ਚੰਦਰ ਗ੍ਰਹਿਣ ਦੌਰਾਨ ਚੰਦਰਮਾ ਬਾਰੇ ਸਾਹਮਣੇ ਆਇਆ ਮਹੱਤਵਪੂਰਨ ਤੱਥ; ਇਨਫਰਾਰੈੱਡ ਕੈਮਰੇ ਦੀ ਤਸਵੀਰ ਨੇ ਖੋਲ੍ਹੇ ਰਾਜ਼
ਆਰੀਆਭੱਟ ਵਿਗਿਆਨ ਖੋਜ ਸੰਸਥਾਨ (ਏਰੀਜ਼) ਨੈਨੀਤਾਲ ਦੇ ਸਾਬਕਾ ਡਾਇਰੈਕਟਰ ਤੇ ਸੂਰਜੀ ਵਿਗਿਆਨੀ ਡਾ. ਵਹਾਬ ਉਦ ਦੀਨ ਨੇ ਦੱਸਿਆ ਹੈ ਕਿ ਜਿਵੇਂ ਪੂਰਨ ਚੰਦਰ ਗ੍ਰਹਿਣ ਦਾ ਅਧਿਐਨ ਸੂਰਜ ਦੇ ਕੋਰੋਨਾ ਦਾ ਤਾਪਮਾਨ ਤੇ ਹੋਰਨਾਂ ਰਹੱਸਾਂ ਲਈ ਅਹਿਮ ਮੰਨਿਆ ਜਾਂਦਾ ਹੈ।
Publish Date: Fri, 06 Mar 2026 08:54 AM (IST)
Updated Date: Fri, 06 Mar 2026 08:59 AM (IST)
ਰਮੇਸ਼ ਚੰਦਰ, ਜਾਗਰਣ, ਨੈਨੀਤਾਲ : ਪੂਰਨ ਚੰਦਰ ਗ੍ਰਹਿਣ ਵਿਗਿਆਨਕ ਅਧਿਐਨ ਲਈ ਅਹਿਮ ਮੌਕੇ ਮੁਹੱਈਆ ਕਰਵਾਉਂਦਾ ਹੈ। ਮੰਗਲਵਾਰ ਰਾਤ ਵਾਪਰੀ ਖਗੋਲੀ ਘਟਨਾ ਦੌਰਾਨ ਚੰਦਰ ਗ੍ਰਹਿਣ ਦੀ ਸਤ੍ਹਾ ਦੇ ਵੱਖ-ਵੱਖ 37 ਗਰਮ ਥਾਵਾਂ ਦੀਆਂ ਜਾਣਕਾਰੀ ਮਿਲੀ ਹੈ। ਕੈਨੇਡਾ ਦੇ ਐਮੇਚਿਓਰ ਐਸਟ੍ਰੋਨਾਮਰ ਨੇ ਥਰਮਲ ਇੰਫ੍ਰਾਰੈੱਡ ਕੈਮਰੇ ਨਾਲ ਪੂਰਨ ਚੰਦਰ ਗ੍ਰਹਿਣ ਦੀਆਂ ਤਸਵੀਰਾਂ ਕੈਮਰੇ ਵਿਚ ਕਲਿੱਕ ਕਰ ਕੇ ਇਹ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ। ਇਹ ਜਾਣਕਾਰੀ ਚੰਦਰਮਾ ’ਤੇ ਜਾਣ ਵਾਲੇ ਯਾਤਰੀਆਂ ਦੀ ਲੈਂਡਿੰਗ ਲਈ ਫ਼ਾਇਦੇਮੰਦ ਸਾਬਤ ਹੋਵੇਗੀ।
ਆਰੀਆਭੱਟ ਵਿਗਿਆਨ ਖੋਜ ਸੰਸਥਾਨ (ਏਰੀਜ਼) ਨੈਨੀਤਾਲ ਦੇ ਸਾਬਕਾ ਡਾਇਰੈਕਟਰ ਤੇ ਸੂਰਜੀ ਵਿਗਿਆਨੀ ਡਾ. ਵਹਾਬ ਉਦ ਦੀਨ ਨੇ ਦੱਸਿਆ ਹੈ ਕਿ ਜਿਵੇਂ ਪੂਰਨ ਚੰਦਰ ਗ੍ਰਹਿਣ ਦਾ ਅਧਿਐਨ ਸੂਰਜ ਦੇ ਕੋਰੋਨਾ ਦਾ ਤਾਪਮਾਨ ਤੇ ਹੋਰਨਾਂ ਰਹੱਸਾਂ ਲਈ ਅਹਿਮ ਮੰਨਿਆ ਜਾਂਦਾ ਹੈ। ਇਵੇਂ ਹੀ ਇਸ ਵਾਰ ਪੂਰਨ ਚੰਦਰ ਗ੍ਰਹਿਣ, ਚੰਨ੍ਹ ਦੀ ਸਤ੍ਹਾ ਦੇ ਵੱਖ-ਵੱਖ ਗਰਮ ਸਥਾਨਾਂ ਬਾਰੇ ਅਹਿਮ ਜਾਣਕਾਰੀ ਦੇ ਗਿਆ ਹੈ। ਇਹ ਅਹਿਮ ਕਾਰਜ ਕੈਨੇਡਾ ਨਿਵਾਸੀ ਐਮੇਚਿਓਰ ਐਸਟ੍ਰੋਨਾਮਰ ਵਾਹ ਨੇ ਕੀਤਾ ਹੈ। ਉਨ੍ਹਾਂ ਨੇ ਪੂਰਨ ਚੰਦਰ ਗ੍ਰਹਿਣ (ਬਲੱਡ ਮੂਨ) ਦੌਰਾਨ ਤਾਪਮਾਨ ਮਾਪਣ ਵਾਲੇ ਥਰਮਲ ਇੰਫ੍ਰਾਰੈੱਡ ਕੈਮਰੇ ਨਾਲ ਤਸਵੀਰਾਂ ਜਾਰੀ ਕੀਤੀਆਂ ਹਨ। ਜਦੋਂ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ 37 ਇਹੋ-ਜਿਹੀਆਂ ਥਾਵਾਂ ਪਾਈਆਂ ਗਈਆਂ, ਜੋ ਕਿ ਤਾਰਿਆਂ ਵਾਂਗ ਚਮਕਦੀਆਂ ਨਜ਼ਰ ਆਈਆਂ।
ਦਰਅਸਲ ਇਹ ਚੰਨ ’ਤੇ ਵੱਧ ਤਾਪਮਾਨ ਵਾਲੇ ਗਰਮ ਸਥਾਨ ਹਨ। ਪੂਰਨ ਚੰਦਰ ਗ੍ਰਹਿਣ ਦੌਰਾਨ ਪੈਣ ਵਾਲੇ ਸੂਰਜ ਦੇ ਚਾਨਣ ਨੂੰ ਪ੍ਰਿਥਵੀ ਰੋਕ ਲੈਂਦੀ ਹੈ ਤੇ ਚੰਦਰਮਾ ਦੀ ਸਤ੍ਹਾ ਦਾ ਤਾਪਮਾਨ ਡਿੱਗ ਪੈਂਦਾ ਹੈ। ਨਾਲ ਹੀ ਚੰਦਰਮਾ ਦੀ ਸਤ੍ਹਾ ਠੰਢੀ ਹੋ ਜਾਂਦੀ ਹੈ। ਇਸ ਦੌਰਾਨ ਉਹੀ ਸਥਾਨ ਚਮਕਦਾ ਹੈ, ਜਿੱਥੇ ਤਾਪਮਾਨ ਵੱਧ ਹੁੰਦਾ ਹੈ।