- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਨੀਤੀ ਤਹਿਤ ਗ੍ਰੇਟਰ ਕੈਲਾਸ਼ ਵਰਗੇ ਕਈ ਇਲਾਕਿਆਂ ਦਾ 80 ਫੀਸਦੀ ਤੋਂ ਵੱਧ ਖੇਤਰ ਇਸ ਦੇ ਘੇਰੇ 'ਚ ਆ ਜਾਵੇਗਾ। ਇਸੇ ਤਰ੍ਹਾਂ, ਮਾਡਲ ਟਾਊਨ ਵਰਗੀਆਂ ਕਲੋਨੀਆਂ 'ਚ ਵਪਾਰਕ ਗਤੀਵਿਧੀਆਂ ਵਧਣਗੀਆਂ। ਇਸ ਨਾਲ ਨਾ ਸਿਰਫ਼ ਜਾਮ ਅਤੇ ਭੀੜ-ਭੜੱਕਾ ਵਧੇਗਾ, ਸਗੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਵੀ ਗੰਭੀਰ ਹੋਵੇਗੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ: ਕੇਂਦਰ ਦੀ ਟ੍ਰਾਂਜ਼ਿਟ ਓਰੀਐਂਟਿਡ ਡਿਵੈਲਪਮੈਂਟ (TOD) ਨੀਤੀ ਨੂੰ ਲੈ ਕੇ ਆਰਡਬਲਯੂਏ (RWA) ਨੇ ਚਿੰਤਾ ਜਤਾਈ ਹੈ। ਉਨ੍ਹਾਂ ਅਨੁਸਾਰ ਮੈਟਰੋ, ਰੇਲਵੇ ਲਾਈਨ ਤੇ ਆਰਆਰਟੀਐੱਸ (RRTS) ਕਾਰੀਡੋਰ ਨੇੜੇ ਯੋਜਨਾਬੱਧ ਵਿਕਾਸ ਦੀ ਪ੍ਰਕਿਰਿਆ ਨਾਲ ਭੀੜ-ਭੜੱਕੇ ਅਤੇ ਜਾਮ ਦੀ ਸਮੱਸਿਆ ਵਧੇਗੀ।
ਨਵੀਂ ਨੀਤੀ ਤਹਿਤ ਮੈਟਰੋ ਅਤੇ ਆਰਆਰਟੀਐੱਸ ਸਟੇਸ਼ਨਾਂ ਦੇ 500 ਮੀਟਰ ਦੇ ਘੇਰੇ 'ਚ ਸੰਘਣੇ ਅਤੇ ਮਿਸ਼ਰਤ ਵਰਤੋਂ ਵਾਲੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਲਗਪਗ 207 ਵਰਗ ਕਿਲੋਮੀਟਰ ਦਾ ਖੇਤਰ ਕਵਰ ਹੋਵੇਗਾ, ਜਿੱਥੇ ਲੋਕ ਆਪਣੇ ਕੰਮ ਵਾਲੀ ਥਾਂ ਅਤੇ ਜਨਤਕ ਆਵਾਜਾਈ ਦੇ ਨੇੜੇ ਰਹਿ ਸਕਣਗੇ। ਆਰਡਬਲਯੂਏ ਦੇ ਅਹੁਦੇਦਾਰਾਂ ਅਨੁਸਾਰ, ਪਹਿਲਾਂ ਹੀ ਮੈਟਰੋ ਸਟੇਸ਼ਨਾਂ ਦੇ ਆਲੇ-ਦੁਆਲੇ ਜਾਮ ਤੇ ਭੀੜ ਦੀ ਸਮੱਸਿਆ ਜ਼ਿਆਦਾ ਹੈ। ਉੱਪਰੋਂ ਨਵੀਂ ਨੀਤੀ ਤਹਿਤ ਹੁਣ ਇਨ੍ਹਾਂ ਖੇਤਰਾਂ ਨੂੰ ਵਪਾਰਕ ਅਤੇ ਰਿਹਾਇਸ਼ੀ ਮਿਸ਼ਰਤ ਵਰਤੋਂ ਲਈ ਵਰਤਿਆ ਜਾ ਸਕੇਗਾ।
ਨਵੀਂ ਨੀਤੀ ਤਹਿਤ ਗ੍ਰੇਟਰ ਕੈਲਾਸ਼ ਵਰਗੇ ਕਈ ਇਲਾਕਿਆਂ ਦਾ 80 ਫੀਸਦੀ ਤੋਂ ਵੱਧ ਖੇਤਰ ਇਸ ਦੇ ਘੇਰੇ 'ਚ ਆ ਜਾਵੇਗਾ। ਇਸੇ ਤਰ੍ਹਾਂ, ਮਾਡਲ ਟਾਊਨ ਵਰਗੀਆਂ ਕਲੋਨੀਆਂ 'ਚ ਵਪਾਰਕ ਗਤੀਵਿਧੀਆਂ ਵਧਣਗੀਆਂ। ਇਸ ਨਾਲ ਨਾ ਸਿਰਫ਼ ਜਾਮ ਤੇ ਭੀੜ-ਭੜੱਕਾ ਵਧੇਗਾ, ਸਗੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਵੀ ਗੰਭੀਰ ਹੋਵੇਗੀ।
ਆਰਡਬਲਯੂਏ ਦੇ ਫੈਡਰੇਸ਼ਨ 'ਯੂਨਾਈਟਿਡ ਰੈਜ਼ੀਡੈਂਟ ਆਫ ਦਿੱਲੀ' (URD) ਦੇ ਜਨਰਲ ਸਕੱਤਰ ਸੌਰਭ ਗਾਂਧੀ ਅਨੁਸਾਰ ਇਹ ਨੀਤੀ ਚਿੰਤਾਜਨਕ ਹੈ। ਉਹ ਵੀ ਉਦੋਂ ਜਦੋਂ ਮਾਸਟਰ ਪਲਾਨ 2021 ਨੂੰ ਅਜੇ ਤਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ ਹੈ, ਜਿਸ ਰਾਹੀਂ ਦਿੱਲੀ ਦੀ ਆਬੋ-ਹਵਾ ਨੂੰ ਬਿਹਤਰ ਬਣਾਇਆ ਜਾਣਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਮਾਡਲ ਟਾਊਨ ਦੀ ਹੀ ਗੱਲ ਕਰੀਏ, ਜੇਕਰ ਮਿਸ਼ਰਤ ਭੂਮੀ ਵਰਤੋਂ ਨੂੰ ਉਤਸ਼ਾਹ ਮਿਲਦਾ ਹੈ ਤਾਂ ਉਸ ਦੇ 500 ਮੀਟਰ ਦੇ ਘੇਰੇ 'ਚ ਨਾ ਸਿਰਫ਼ ਇਮਾਰਤਾਂ ਦੀ ਘਣਤਾ ਵਧੇਗੀ, ਸਗੋਂ ਆਬਾਦੀ ਦਾ ਦਬਾਅ ਵੀ ਕਾਫ਼ੀ ਜ਼ਿਆਦਾ ਹੋ ਜਾਵੇਗਾ।
ਇਸ ਨਾਲ ਹਵਾ ਪ੍ਰਦੂਸ਼ਣ 'ਚ ਵਾਧਾ ਹੋਵੇਗਾ। ਆਰਡਬਲਯੂਏ ਦੇ ਇਕ ਹੋਰ ਫੈਡਰੇਸ਼ਨ 'ਊਰਜਾ' ਦੇ ਪ੍ਰਧਾਨ ਅਤੁਲ ਗੋਇਲ ਅਨੁਸਾਰ, ਇਹ ਨੀਤੀ ਇਸ ਲਈ ਵੀ ਸਹੀ ਨਹੀਂ ਕਹੀ ਜਾ ਸਕਦੀ ਕਿਉਂਕਿ ਜਲਦੀ ਹੀ ਮਾਸਟਰ ਪਲਾਨ 2041 ਆਉਣ ਵਾਲਾ ਹੈ। ਚੀਜ਼ਾਂ ਉਸ ਵਿੱਚ ਸਪਸ਼ਟ ਕੀਤੀਆਂ ਜਾਣੀਆਂ ਚਾਹੀਦੀਆਂ ਸਨ। ਫਲੋਰ ਏਰੀਆ ਰੇਸ਼ੋ (FAR) ਨੂੰ 2000 ਵਰਗ ਮੀਟਰ ਜ਼ਮੀਨ ਦਾ 500 ਕਰਨ 'ਤੇ ਵੀ ਪਹਿਲਾਂ ਹੀ ਆਰਡਬਲਯੂਏ ਨੂੰ ਇਤਰਾਜ਼ ਹੈ।