West Bengal Assembly Election 2021: ਫੋਨ ਟੈਪਿੰਗ ਮਾਮਲੇ 'ਚ ਭਾਜਪਾ ਨੇਤਾਵਾਂ ਖ਼ਿਲਾਫ਼ ਕੇਸ ਦਰਜ
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਤੇ ਬੰਗਾਲ ਚੋਣਾਂ ਦੇ ਸਹਿ ਇੰਚਾਰਜ ਅਮਿਤ ਮਾਲਵੀਆ ਅਤੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਕੋਲਕਾਤਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਪ੍ਰਰੈੱਸ ਕਾਨਫਰੰਸ ਕਰਕੇ ਇਕ ਆਡੀਓ ਸੁਣਾਇਆ ਸੀ, ਜਿਸ ਵਿਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਮਮਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿੰਦੀ ਹੈ ਕਿ ਸੁਰੱਖਿਆ ਬਲਾਂ ਦੀ ਗੋਲ਼ੀ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਪ੍ਰਦਰਸ਼ਨ ਕੀਤਾ ਜਾਵੇ।
Publish Date: Sun, 18 Apr 2021 07:08 PM (IST)
Updated Date: Sun, 18 Apr 2021 07:15 PM (IST)
ਸਟੇਟ ਬਿਊਰੋ, ਕੋਲਕਾਤਾ : ਆਖ਼ਰਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਥਿਤ ਫੋਨ ਟੈਪਿੰਗ ਮਾਮਲੇ ਵਿਚ ਤਿ੍ਣਮੂਲ ਕਾਂਗਰਸ ਵੱਲੋਂ ਭਾਜਪਾ ਨੇਤਾਵਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਕਾਲੀਘਾਟ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ ਮੁੱਖ ਮੰਤਰੀ ਦੇ ਫੋਨ ਨੂੰ ਗ਼ੈਰ-ਕਾਨੂੰਨੀ ਰੂਪ ਨਾਲ ਟੈਪਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੋਲਕਾਤਾ ਦੇ ਕਸਬਾ ਦੀ ਇਕ ਮਹਿਲਾ ਤਿ੍ਣਮੂਲ ਕਾਂਗਰਸ ਵਰਕਰ ਨੇ ਐਤਵਾਰ ਨੂੰ ਕਾਲੀਘਾਟ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰਵਾਇਆ ਹੈ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਤੇ ਬੰਗਾਲ ਚੋਣਾਂ ਦੇ ਸਹਿ ਇੰਚਾਰਜ ਅਮਿਤ ਮਾਲਵੀਆ ਅਤੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਕੋਲਕਾਤਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਪ੍ਰਰੈੱਸ ਕਾਨਫਰੰਸ ਕਰਕੇ ਇਕ ਆਡੀਓ ਸੁਣਾਇਆ ਸੀ, ਜਿਸ ਵਿਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਮਮਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਕਹਿੰਦੀ ਹੈ ਕਿ ਸੁਰੱਖਿਆ ਬਲਾਂ ਦੀ ਗੋਲ਼ੀ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਪ੍ਰਦਰਸ਼ਨ ਕੀਤਾ ਜਾਵੇ। ਮਮਤਾ ਆਪਣੀ ਪਾਰਟੀ ਦੇ ਨੇਤਾ ਨੂੰ ਕਹਿ ਰਹੀ ਸੀ ਕਿ ਉਹ ਕੂਚਬਿਹਾਰ ਦੇ ਐੱਸਪੀ, ਮਾਮਲੇ ਦੇ ਜਾਂਚ ਅਧਿਕਾਰੀ (ਆਈਓ) ਅਤੇ ਸੀਆਈਐੱਸਐੱਫ ਦੇ ਕਮਾਂਡੈਂਟ ਨੂੰ ਫਸਾਉਣ ਲਈ ਕੇਸ ਕਰਵਾਉਣ।
ਮਾਲਵੀਆ ਨੇ ਦਾਅਵਾ ਕੀਤਾ ਕਿ ਮਮਤਾ ਕਹਿ ਰਹੀ ਹੈ ਕਿ ਕੇਸ ਪਰਿਵਾਰਾਂ ਵੱਲੋਂ ਦਰਜ ਨਾ ਕਰਵਾਏ ਜਾਣ। ਪੇਸ਼ੇਵਰ ਵਕੀਲ ਜ਼ਰੀਏ ਕੇਸ ਕਰਵਾਇਆ ਜਾਵੇ। ਇਸ ਤੋਂ ਬਾਅਦ ਤਿ੍ਣਮੂਲ ਕਾਂਗਰਸ ਵੱਲੋਂ ਭਾਜਪਾ 'ਤੇ ਮੁੱਖ ਮੰਤਰੀ ਦੇ ਫੋਨ ਦੀ ਟੈਪਿੰਗ ਦਾ ਦੋਸ਼ ਲਾਇਆ ਗਿਆ ਸੀ।