VIDEO: ਅੱਗ ਤੋਂ ਬਚਣ ਲਈ ਬਿਲਡਿੰਗ ਤੋਂ ਕੁੱਦੀਆਂ ਔਰਤਾਂ, ਕੈਮਰੇ 'ਚ ਕੈਦ ਹੋਇਆ ਦਿੱਲੀ ਹਾਦਸੇ ਦਾ ਖ਼ੌਫ਼ਨਾਕ ਮੰਜ਼ਰ
Delhi Fire Accident: ਰੈਸਟੋਰੈਂਟ 'ਚ ਅੱਗ ਲੱਗਣ ਨਾਲ ਜੁੜੇ ਹੈਰਾਨ ਕਰਨ ਵਾਲੇ ਦ੍ਰਿਸ਼ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਗਰਾਊਂਡ ਫਲੋਰ 'ਤੇ ਲੱਗੀ ਸੀ ਤੇ ਦੇਖਦੇ ਹੀ ਦੇਖਦੇ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਤਕ ਫੈਲ ਗਈ। ਘਟਨਾ ਵਾਲੀ ਥਾਂ ਦੀ ਵੀਡੀਓ 'ਚ ਕੁਝ ਔਰਤਾਂ ਨੂੰ ਅੱਗ ਤੋਂ ਬਚਣ ਲਈ ਉੱਪਰਲੀਆਂ ਮੰਜ਼ਿਲਾਂ ਤੋਂ ਹੇਠਾਂ ਗੱਦਿਆਂ 'ਤੇ ਕੁੱਦਦੇ ਹੋਏ ਦੇਖਿਆ ਗਿਆ ਹੈ।
Publish Date: Wed, 03 Jun 2026 03:30 PM (IST)
Updated Date: Wed, 03 Jun 2026 03:34 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਮਾਲਵੀਆ ਨਗਰ ਸਥਿਤ 'ਲੇਮਨ ਗ੍ਰੀਨ ਰੈਸਟੋਰੈਂਟ' ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਸਨ।
ਰੈਸਟੋਰੈਂਟ 'ਚ ਅੱਗ ਲੱਗਣ ਨਾਲ ਜੁੜੇ ਹੈਰਾਨ ਕਰਨ ਵਾਲੇ ਦ੍ਰਿਸ਼ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਗਰਾਊਂਡ ਫਲੋਰ 'ਤੇ ਲੱਗੀ ਸੀ ਤੇ ਦੇਖਦੇ ਹੀ ਦੇਖਦੇ ਪੰਜ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਤਕ ਫੈਲ ਗਈ। ਘਟਨਾ ਵਾਲੀ ਥਾਂ ਦੀ ਵੀਡੀਓ 'ਚ ਕੁਝ ਔਰਤਾਂ ਨੂੰ ਅੱਗ ਤੋਂ ਬਚਣ ਲਈ ਉੱਪਰਲੀਆਂ ਮੰਜ਼ਿਲਾਂ ਤੋਂ ਹੇਠਾਂ ਗੱਦਿਆਂ 'ਤੇ ਕੁੱਦਦੇ ਹੋਏ ਦੇਖਿਆ ਗਿਆ ਹੈ।
ਅੱਗ ਤੋਂ ਬਚਾਅ ਲਈ ਦੋ ਔਰਤਾਂ ਨੂੰ ਬਲਦੀਆਂ ਹੋਈਆਂ ਲਪਟਾਂ ਦੇ ਵਿਚਕਾਰ ਇਮਾਰਤ ਤੋਂ ਕੁੱਦਦੇ ਦੇਖਿਆ ਗਿਆ। ਸਥਾਨਕ ਲੋਕ ਉਨ੍ਹਾਂ ਔਰਤਾਂ ਦੀ ਮਦਦ ਲਈ ਦੌੜਦੇ ਹੋਏ ਦਿਖਾਈ ਦਿੱਤੇ, ਜੋ ਉਨ੍ਹਾਂ ਗੱਦਿਆਂ 'ਤੇ ਡਿੱਗੀਆਂ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਫਸੇ ਹੋਏ ਲੋਕਾਂ ਦੀ ਮਦਦ ਲਈ ਵਿਛਾ ਰੱਖਿਆ ਸੀ।
6 ਕਮਰਿਆਂ ਦੀ ਪ੍ਰਵਾਨਗੀ, ਬਣੇ ਹੋਏ ਸਨ 25
ਇਮਾਰਤ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕਮਰੇ ਬਣੇ ਹੋਏ ਸਨ। ਪ੍ਰਵਾਨਗੀ ਸਿਰਫ਼ 6 ਕਮਰਿਆਂ ਦੀ ਸੀ, ਪਰ 25 ਕਮਰੇ ਬਣਾਏ ਹੋਏ ਸਨ। ਦਿੱਲੀ ਪੁਲਿਸ ਮੁਤਾਬਕ ਹੋਟਲ 'ਚ ਆਉਣ-ਜਾਣ ਲਈ ਇੱਕੋ ਰਸਤਾ ਸੀ। ਜੋ 21 ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ।
ਉੱਥੇ ਹੀ, ਕਰੀਬ 26 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹਨ, ਜਿਨ੍ਹਾਂ ਵਿਚ ਵੀ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਹਨ। ਪੁਲਿਸ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕਰੇਗੀ ਤੇ ਹੋਰ ਵੀ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਜਾਂਚ ਕੀਤੀ ਜਾ ਰਹੀ ਹੈ ਕਿ ਹੋਟਲ 'ਚ ਅੱਗ ਬੁਝਾਊ ਉਪਕਰਨ ਸਨ ਜਾਂ ਨਹੀਂ ਅਤੇ ਹੋਟਲ ਨੂੰ ਫਾਇਰ NOC ਮਿਲੀ ਸੀ ਜਾਂ ਨਹੀਂ, ਜਾਂ ਫਾਇਰ NOC ਰੀਨਿਊ ਹੋਈ ਸੀ ਜਾਂ ਨਹੀਂ।