Sat, 10 Jan 2026 08:46 AM (IST)
ਬੈਂਗਲੁਰੂ : ਬੈਂਗਲੁਰੂ ਦੇ ਇਕ ਡੈਂਟਲ ਕਾਲਜ ਦੀ 23 ਸਾਲਾ ਵਿਦਿਆਰਥਣ ਨੇ ਮਾਨਸਿਕ ਤਸ਼ੱਦਦ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਯਸ਼ਸਵਿਨੀ ਵਜੋਂ ਹੋਈ ਹੈ ਜਿਹੜੀ ਓਰਲ ਮੈਡੀਸਿਨ ਐਂਡ ਰੇਡੀਓਲੋਜੀ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ। ਪੁਲਿਸ ਮੁਤਾਬਕ, ਸ਼ੁੱਕਰਵਾਰ ਨੂੰ ਯਸ਼ਸਵਿਨੀ ਆਪਣੀ ਰਿਹਾਇਸ਼ ’ਤੇ ਫਾਂਸੀ ਦੇ ਫੰਦੇ ’ਤੇ ਲਟਕੀ ਮਿਲੀ। ਪਰਿਵਾਰਕ ਮੈਂਬਰਾਂ ਨੇ ਕਾਲਜ ਮੈਨੇਜਮੈਂਟ ਅਤੇ ਇਕ ਅਧਿਆਪਕ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜਨਤਕ ਤੌਰ ’ਤੇ ਬੇਇੱਜ਼ਤ ਕੀਤੇ ਜਾਣ ਅਤੇ ਮਾਨਸਿਕ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ।