ਸ਼ਰਧਾਲੂਆਂ ਲਈ ਅਹਿਮ ਖ਼ਬਰ: ਹੁਣ 15 ਅਪ੍ਰੈਲ ਤੋਂ ਹੋਵੇਗੀ ਕੇਦਾਰਨਾਥ ਲਈ ਹੈਲੀ ਟਿਕਟਾਂ ਦੀ ਬੁਕਿੰਗ, ਜਾਣੋ ਕੀ ਹੈ ਵਜ੍ਹਾ
ਕੇਦਾਰਨਾਥ ਧਾਮ ਦੇ ਕਿਵਾੜ 22 ਅਪ੍ਰੈਲ ਨੂੰ ਖੁੱਲ੍ਹਣਗੇ। ਕੇਦਾਰਨਾਥ ਧਾਮ ਲਈ ਰੁਦਰਪ੍ਰਯਾਗ ਜ਼ਿਲ੍ਹੇ ਦੇ ਤਿੰਨ ਸਥਾਨਾਂ ਗੁਪਤਕਾਸ਼ੀ, ਸਿਰਸੀ ਤੇ ਫਾਟਾ ਤੋਂ ਸ਼ਟਲ ਹੈਲੀ ਸੇਵਾਵਾਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ।
Publish Date: Sun, 12 Apr 2026 08:14 AM (IST)
Updated Date: Sun, 12 Apr 2026 08:18 AM (IST)
ਸਟੇਟ ਬਿਊਰੋ, ਜਾਗਰਣ, ਦੇਹਰਾਦੂਨ : ਕੇਦਾਰਨਾਥ ਧਾਮ ਦੀ ਯਾਤਰਾ ਲਈ ਹੈਲੀ ਸੇਵਾ ਦੀ ਟਿਕਟ ਬੁਕਿੰਗ ਹੁਣ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਪਹਿਲਾਂ ਇਸ ਨੂੰ 11 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਇੰਤਜ਼ਾਮੀ ਕਾਰਨਾਂ ਨਾਲ ਇਸ ’ਚ ਤਬਦੀਲੀ ਕੀਤੀ ਗਈ ਹੈ। ਪਹਿਲੇ ਪੜਾਅ ’ਚ 15 ਜੂਨ ਤੱਕ ਦੇ ਸਮੇਂ ਲਈ ਟਿਕਟਾਂ ਦੀ ਬੁਕਿੰਗ ਕੀਤੀ ਜਾਵੇਗੀ। ਉੱਤਰਾਖੰਡ ’ਚ ਚਾਰਧਾਮ ਯਾਤਰਾ 19 ਅਪ੍ਰੈਲ ਨੂੰ ਗੰਗੋਤ੍ਰੀ ਤੇ ਯਮੁਨੋਤ੍ਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਸ਼ੁਰੂ ਹੋ ਜਾਵੇਗੀ। ਕੇਦਾਰਨਾਥ ਧਾਮ ਦੇ ਕਿਵਾੜ 22 ਅਪ੍ਰੈਲ ਨੂੰ ਖੁੱਲ੍ਹਣਗੇ। ਕੇਦਾਰਨਾਥ ਧਾਮ ਲਈ ਰੁਦਰਪ੍ਰਯਾਗ ਜ਼ਿਲ੍ਹੇ ਦੇ ਤਿੰਨ ਸਥਾਨਾਂ ਗੁਪਤਕਾਸ਼ੀ, ਸਿਰਸੀ ਤੇ ਫਾਟਾ ਤੋਂ ਸ਼ਟਲ ਹੈਲੀ ਸੇਵਾਵਾਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ।