ਕੀ ਹੈ 'ਆਪਰੇਸ਼ਨ ਐਪਿਕ ਫਿਊਰੀ', ਅਮਰੀਕਾ ਨੇ ਕੀਤੀ ਫੁੱਲ-ਪਰੂਫ ਪਲਾਨਿੰਗ; ਇਜ਼ਰਾਈਲ-ਇਰਾਨ ਦੀ ਜੰਗ 'ਚ ਹੁਣ ਤਕ ਕੀ-ਕੀ ਹੋਇਆ?
Operation Epic Fury ਤਹਿਤ ਅਮਰੀਕਾ-ਇਜ਼ਰਾਈਲ ਨੇ ਮਿਲ ਕੇ ਹਮਲੇ ਕੀਤੇ, ਜਿਸ ਵਿਚ ਪੂਰੇ ਈਰਾਨ 'ਚ ਫ਼ੌਜੀ ਟਿਕਾਣਿਆਂ ਅਤੇ ਜਲ ਸੈਨਾ ਦੀਆਂ ਥਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
Publish Date: Sun, 01 Mar 2026 03:38 PM (IST)
Updated Date: Sun, 01 Mar 2026 03:44 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਨੇ ਸ਼ਨਿਚਰਵਾਰ 28 ਫਰਵਰੀ ਨੂੰ ਈਰਾਨ ਦੇ ਖ਼ਿਲਾਫ਼ ਵੱਡਾ ਫ਼ੌਜੀ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਦਾ ਨਾਂ 'ਅਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਸੀ। ਅਮਰੀਕਾ ਦੇ ਇਸ ਅਪ੍ਰੇਸ਼ਨ 'ਚ ਇਜ਼ਰਾਈਲ ਨੇ ਵੀ ਸਾਥ ਦਿੱਤਾ। ਅਮਰੀਕਾ-ਇਜ਼ਰਾਈਲ ਨੇ ਇਨ੍ਹਾਂ ਹਮਲਿਆਂ 'ਚ ਈਰਾਨ ਦੇ ਖਾਸ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਅਪ੍ਰੇਸ਼ਨ ਐਪਿਕ ਫਿਊਰੀ ਤਹਿਤ ਹੀ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੇ ਦਫ਼ਤਰ ਦੇ ਕੋਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਖ਼ਬਰ ਸਾਹਮਣੇ ਆਈ ਕਿ ਅਮਰੀਕੀ ਹਮਲਿਆਂ 'ਚ ਖ਼ਾਮੇਨੇਈ ਦੀ ਮੌਤ ਹੋ ਗਈ ਹੈ।
ਅਪ੍ਰੇਸ਼ਨ ਐਪਿਕ ਫਿਊਰੀ ਇਕ ਜੰਗੀ ਮਿਸ਼ਨ (Combat Mission) ਹੈ ਜਿਸ ਨੂੰ ਇਜ਼ਰਾਈਲ ਦੇ ਸਹਿਯੋਗ ਨਾਲ ਯੂਨਾਈਟਿਡ ਸਟੇਟਸ (ਅਮਰੀਕਾ) ਨੇ ਚਲਾਇਆ। ਇਸ ਨੂੰ ਮਿਜ਼ਾਈਲ ਸਹੂਲਤਾਂ, ਨੇਵੀ ਦੇ ਟਿਕਾਣਿਆਂ ਅਤੇ ਕਮਾਂਡ ਸੈਂਟਰਾਂ ਸਮੇਤ ਰਣਨੀਤਕ ਇਰਾਨੀ ਫ਼ੌਜੀ ਸਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ।
ਅਮਰੀਕੀ ਅਧਿਕਾਰੀਆਂ ਮੁਤਾਬਕ, ਇਹ ਮਿਸ਼ਨ ਈਰਾਨ ਦੇ ਮਿਜ਼ਾਈਲ ਪ੍ਰੋਗਰਾਮਾਂ ਅਤੇ ਫ਼ੌਜੀ ਬੁਨਿਆਦੀ ਢਾਂਚੇ ਤੋਂ ਹੋਣ ਵਾਲੇ ਸੰਭਾਵੀ ਖ਼ਤਰਿਆਂ 'ਤੇ ਹਮਲਾ ਕਰਕੇ ਅਮਰੀਕੀ ਨਾਗਰਿਕਾਂ ਅਤੇ ਸਾਥੀਆਂ ਦੀ ਰੱਖਿਆ ਲਈ ਬਣਾਇਆ ਗਿਆ ਸੀ।
US ਰੱਖਿਆ ਅਧਿਕਾਰੀਆਂ ਨੇ ਸਟ੍ਰਾਈਕ ਸ਼ੁਰੂ ਹੋਣ ਦੇ ਤੁਰੰਤ ਬਾਅਦ ਅਪ੍ਰੇਸ਼ਨ ਐਪਿਕ ਫਿਊਰੀ ਦਾ ਜਨਤਕ ਤੌਰ 'ਤੇ ਐਲਾਨ ਕਰ ਦਿੱਤਾ ਸੀ।
ਕੌਣ ਸੀ ਅਪ੍ਰੇਸ਼ਨ ਐਪਿਕ ਫਿਊਰੀ ਦਾ ਟਾਰਗੇਟ?
ਅਪ੍ਰੇਸ਼ਨ ਐਪਿਕ ਫਿਊਰੀ ਤਹਿਤ ਅਮਰੀਕਾ-ਇਜ਼ਰਾਈਲ ਨੇ ਮਿਲ ਕੇ ਹਮਲੇ ਕੀਤੇ, ਜਿਸ ਵਿਚ ਪੂਰੇ ਈਰਾਨ 'ਚ ਫ਼ੌਜੀ ਟਿਕਾਣਿਆਂ ਅਤੇ ਜਲ ਸੈਨਾ ਦੀਆਂ ਥਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਈਰਾਨ 'ਤੇ ਹਮਲੇ ਤੋਂ ਬਾਅਦ ਵੀਡੀਓ ਸਾਂਝੀ ਕੀਤੀ ਅਤੇ ਦੱਸਿਆ, 'ਇਸ ਅਪ੍ਰੇਸ਼ਨ ਦਾ ਮਕਸਦ ਮਿਡਲ ਈਸਟ 'ਚ ਅਮਰੀਕੀ ਫ਼ੌਜ ਤੇ ਸਾਥੀਆਂ ਲਈ ਖ਼ਤਰਿਆਂ ਨੂੰ ਖ਼ਤਮ ਕਰਨਾ ਸੀ।'
ਅਮਰੀਕੀ ਹਮਲੇ ਦਾ ਉਦੇਸ਼ ਈਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ (Nuclear Activities) ਬਾਰੇ ਵੀ ਸਖ਼ਤ ਸੰਦੇਸ਼ ਦੇਣਾ ਸੀ। ਅਮਰੀਕਾ ਨੇ ਈਰਾਨ ਨੂੰ ਕਈ ਵਾਰ ਪਰਮਾਣੂ ਹਥਿਆਰ ਨਾ ਬਣਾਉਣ ਦੀ ਗੱਲ ਕਹੀ ਸੀ।