ਤਾਮਿਲਨਾਡੂ 'ਚ ਵਿਜੇ ਕੈਬਨਿਟ ਦਾ ਵਿਸਥਾਰ : TVK ਦੇ 21 ਤੇ ਕਾਂਗਰਸ ਦੇ 2 ਵਿਧਾਇਕਾਂ ਨੇ ਚੁੱਕੀ ਸਹੁੰ; IUML-VCK ਨੂੰ ਨਹੀਂ ਮਿਲੀ ਜਗ੍ਹਾ
ਮੁੱਖ ਮੰਤਰੀ ਵਿਜੇ ਨੇ 10 ਮਈ ਨੂੰ ਨੌਂ ਹੋਰ ਮੰਤਰੀਆਂ ਨਾਲ ਸਹੁੰ ਚੁੱਕੀ ਸੀ । ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਵੱਧ ਤੋਂ ਵੱਧ 35 ਮੰਤਰੀਆਂ ਦੀ ਆਗਿਆਯੋਗ ਗਿਣਤੀ ਹੈ। ਅੱਜ 23 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਨਾਲ ਵਿਜੇ ਪ੍ਰਸ਼ਾਸਨ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 32 ਹੋ ਗਈ ਹੈ।
Publish Date: Thu, 21 May 2026 12:40 PM (IST)
Updated Date: Thu, 21 May 2026 12:46 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਤਾਮਿਲਨਾਡੂ ਵਿੱਚ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਜ਼ਾਗਮ ਸਰਕਾਰ ਦਾ ਪਹਿਲਾ ਮੰਤਰੀਮੰਡਲ ਵਿਸਥਾਰ ਹੋਇਆ। ਨਵੀਂ ਸਰਕਾਰ ਵਿੱਚ ਵਿਜੇ ਦੀ ਟੀਵੀਕੇ ਪਾਰਟੀ ਦੇ 21 ਵਿਧਾਇਕਾਂ ਤੇ ਸਹਿਯੋਗੀ ਕਾਂਗਰਸ ਪਾਰਟੀ ਦੇ 2 ਵਿਧਾਇਕਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ।
ਜੋ ਟੀਵੀਕੇ ਸਰਕਾਰ ਦੇ ਬਹੁਮਤ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਦੋ ਦੋ ਮੁੱਖ ਸਹਿਯੋਗੀ ਦਲ ਆਈਯੂਐਮਐਲ ਅਤੇ ਵੀਸੀਕੇ ਫਿਲਹਾਲ ਇਸ ਕੈਬਨਿਟ ਵਿਸਥਾਰ ਦਾ ਹਿੱਸਾ ਨਹੀਂ ਹਨ। ਦੋਵਾਂ ਪਾਰਟੀਆਂ ਕੋਲ ਦੋ-ਦੋ ਵਿਧਾਇਕ ਹਨ।
ਐਨਡੀਟੀਵੀ ਦੇ ਅਨੁਸਾਰ, ਆਈਯੂਐਮਐਲ ਤੇ ਵੀਸੀਕੇ ਦੋਵਾਂ ਲਈ ਕੈਬਿਨੇਟ ਵਿੱਚ ਇੱਕ-ਇੱਕ ਸਥਾਨ ਰਾਖਵਾਂ ਰੱਖਿਆ ਗਿਆ ਹੈ ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਆਪਣੇ ਮੰਤਰੀ ਨਾਮਜ਼ਦਾਂ ਦੇ ਨਾਵਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਇਨ੍ਹਾਂ ਦੋਵੇ ਸਹਿਯੋਗੀ ਪਾਰਟੀਆਂ ਨੂੰ ਬਾਅਦ ਦੇ ਪੜਾਅ 'ਤੇ ਸਰਕਾਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਸਹਿਯੋਗੀਆਂ ਨੂੰ ਸਕਾਰ 'ਚ ਸ਼ਾਮਲ ਹੋਣ ਦਾ ਸੱਦ
ਟੀਵੀਕੇ ਲੀਡਰਸ਼ਿਪ ਲਗਾਤਾਰ ਵੀਸੀਕੇ, ਸੀਪੀਆਈ, ਸੀਪੀਐਮ ਅਤੇ ਆਈਯੂਐਮਐਲ ਰਸਮੀ ਤੌਰ 'ਤੇ ਗੱਠਜੋੜ ਸਰਕਾਰ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਹੀ ਹੈ। ਜੋ ਫਿਲਹਾਲ ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੀਆਂ ਹਨ।
ਤਾਮਿਲਨਾਡੂ ਦੇ ਲੋਕ ਨਿਰਮਾਣ ਅਤੇ ਖੇਡ ਮੰਤਰੀ, ਅਧਵ ਅਰਜੁਨ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਨੇ ਇਸ ਰੁਖ਼ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਇੱਛਾ ਅਤੇ ਉਨ੍ਹਾਂ ਦਾ ਸੁਪਨਾ ਦੋਵੇਂ ਹਨ । "ਸਾਨੂੰ ਚੰਗੀ ਖ਼ਬਰ ਮਿਲਣ ਦੀ ਉਮੀਦ ਹੈ," ਉਨ੍ਹਾਂ ਕਿਹਾ "ਅਸੀਂ ਵੀਸੀਕੇ ਦੇ ਮੁਖੀ ਥੋਲ ਤਿਰੂਮਾਵਲਾਵਨ ਨੂੰ ਵੀ ਕੈਬਨਿਟ ਵਿੱਚ ਸ਼ਾਮਲ ਹੁੰਦੇ ਦੇਖਣਾ ਚਾਹੁੰਦੇ ਹਾਂ।"
ਮੁੱਖ ਮੰਤਰੀ ਵਿਜੇ ਨੇ 10 ਮਈ ਨੂੰ ਨੌਂ ਹੋਰ ਮੰਤਰੀਆਂ ਨਾਲ ਸਹੁੰ ਚੁੱਕੀ ਸੀ । ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਵੱਧ ਤੋਂ ਵੱਧ 35 ਮੰਤਰੀਆਂ ਦੀ ਆਗਿਆਯੋਗ ਗਿਣਤੀ ਹੈ। ਅੱਜ 23 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਨਾਲ ਵਿਜੇ ਪ੍ਰਸ਼ਾਸਨ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 32 ਹੋ ਗਈ ਹੈ। ਨਤੀਜੇ ਵਜੋਂ ਵੀਸੀਕੇ ਅਤੇ ਆਈਯੂਐਮਐਲ ਵਰਗੀਆਂ ਸਹਿਯੋਗੀ ਪਾਰਟੀਆਂ ਲਈ ਤਿੰਨ ਕੈਬਨਿਟ ਅਹੁਦੇ ਖਾਲੀ ਹਨ।
ਸਹੁੰ ਚੁੱਕਣ ਵਾਲੇ ਵਿਧਾਇਕਾਂ ਦੀ ਸੂਚੀ
ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚੋਂ 21 ਟੀਵੀਕੇ ਨਾਲ ਸਬੰਧਤ ਹਨ, ਇਨ੍ਹਾਂ ਵਿੱਚ ਸ਼੍ਰੀਨਾਥ, ਕਮਾਲੀ ਐਸ, ਸੀ. ਵਿਜੇਲਕਸ਼ਮੀ, ਆਰ.ਵੀ. ਰਣਜੀਤਕੁਮਾਰ, ਵਿਨੋਦ, ਰਾਜੀਵ, ਬੀ. ਰਾਜਕੁਮਾਰ, ਵੀ. ਗਾਂਧੀਰਾਜ, ਮਥਨ ਰਾਜਾ ਪੀ, ਜਗਦੀਸ਼ਵਰੀ ਕੇ, ਰਾਜੇਸ਼ ਕੁਮਾਰ ਐਸ, ਐਮ. ਵਿਜੇ ਬਾਲਾਜੀ, ਲੋਗੇਸ਼ ਤਮਿਲਸੇਲਵਨ ਡੀ, ਵਿਜੇ ਤਮਿਲਨ ਪਾਰਥੀਬਨ ਏ, ਰਮੇਸ਼, ਪੀ. ਵਿਸ਼ਵਨਾਥਨ, ਕੁਮਾਰ ਆਰ, ਥੇਨਾਰਾਸੂ ਕੇ, ਵੀ. ਸੰਪਤ ਕੁਮਾਰ, ਮੁਹੰਮਦ ਫਰਵਾਸ ਜੇ, ਡੀ. ਸਾਰਥਕੁਮਾਰ, ਐਨ. ਮੈਰੀ ਵਿਲਸਨ ਅਤੇ ਵਿਗਨੇਸ਼ ਕੇ ਸ਼ਾਮਲ ਹਨ।
ਛੇ ਦਹਾਕਿਆਂ ਬਾਅਦ ਤਾਮਿਲਨਾਡੂ 'ਚ ਕਾਂਗਰਸ ਦੀ ਵਾਪਸੀ
ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਾਮਲ ਹੋਣ ਵਾਲੇ ਦੋ ਕਾਂਗਰਸੀ ਵਿਧਾਇਕ ਰਾਜੇਸ਼ ਕੁਮਾਰ ਅਤੇ ਥਿਰੂ ਪੀ. ਵਿਸ਼ਵਨਾਥਨ ਹਨ। ਇਹ ਲਗਪਗ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਕਾਂਗਰਸ ਪਾਰਟੀ ਤਾਮਿਲਨਾਡੂ ਵਿੱਚ ਸਰਕਾਰ ਦਾ ਹਿੱਸਾ ਬਣਨ ਲਈ ਤਿਆਰ ਹੈ।
ਪਿਛਲੀ ਵਾਰ ਕਾਂਗਰਸ ਨੇ ਐਮ. ਭਕਤਵਤਸਲਮ ਦੀ ਅਗਵਾਈ ਹੇਠ ਸਰਕਾਰ ਚਲਾਈ ਸੀ, ਜੋ ਕਿ ਰਾਜ ਵਿੱਚ ਪਾਰਟੀ ਦੇ ਆਖਰੀ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦਾ ਕਾਰਜਕਾਲ ਮਾਰਚ 1967 ਵਿੱਚ ਸਮਾਪਤ ਹੋਇਆ ਸੀ।
1967 ਦੀਆਂ ਇਤਿਹਾਸਕ ਵਿਧਾਨ ਸਭਾ ਚੋਣਾਂ ਵਿੱਚ ਸੀ.ਐਨ. ਅੰਨਾਦੁਰਾਈ ਦੀ ਅਗਵਾਈ ਵਾਲੀ ਡੀਐਮਕੇ ਨੇ ਕਾਂਗਰਸ ਪਾਰਟੀ ਨੂੰ ਹਰਾਇਆ। ਉਸ ਸਮੇਂ ਤੋਂ ਕਾਂਗਰਸ ਰਾਜ ਵਿੱਚ ਕਿਸੇ ਵੀ ਸਰਕਾਰ ਦਾ ਹਿੱਸਾ ਨਹੀਂ ਸੀ। ਹੁਣ ਵਿਜੇ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਸ਼ਾਮਲ ਹੋ ਕੇ ਪਾਰਟੀ ਨੇ ਲੰਬੇ ਸਮੇਂ ਦੇ ਅੰਤਰਾਲ ਤੋਂ ਬਾਅਦ ਸੱਤਾ ਵਿੱਚ ਵਾਪਸੀ ਕੀਤੀ ਹੈ।